nāyakaनायक
ਦੇਖੋ, ਨਾਇਕ। ੨. ਦੇਖੋ, ਬਹਿਰ ਤਵੀਲ.
देखो, नाइक। २. देखो, बहिर तवील.
ਸੰ. ਨਾਯਕ. ਸੰਗ੍ਯਾ- ਆਪਣੇ ਪਿੱਛੇ ਹੋਰਨਾਂ ਨੂੰ ਲਾਉਣ ਵਾਲਾ. ਨੇਤਾ. ਆਗੂ। ੨. ਸ੍ਵਾਮੀ. ਮਾਲਿਕ। ੩. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ, ਲਬਾਣਾ ਅਤੇ ਨਾਇਕੁ ੨। ੪. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ, ਯਥਾ-#"ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।#ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ."#(ਜਗਦਵਿਨੋਦ) "ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼੍ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ." (ਰਸਿਕਪ੍ਰਿਯਾ)¹#੫. ਕਿਸੇ ਕਾਵ੍ਯਚਰਿਤ੍ਰ ਅਥਵਾ ਨਾਟਕ ਦਾ ਪ੍ਰਧਾਨ ਪੁਰੁਸ. Hero ਜੈਸੇ ਰਾਮਾਇਣ ਦੇ ਨਾਇਕ ਸ਼੍ਰੀ ਰਾਮ....
ਦੇਖੋ, ਬਹਰ। ੨. ਸੰ. ਵਹਿਰ. (वहिम) ਕ੍ਰਿ. ਵਿ- ਬਾਹਰ। ੩. ਬਿਨਾ। ੪. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ, ਇਸ ਤੋਂ ਪੱਛਮ ਵੱਲ ਕੋਲ ਹੀ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਚੰਗਾ ਬਣਿਆ ਹੋਇਆ ਹੈ. ਨਾਲ ੫੦ ਵਿੱਘੇ ਜ਼ਮੀਨ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਕੈਥਲ ਤੋਂ ਦਸ ਮੀਲ ਦੇ ਕ਼ਰੀਬ ਉੱਤਰ ਹੈ....
ਅ਼. [طویِل] ਵਿ- ਲੰਮਾ। ੨. ਸੰਗ੍ਯਾ- ਬਹੁਤ ਛੰਦਾਂ ਦਾ ਲੰਮਾ ਕਸੀਦਾ। ੩. ਦੇਖੋ, ਬਹਿਰ ਤਵੀਲ। ੪. ਅ਼ਰਬੀ ਦੇ ਕਵੀਆਂ ਨੇ ਤ਼ਵੀਲ ਦਾ ਵਜ਼ਨ ਦੱਸਿਆ ਹੈ:-#"ਫ਼ਊਲੁਨ ਮਫ਼ਾਈਲੁਨ ਫ਼ਊਲੁਨ ਮਫ਼ਾਈਲੁਨ....