kālakūta, kālakūtaकालकूट, कालकूत
ਦੇਖੋ, ਹੇਮਕੁੰਟ। ੨. ਜੋ ਕਾਲ ਨੂੰ ਭੀ ਜਲਾ ਦੇਵੇ. ਜ਼ਹਿਰ. ਵਿਸ. ਮ੍ਰਿਤ੍ਯੁ ਦਾ ਸਮੂਹ ਹੋਣ ਕਰਕੇ ਭੀ ਕਾਲਕੂਟ ਕਹੀਦਾ ਹੈ.
देखो, हेमकुंट। २. जो काल नूं भी जला देवे. ज़हिर. विस. म्रित्यु दा समूह होण करके भी कालकूट कहीदा है.
ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹...
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਜਲ ਦਾ ਬਹੁ ਵਚਨ. "ਆਨ ਜਲਾ ਸਿਉ ਕਾਜੁ ਨ ਕਛੂਐ." (ਕਲਿ ਅਃ ਮਃ ੫) ੨. ਦੇਖੋ, ਜਲਾਉਣਾ। ੩. ਜ੍ਵਾਲਾ. ਅਗਨਿ ਦੀ ਲਾਟ. "ਜੈਸੇ ਮੈਲ ਨ ਲਾਗੈ ਜਲਾ." (ਸੁਖਮਨੀ)...
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਮੌਤ. ਪ੍ਰਾਣਵਿਯੋਗ. "ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ." (ਸਹਸ ਮਃ ੫) ਸੁਸ਼੍ਰੁਤ ਸੰਹਿਤਾ ਵਿੱਚ ਲਿਖਿਆ ਹੈ ਕਿ ਆਯੁਰਵੇਦ ਦੇ ਗ੍ਯਾਤਾ, ਮ੍ਰਿਤ੍ਯੁ ੧੦੧ ਪ੍ਰਕਾਰ ਦੀ ਆਖਦੇ ਹਨ. ਇਨ੍ਹਾਂ ਵਿੱਚੋਂ ਇੱਕ ਮੌਤ ਉਹ ਹੈ, ਜੋ ਕੁਦਰਤੀ ਤੌਰ ਤੇ ਪੂਰੀ ਉਮਰ ਭੋਗਣ ਪਿੱਛੋਂ ਆਉਂਦੀ ਹੈ ਅਤੇ ਉਸੇ ਦਾ ਨਾਉਂ ਕਾਲ ਹੈ, ਬਾਕੀ ਸੌ ਪ੍ਰਕਾਰ ਦੀ ਮੌਤ ਅਕਾਲ- ਮ੍ਰਿਤ੍ਯੁ ਹੈ, ਅਰਥਾਤ ਜੀਵਨ ਦੇ ਨਿਯਮ ਭੰਗ ਕਰਨ ਤੋਂ ਰੋਗਾਂ ਦੇ ਕਾਰਣ ਹੁੰਦੀ ਹੈ....
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਹੇਮਕੁੰਟ। ੨. ਜੋ ਕਾਲ ਨੂੰ ਭੀ ਜਲਾ ਦੇਵੇ. ਜ਼ਹਿਰ. ਵਿਸ. ਮ੍ਰਿਤ੍ਯੁ ਦਾ ਸਮੂਹ ਹੋਣ ਕਰਕੇ ਭੀ ਕਾਲਕੂਟ ਕਹੀਦਾ ਹੈ....