ਪਥਰੀ

padharīपथरी


ਸੰਗ੍ਯਾ- ਛੋਟਾ ਪ੍ਰਸ੍ਤਰ (ਪੱਥਰ). ੨. ਮਸਾਨੇ ਵਿੱਚ ਹੋਇਆ ਪੱਥਰ, ਜਿਸ ਤੋਂ ਪੇਸ਼ਾਬ ਆਉਣ ਵਿੱਚ ਰੁਕਾਵਟ ਅਤੇ ਦੁੱਖ ਹੁੰਦਾ ਹੈ, ਸੰ. अश्मरी ਅਸ਼ਮਰੀ Gravel "ਪਥਰੀ ਬਾਇਫਿਰਁਗ ਅਁਧਨੇਤ੍ਰਾ." (ਚਰਿਤ੍ਰ ੪੦੫) ਵੈਦਕ ਅਨੁਸਾਰ ਵਿਗੜੀ ਹੋਈ ਵਾਤ, ਮਸਾਨੇ ਅਤੇ ਗੁਰਦੇ ਵਿੱਚ ਮੂਤ੍ਰ ਤੇ ਵੀਰਜ ਰਲੇ ਹੋਏ ਪਿੱਤ ਅਤੇ ਕਫ ਨੂੰ ਸੁਕਾਕੇ, ਪੱਥਰ ਅਥਵਾ ਰੇਤ ਦੀ ਸ਼ਕਲ ਕਰ ਦਿੰਦੀ ਹੈ. ਜੋ ਲੋਕ ਖਾਣ ਪੀਣ ਦਾ ਪੱਥ ਨਹੀਂ ਰਖਦੇ, ਜਾਦਾ ਮਾਸ ਆਂਡੇ ਅਤੇ ਮਿਠਾਈਆਂ ਖਾਂਦੇ ਹਨ, ਬਹੁਤ ਸ਼ਰਾਬ ਪੀਂਦੇ ਹਨ, ਕਸਰਤ ਕੁਝ ਨਹੀਂ ਕਰਦੇ, ਉਨ੍ਹਾਂ ਨੂੰ ਇਹ ਰੋਗ ਲਗਦਾ ਹੈ ਜਦ ਪਥਰੀ ਬਣਨ ਲਗਦੀ ਹੈ ਤਾਂ ਮਸਾਨੇ ਵਿੱਚ ਅਫਾਰਾ ਅਤੇ ਪੇਸ਼ਾਬ ਵਿੱਚੋਂ ਬਕਰੇ ਦੇ ਮੂਤ੍ਰ ਜੇਹੀ ਗੰਧ ਆਉਂਦੀ ਹੈ. ਜਦ ਪਥਰੀ ਵਧ ਜਾਂਦੀ ਹੈ ਤਾਂ ਪੇਸ਼ਾਬ ਬੂੰਦ- ਬੂੰਦ ਆਉਂਦਾ ਹੈ, ਬਹੁਤ ਪੀੜ ਹੁੰਦੀ ਹੈ, ਕਦੇ ਪਥਰੀ ਕੰਕਰ ਹੋ ਕੇ ਪੇਸ਼ਾਬ ਦੀ ਧਾਰ ਨਾਲ ਨਿਕਲਦੀ ਹੈ. ਜੇ ਪਥਰੀ ਨਾਲ ਮਸਾਨਾ ਛਿੱਲਿਆ ਜਾਵੇ ਤਾਂ ਲਹੂ ਆਉਣ ਲਗਦਾ ਹੈ. ਪਥਰੀ ਗੁਰਦੇ ਵਿੱਚ ਭੀ ਹੋਇਆ ਕਰਦੀ ਹੈ.#ਇਸ ਰੋਗ ਦਾ ਉੱਤਮ ਇਲਾਜ ਇਹ ਹੈ ਕਿ ਸਿਆਣੇ ਡਾਕਟਰ ਤੋਂ ਚੀਰਾ ਦਿਵਾਕੇ ਪਥਰੀ ਕਢਵਾ ਦਿੱਤੀ ਜਾਵੇ.#ਅੱਗੇ ਲਿਖੀਆਂ ਦਵਾਈਆਂ ਵਰਤਣੀਆਂ ਭੀ ਬਹੁਤ ਲਾਭਦਾਇਕ ਹਨ-#(੧) ਕੁੜਾਸੱਕ ਪੀਹਕੇ ਦਹੀਂ ਵਿੱਚ ਮਿਲਾਕੇ ਖਾਣਾ.#(੨) ਪੇਠੇ ਦੇ ਰਸ ਵਿੱਚ ਜੌਂਖਾਰ ਅਤੇ ਗੁੜ ਮਿਲਾਕੇ ਖਾਣਾ.#(੩) ਕੁਲਥ ਕਾੜ੍ਹਕੇ ਜੌਂਖਾਰ ਪਾਕੇ ਚਾਇ ਵਾਂਗ ਪੀਣਾ.#(੪) ਭੱਖੜੇ ਦੇ ਬੀਜ ਪੀਹਕੇ ਸ਼ਹਿਦ ਵਿੱਚ ਮਿਲਾਕੇ ਬਕਰੀ ਦੇ ਦੁੱਧ ਨਾਲ ਖਾਣੇ.#(੫) ਸਿਲਾਜੀਤ ਭੇਡ ਦੇ ਦੁੱਧ ਨਾਲ ਛਕਣੀ.#(੬) ਕੁਸ਼ਤਾ ਸੰਗਯਹੂਦ ਬਕਰੀ ਦੇ ਦੁੱਧ ਨਾਲ ਖਾਣਾ.#(੭) ਸੁਹਾਂਜਣੇ ਦੀ ਜੜ ਦਾ ਕਾੜ੍ਹਾ ਪੀਣਾ.#(੮) ਪਖਾਣਭੇਦ, ਬਰਨਾ, ਭੱਖੜੇ ਦੇ ਬੀਜ, ਬ੍ਰਹਮੀ ਬੂਟੀ ਅਤੇ ਕਕੜੀ ਖੀਰੇ ਦੇ ਬੀਜਾਂ ਦਾ ਨੁਗਦਾ, ਇਹ ਸਭ ਕਾੜ੍ਹਕੇ ਸਿਲਾਜੀਤ ਅਤੇ ਗੁੜ ਮਿਲਾਕੇ ਛਕਣਾ.


संग्या- छोटा प्रस्तर (पॱथर). २. मसाने विॱच होइआ पॱथर, जिस तों पेशाब आउण विॱच रुकावट अते दुॱख हुंदा है, सं. अश्मरी अशमरी Gravel "पथरी बाइफिरँग अँधनेत्रा." (चरित्र ४०५) वैदक अनुसार विगड़ी होई वात, मसाने अते गुरदे विॱच मूत्र ते वीरज रले होए पिॱत अते कफ नूं सुकाके, पॱथर अथवा रेत दी शकल कर दिंदी है. जो लोक खाण पीण दा पॱथ नहीं रखदे, जादा मास आंडे अते मिठाईआं खांदे हन, बहुत शराब पींदे हन, कसरत कुझ नहीं करदे, उन्हां नूं इह रोग लगदा है जद पथरी बणन लगदी है तां मसाने विॱच अफारा अते पेशाब विॱचों बकरे दे मूत्र जेही गंध आउंदी है. जद पथरी वध जांदी है तां पेशाब बूंद- बूंद आउंदा है, बहुत पीड़ हुंदी है,कदे पथरी कंकर हो के पेशाब दी धार नाल निकलदी है. जे पथरी नाल मसाना छिॱलिआ जावे तां लहू आउण लगदा है. पथरी गुरदे विॱच भी होइआ करदी है.#इस रोग दा उॱतम इलाज इह है कि सिआणे डाकटर तों चीरा दिवाके पथरी कढवा दिॱती जावे.#अॱगे लिखीआं दवाईआं वरतणीआं भी बहुत लाभदाइक हन-#(१) कुड़ासॱक पीहके दहीं विॱच मिलाके खाणा.#(२) पेठे दे रस विॱच जौंखार अते गुड़ मिलाके खाणा.#(३) कुलथ काड़्हके जौंखार पाके चाइ वांग पीणा.#(४) भॱखड़े दे बीज पीहके शहिद विॱच मिलाके बकरी दे दुॱध नाल खाणे.#(५) सिलाजीत भेड दे दुॱध नाल छकणी.#(६) कुशता संगयहूद बकरी दे दुॱध नाल खाणा.#(७) सुहांजणे दी जड़ दा काड़्हा पीणा.#(८) पखाणभेद, बरना, भॱखड़े दे बीज, ब्रहमी बूटी अते ककड़ी खीरे दे बीजां दा नुगदा, इह सभ काड़्हके सिलाजीत अते गुड़ मिलाके छकणा.