silājītaसिलाजीत
ਸੰ. शिलाजतु ਸੰਗ੍ਯਾ- ਸ਼ਿਲਾ ਦੀ ਜਤੁ (ਲਾਖੁ). ਸੂਰਜ ਦੀ ਤਪਤ ਦੇ ਕਾਰਣ ਸ਼ਿਲਾ ਵਿੱਚੋਂ ਚੋਕੇ ਨਿਕਲਿਆ ਇੱਕ ਪਦਾਰਥ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Rock- exuzation. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਵੈਦ੍ਯਕ ਵਿੱਚ ਪੇਟ ਦੇ ਕੀੜੇ, ਸੋਜ, ਖਈ, ਮਿਰਗੀ. ਪੀਲੀਆ (ਸਟਕਾ) ਆਦਿ ਰੋਗਾਂ ਦੇ ਦੂਰ ਕਰਨ ਵਾਲਾ ਮੰਨਿਆ ਹੈ. ਇਹ ਗਠੀਆ, ਜਲੋਦਰ, ਦਮਾ ਆਦਿਕ ਰੋਗਾਂ ਨੂੰ ਹਟਾਉਂਦਾ ਹੈ, ਪੱਠਿਆਂ ਨੂੰ ਤਾਕਤ ਦਿੰਦਾ ਹੈ.
सं. शिलाजतु संग्या- शिला दी जतु (लाखु). सूरज दी तपत दे कारण शिला विॱचों चोके निकलिआ इॱक पदारथ, जो अनेक दवाईआं विॱच वरतीदा है. Rock- exuzation. इस दी तासीर गरम ख़ुशक है. वैद्यक विॱच पेट दे कीड़े, सोज, खई, मिरगी. पीलीआ (सटका) आदि रोगां दे दूर करन वाला मंनिआ है. इह गठीआ,जलोदर, दमा आदिक रोगां नूं हटाउंदा है, पॱठिआं नूं ताकत दिंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शिल ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ, ਸਿਲ। ੨. ਸ਼ਿਲਾ. ਸੰਗ੍ਯਾ- ਪੱਥਰ. ਵੱਟਾ. "ਪੂਜਿ ਸਿਲਾ ਤੀਰਥ ਬਨਵਾਸਾ." (ਧਨਾ ਅਃ ਮਃ ੧) ੩. ਸ਼ਸਤ੍ਰ. ਦੇਖੋ, ਸਿਲਹ. "ਇੱਕ ਸਵਾਰਨ ਸਿਲਾ ਸੰਜੋਆ." (ਭਾਗੁ) "ਸਬੈ ਸੂਰ ਲੈ ਕੈ ਸਿਲਾ ਸਾਜ ਸਜ੍ਯੋ." (ਵਿਚਿਤ੍ਰ) ੪. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। ੫. ਮਿਲਾਪ. ਜੋੜ....
ਸੰ. ਯਤ. ਸੰਗ੍ਯਾ- ਇੰਦ੍ਰੀਆਂ ਨੂੰ ਕਾਬੂ ਕ਼ਰਨਾ. "ਜਤੁ ਪਹਾਰਾ ਧੀਰਜੁ ਸੁਨਿਆਰੁ." (ਜਪੁ) ੨. ਸੰ. ਜਤੁ. ਗੂੰਦ। ੩. ਲਾਖ (ਲਾਕ੍ਸ਼ਾ)...
ਦੇਖੋ, ਲਾਖ। ੨. ਸੰ. ਲਕ੍ਸ਼੍ਯ. ਇਰਾਦਾ. ਮੰਤਵ੍ਯ. "ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ." (ਮਾਰੂ ਮਃ ੪)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਵਿ- ਤਪ੍ਤ. ਤਪਿਆ ਹੋਇਆ. "ਤਪਤ ਕੜਾਹਾ ਬੁਝਿਗਇਆ, ਗੁਰਿ ਸੀਤਲ ਨਾਮੁ ਦੀਓ." (ਮਾਰੂ ਮਃ ੫) ੨. ਸੰਗ੍ਯਾ- ਤਾਪ. ਦਾਹ. ਜਲਨ. "ਤਪਤ ਮਾਹਿ ਠਾਂਢਿ ਵਰਤਾਈ." (ਸੁਖਮਨੀ)...
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਵੈਦ੍ਯ ਲਈ ਰਚਿਆ ਗ੍ਰੰਥ. ਆਯੁਰਵੇਦ. ਹਕੀਮੀ ਵਿਦ੍ਯਾ ਅਤੇ ਉਸ ਦਾ ਗ੍ਰੰਤ. ਤ਼ਿੱਬ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
मृगी. ਮ੍ਰਿਗੀ. ਹਰਿਣੀ. "ਦਸ ਮਿਰਗੀ ਸਹਜੇ ਬੰਧਿ ਆਨੀ." (ਭੈਰ ਮਃ ੫) ਭਾਵ- ਦਸ ਇੰਦ੍ਰੀਆਂ। ੨. ਇੱਕ ਰੋਗ. ਸੰ. अपस्मार- ਅਪਮ੍ਮਾਰ.¹ ਅ਼. ਸਰਅ਼. ਅੰ. Epilepsy.#ਇਹ ਰੋਗ ਮਾਤਾ ਪਿਤਾ ਤੋਂ ਕਦੇ ਮਰੂਸੀ, ਜਾਂ ਬਹੁਤ ਮੈਥੁਨ, ਹੱਥੀਂ ਵੀਰਯ ਨਸ੍ਟ ਕਰਨ, ਅਤੀ ਦਿਮਾਗ਼ੀ ਮਿਹਨਤ, ਚਿੰਤਾ, ਸ਼ੋਕ, ਪੇਟ ਵਿੱਚ ਕੀੜੇ ਪੈਦਾ ਹੋਣ, ਮਲ ਮੂਤ ਦੇ ਰੁਕਣ, ਜ਼ਹਿਰ ਖਾਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤ ਵਰਤਣ, ਉੱਚੀ ਅਥਵਾ ਨੀਵੀਂ ਥਾਂ ਚੜ੍ਹਨ ਉਤਰਣ, ਅਚਾਨਕ ਡਰਨ ਦੇ ਕਾਰਣ, ਭਰੇ ਪੇਟ ਭੋਗ ਅਥਵਾ ਮੁਸ਼ੱਕਤ ਕਰਨ ਤੋਂ ਉਤਪੰਨ ਹੁੰਦਾ ਹੈ.#ਇਸ ਰੋਗ ਵਿੱਚ ਚਲਦੇ ਫਿਰਦੇ ਰੋਗੀ ਨੂੰ ਅੱਚਨਚੇਤ ਧੂੰਏ ਦਾ ਗੁਬਾਰ ਜੇਹਾ ਹੋਕੇ ਅਥਵਾ ਸ਼ਰੀਰ ਵਿੱਚ ਝਰਨਾਟਾ ਪੈਕੇ ਦਿਮਾਗ਼ ਨੂੰ ਚੱਕਰ ਆਉਣ ਲਗ ਪੈਂਦੇ ਹਨ ਅਤੇ ਬੇਹੋਸ਼ੀ ਹੋ ਜਾਂਦੀ ਹੈ. ਸਾਹ ਔਖਾ ਆਉਂਦਾ ਹੈ. ਮਿਰਗੀ ਵਾਲਾ ਮੂਰਛਾ ਦੀ ਦਸ਼ਾ ਵਿੱਚ ਹੱਥ ਪੈਰ ਮਾਰਦਾ ਅਤੇ ਦੰਦ ਕਰੀਚਦਾ ਹੈ, ਕਦੇ ਦੰਦਣ ਭੀ ਪੈ ਜਾਂਦੀ ਹੈ. ਮੂਹੋਂ ਝੱਗ ਆਉਂਦੀ ਹੈ, ਅੰਗ ਮੁੜ ਜਾਂਦੇ ਹਨ, ਸ਼ਰੀਰ ਦਾ ਰੰਗ ਬਦਲ ਜਾਂਦਾ ਹੈ, ਦਿਲ ਬਹੁਤ ਧੜਕਣ ਲਗਦਾ ਹੈ. ਕਈ ਵਾਰ ਮਲ ਮੂਤ੍ਰ ਭੀ ਨਿਕਲ ਜਾਂਦਾ ਹੈ.#ਜੇ ਵਾਤ (ਬਾਇ) ਦੀ ਅਧਿਕਤਾ ਹੋਵੇ ਤਾਂ ਮਿਰਗੀ ਦਾ ਦੌਰਾ ੧੨. ਦਿਨ ਪਿੱਛੋਂ, ਪਿੱਤ ਵਧੇਰੇ ਹੋਵੇ ਤਦ ੧੫. ਦਿਨ ਪਿੱਛੋਂ ਕਫ ਬਹੁਤ ਹੋਣ ਤੋਂ ਮਹੀਨੇ ਪਿੱਛੋਂ, ਜੇ ਤਿੰਨੇ ਦੋਸ ਮਿਲੇ ਹੋਣ ਤਾਂ ਨਿੱਤ ਜਾਂ ਪੰਜ ਸੱਤ ਦਿਨਾਂ ਪਿੱਛੋਂ ਹੁੰਦਾ ਹੈ, ਰੋਗ ਦੇ ਨਵੇਂ ਪੁਰਾਣੇ ਹੋਣ ਅਤੇ ਰੋਗੀ ਦੇ ਸ਼ਰੀਰ ਦੇ ਬਲ ਅਨੁਸਾਰ ਦੌਰੇ ਦਾ ਸਮਾਂ ਥੋੜਾ ਅਥਵਾ ਬਹੁਤਾ ਹੋਇਆ ਕਰਦਾ ਹੈ.#ਦੌਰੇ ਦੇ ਵੇਲੇ ਛਿੱਕਾਂ ਦੀ ਨਸਵਾਰ ਦੇਣੀ, ਹਿੰਗ ਸੁੰਘਾਉਣੀ, ਅੱਕ ਦੇ ਦੁੱਧ ਵਿੱਚ ਤਿੰਨ ਵਾਰੀ ਤਰ ਕਰਕੇ ਸੁਕਾਏ ਹੋਏ ਚਾਉਲਾਂ ਨੂੰ ਬਾਰੀਕ ਪੀਹਕੇ ਨਸਵਾਰ ਦੇਣੀ, ਤੁਲਸੀ ਦੇ ਪੱਤਿਆਂ ਦਾ ਰਸ ਨਾਸਾਂ ਵਿੱਚ ਟਪਕਾਉਣਾ, ਰੀਠਾ ਅਤੇ ਅਕਰਕਰਾ ਪਾਣੀ ਵਿੱਚ ਘਸਾਕੇ ਨਸਵਾਰ ਦੇਣੀ ਲਾਭਦਾਇਕ ਹੈ. ਖਟਮਲ (ਕਟੂਏ) ਦਾ ਲਹੂ ਨੱਕ ਵਿੱਚ ਟਪਕਾਉਣਾ ਭੀ ਗੁਣਕਾਰੀ ਹੈ. ਗਸ਼ ਦੀ ਹਾਲਤ ਵਿੱਚ ਰੋਗੀ ਦੇ ਮੂੰਹ ਵਿੱਚ ਕਾਗ (cork) ਰੱਖ ਦੇਣਾ ਚਾਹੀਏ, ਜਿਸ ਤੋਂ ਜੀਭ ਨਾ ਟੁੱਕੀ ਜਾਵੇ, ਮਿਰਗੀ ਪੱਚੀ ਵਰ੍ਹਿਆਂ ਦੀ ਉਮਰ ਤੀਕ ਦੇ ਰੋਗੀ ਦੀ ਇਲਾਜ ਕੀਤਿਆਂ ਬਹੁਤ ਛੇਤੀ ਹਟ ਜਾਂਦੀ ਹੈ, ਪਰ ਇਸ ਤੋਂ ਵੱਧ ਉਮਰ ਵਾਲੇ ਦੀ ਘੱਟ ਦੂਰ ਹੁੰਦੀ ਹੈ. ਇਸ ਰੋਗ ਲਈ ਹੇਠ ਲਿਖੇ ਉੱਤਮ ਇਲਾਜ ਹਨ-#(ੳ) ਵਰਚ ਪੀਹਕੇ ਸ਼ਹਦ ਵਿੱਚ ਮਿਲਾਕੇ ਰੋਜ਼ ਚਟਾਉਣੀ.#(ਅ) ਗੋਰੋਚਨ ਜਾਂ ਦਰਿਆਈ ਨਾਰੀਅਲ ਜਲ ਵਿੱਚ ਘਸਾਕੇ ਰੋਜ਼ ਪਿਆਉਣਾ.#(ੲ) ਮਘਪਿੱਪਲਾਂ ਚਾਲੀ ਦਿਨ ਹਾਥੀ ਦੇ ਮੂਤ੍ਰ ਵਿੱਚ ਭਿਉਂਕੇ ਰੱਖਣੀਆਂ, ਮੂਤ੍ਰ ਰੋਜ਼ ਨਵਾਂ ਬਦਲਦੇ ਰਹਿਣਾ, ਫੇਰ ਇਨ੍ਹਾਂ ਨੂੰ ਸੁਕਾਕੇ ਇੱਕ ਮਘਪਿੱਪਲ ਪੀਹਕੇ ਸ਼ਹਦ ਵਿੱਚ ਮਿਲਾਕੇ ਰੋਜ਼ ਚਟਾਉਣੀ.#(ਸ) ਬ੍ਰਹਮੀ ਬੂਟੀ ਦਾ ਰਸ ਸ਼ਹਦ ਵਿੱਚ ਮਿਲਾਕੇ ਚਟਾਉਣਾ.#(ਹ) ਅਕਰਕਰੇ ਵਿੱਚ ਚਾਰ ਗੁਣਾਂ ਸ਼ਹਦ ਮਿਲਾ ਕੇ ਛੀ ਮਾਸ਼ੇ ਰੋਜ਼ ਖਵਾਉਣਾ.#(ਕ) ਸੁਹਾਂਜਣੇ ਦੀਆਂ ਕੂਮਲਾਂ ਜਲ ਵਿੱਚ ਪੀਹਕੇ ਪੀਣੀਆਂ ਅਤੇ ਨਸਵਾਰ ਲੈਣੀ.#(ਖ) ਰੌਗਨ ਬਨਫ਼ਸ਼ਾ ਅਤੇ ਰੌਗ਼ਨ ਸੋਸਨ ਦੀ ਸਿਰ ਤੇ ਮਾਲਿਸ਼ ਕਰਨੀ ਅਤੇ ਪੈਰ ਦੀਆਂ ਪਾਤਲੀਆਂ ਨੂੰ ਅੱਕ ਦਾ ਦੁੱਧ ਮਲਣਾ.#(ਗ) ਪੋਟਾਸੀਅਮ ਬ੍ਰੋਮਾਈਡ(potassium bromide) ੫. ਤੋਂ ੪੦ ਗ੍ਰੇਨ² ਤਕ ਰੋਜ਼ ਖਵਾਉਣਾ.#(ਘ) ਬ੍ਰਾਹਮੀ ਘ੍ਰਿਤ ਖਵਾਉਣਾ.³#ਮਿਰਗੀ ਵਾਲੇ ਨੂੰ ਹੇਠ ਲਿਖੇ ਕੁਪੱਥ ਨਹੀਂ ਕਰਨੇ ਚਾਹੀਏ-#ਮਾਸ, ਖਟਿਆਈ, ਕੱਚਾ ਮਿੱਠਾ, ਮਿਰਚਾਂ ਖਾਣੀਆਂ, ਸ਼ਰਾਬ ਪੀਣੀ, ਮੈਥੁਨ, ਕ੍ਰੋਧ, ਚਿੰਤਾ, ਸ਼ੋਕ ਕਰਨਾ, ਬਹੁਤ ਖਾਣਾ ਅਰ ਸੌਣਾ, ਭੈਦਾਇਕ ਉੱਤੇ ਨੀਵੇ ਥਾਵਾਂ ਉੱਤੇ ਚੜ੍ਹਨਾ ਉਤਰਨਾ, ਸੂਰਜ ਵੱਲ ਤੱਕਣਾ, ਹਨੇਰੀ ਥਾਂ ਅਤੇ ਵਰਖਾ ਵਿੱਚ ਰਹਿਣਾ, ਘੁੰਮਦੀਆਂ ਚੀਜਾਂ ਅਰ ਨਦੀ ਦੇ ਵਹਿਂਦੇ ਪਾਣੀ ਵੱਲ ਤੱਕਣਾ.#ਇਸ ਰੋਗ ਵਾਲੇ ਨੂੰ ਸਾਦੀ ਖ਼ੁਰਾਕ ਖਾਣੀ ਚਾਹੀਏ. ਸਬਜ਼ੀਆਂ ਅਤੇ ਅੰਜੀਰ ਅੰਗੂਰ ਆਦਿ ਫਲਾਂ ਦਾ ਬਹੁਤਾ ਇਸਤਾਮਾਲ ਕਰਨਾ ਲੋੜੀਏ. ਚਾਉਲ, ਦਲੀਆ, ਦੁੱਧ, ਘਿਉ, ਬਦਾਮਰੋਗਨ, ਗੁਲਕੰਦ, ਪੋਦੀਨੇ ਦੀ ਚਟਣੀ ਦਾ ਖਾਣਾ, ਸ਼ੁੱਧ ਪੌਣ ਵਿੱਚ ਫਿਰਨਾ ਅਤੇ ਪ੍ਰਸੰਨ ਰਹਿਣਾ ਗੁਣਕਾਰੀ ਹੈ. ਰੋਗੀ ਨੂੰ ਇਸ ਗੱਲ ਦਾ ਖ਼ਾਸ ਖਿਆਲ ਰੱਖਣਾ ਲੋੜੀਏ ਕਿ ਕਦੇ ਕਬਜ਼ ਨਾ ਹੋਣੀ ਪਾਵੇ. "ਮਿਰਗੀ ਰੋਗ ਹੁਤੋ ਤਿਸ ਭਾਰੀ." (ਗੁਪ੍ਰਸੂ)...
ਸੰ. कामला ਕਾਮਲਾ. [ضُعف اُّلکبد] ਜੁਅ਼ਫ਼ੁਲ- ਕਬਦ Anaemia. ਇਹ ਪਾਂਡੁ ਰੋਗ ਦਾ ਹੀ ਇੱਕ ਨਾਉਂ ਹੈ. ਇਸ ਨੂੰ ਭੁੱਸ ਭੀ ਆਖਦੇ ਹਨ. ਜਿਗਰ ਜਦ ਆਪਣਾ ਕੰਮ ਛੱਡ ਬੈਠਦਾ ਹੈ ਤਾਂ ਇਸ ਦੀ ਉਤਪੱਤੀ ਹੁੰਦੀ ਹੈ.#ਇਸ ਰੋਗ ਦੇ ਕਾਰਣ ਹਨ- ਖਾਰੀਆਂ, ਖੱਟੀਆਂ, ਗਰਮ ਮਲੀਨ ਗਲੀਆਂ ਸੜੀਆਂ ਚੀਜਾਂ ਦਾ ਖਾਣਾ, ਸ਼ਰਾਬ ਆਦਿ ਨਸ਼ਿਆਂ ਦਾ ਬਹੁਤ ਵਰਤਣਾ, ਬਹੁਤਾ ਮੈਥੁਨ ਕਰਨਾ, ਚਿੰਤਾ ਸ਼ੋਕ ਡਰ ਦਾ ਹੋਣਾ, ਮਲ ਮੂਤ੍ਰ ਨੀਂਦ ਆਦਿ ਦਾ ਵੇਗ ਰੋਕਣਾ, ਮਿੱਟੀ ਖਾਣੀ ਆਦਿ.#ਪਾਂਡੁ ਰੋਗ ਦੇ ਲੱਛਣ ਹਨ- ਹਾਜਮਾ ਵਿਗੜਨਾ, ਦਿਲ ਧੜਕਣਾ, ਸ਼ਰੀਰ ਦਾ ਰੰਗ ਡੱਡੂ ਜੇਹਾ ਪੀਲਾ ਹੋਣਾ, ਲਹੂ ਦੀ ਸੁਰਖੀ ਦਾ ਜਾਂਦਿਆ ਰਹਿਣਾ, ਨੌਹਾਂ ਅਤੇ ਸ਼ਰੀਰ ਦੀ ਲਾਲੀ ਮਿਟ ਜਾਣੀ, ਸ਼ਰੀਰ ਰੁੱਖਾ ਹੋਣਾ, ਹਰ ਵੇਲੇ ਥਕਾਵਟ ਬਣੀ ਰਹਿਣੀ, ਭੁੱਖ ਨਾ ਲਗਣੀ, ਗਿਜਾ ਹਜਮ ਨਾ ਹੋਣੀ, ਭਸ (ਭੁਸੇ) ਡਕਾਰ ਆਉਣੇ, ਲੱਤਾਂ ਬਾਹਾਂ ਫੁੱਲਣੀਆਂ, ਅੰਧਾਲੀ ਆਉਣੀ, ਚੇਹਰਾ ਉਦਾਸ ਰਹਿਣਾ ਆਦਿ.#ਇਸ ਰੋਗ ਦੇ ਹੇਠ ਲਿਖੇ ਉੱਤਮ ਇਲਾਜ ਹਨ-#(੧) ਫੌਲਾਦ ਦਾ ਕੁਸ਼ਤਾ ਅਥਵਾ ਕਿਸੇ ਭੀ ਸ਼ਕਲ ਵਿੱਚ ਫੌਲਾਦ ਦਾ ਸੇਵਨ ਕਰਨਾ.#(੨) ਕੁਸ਼ਤਾ ਫੌਲਾਦ ਆਬੀ, ਤਬਾਸ਼ੀਰ, ਇਲਾਇਚੀਆਂ ਦੇ ਦਾਣੇ, ਸਤ ਗਿਲੋ, ਮਿਸ਼ਰੀ, ਸਭ ਇੱਕ ਇੱਕ ਤੋਲਾ ਪੀਸਕੇ ਪਚਾਸ ਪੁੜੀਆਂ ਬਣਾਓ. ਇੱਕ ਪੁੜੀ ਸਵੇਰੇ ਪਤਲੇ ਅਧਰਿੜਕ ਨਾਲ ਲੈਣੀ.#(੩) ਮਨੂਰ ਦੀ ਭਸਮ ਦੁੱਧ ਅਥਵਾ ਅਧਰਿੜਕ ਨਾਲ ਵਰਤਣੀ.#(੪) ਜਿਗਰ ਤੋਂ ਪਿੱਤ ਖਾਰਿਜ ਕਰਨ ਵਾਲੇ ਪਦਾਰਥ ਖਾਣੇ.#(੫) ਅੱਠ ਮਾਸ਼ੇ ਨਿਸੋਥ ਦਾ ਚੂਰਣ ਸੋਲਾਂ ਮਾਸ਼ੇ ਮਿਸ਼ਰੀ, ਦੋਹਾਂ ਨੂੰ ਮਿਲਾਕੇ ਨਿੱਤ ਸਵੇਰੇ ਜਲ ਨਾਲ ਛਕਣਾ.#(੬) ਹਰੀ ਗਿਲੋ ਦਾ ਕਾੜ੍ਹਾ ਸ਼ਹਦ ਮਿਲਾਕੇ ਪੀਣਾ.#(੭) ਸਟਕੇ ਵਾਲੇ ਨੂੰ ਪੁਰਾਣੇ ਜੌਂ ਕਣਕ ਚਾਉਲ ਮੂੰਗੀ ਮਸਰ ਫਲ ਤਕ੍ਰ (ਖੱਟੀ ਲੱਸੀ) ਅਧਰਿੜਕ ਅਤੇ ਮੱਖਣ ਆਦਿ ਪਦਾਰਥ ਵਰਤਣੇ ਚਾਹੀਏ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਗਠਕਤਰਾ. ਠਗ। ੨. ਅੰਗਾਂ ਦੀ ਗੱਠਾਂ (ਜੋੜਾਂ) ਵਿੱਚ ਹੋਣ ਵਾਲਾ ਇੱਕ ਰੋਗ. ਸੰ. ਸੰਧਿਵਾਤ. [نقرس] ਨਕ਼ਰਸ. Gout. ਗੰਠ (ਗੰਢਾਂ- ਜੋੜਾਂ) ਵਿੱਚ ਇਸ ਤੋਂ ਪੀੜ ਹੁੰਦੀ ਹੈ, ਇਸ ਕਾਰਣ ਇਹ ਨਾਉਂ ਹੈ. ਇਹ ਹਵਾ ਦੇ ਵਿਗਾੜ ਤੋਂ ਬਾਦੀ ਦੀ ਬੀਮਾਰੀ ਹੈ. ਸਰੀਰ ਸੁਸਤ ਹੋ ਕੇ ਅੰਗਾਂ ਦੇ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ. ਕਦੇ ਕਦੇ ਪੀੜ ਨਾਲ ਤਾਪ ਭੀ ਹੋ ਜਾਂਦਾ ਹੈ. ਗਠੀਆ ਕਈ ਕਾਰਣਾਂ ਤੋਂ ਹੁੰਦਾ ਹੈ, ਉਨ੍ਹਾਂ ਦੇ ਅਨੁਸਾਰ ਹੀ ਇਲਾਜ ਕਰਣਾ ਸੁਖਦਾਇਕ ਹੈ. ਇਸ ਰੋਗ ਦੇ ਮੁੱਖ ਕਾਰਣ ਇਹ ਹਨ-#ਬਹੁਤ ਬੈਠੇ ਰਹਿਣਾ, ਕਸਰਤ ਨਾ ਕਰਨੀ, ਚਿਕਨੇ ਅਤੇ ਭਾਰੀ ਪਦਾਰਥ ਖਾਣੇ, ਤਾਪ ਵਿੱਚ ਹਵਾ ਲੱਗ ਜਾਣੀ, ਸਰਦ ਮੁਲਕ ਵਿੱਚ ਵਸਤ੍ਰ ਆਦਿਕ ਦੀ ਬੇਪਰਵਾਹੀ ਕਰਨੀ, ਨੰਗੇ ਪੈਰੀਂ ਫਿਰਨਾ, ਆਤਸ਼ਕ ਅਤੇ ਸੁਜਾਕ ਦਾ ਜਹਿਰ ਸ਼ਰੀਰ ਵਿੱਚ ਰਹਿਣਾ, ਕੱਚੀਆਂ ਧਾਤਾਂ ਖਾਣੀਆਂ, ਬਹੁਤੀ ਸ਼ਰਾਬ ਪੀਣੀ, ਪੇਸ਼ਾਬ ਦੇ ਰੋਗ ਹੋਣੇ ਆਦਿਕ. ਇਹ ਰੋਗ ਮੌਰੂਸੀ ਭੀ ਹੋਇਆ ਕਰਦਾ ਹੈ.#ਗਠੀਏ ਦੇ ਸਾਧਾਰਣ ਇਲਾਜ ਇਹ ਹਨ-#(ੳ) ਤੁੰਮੇ ਦੀ ਜੜ, ਮਘਪਿੱਪਲ, ਦੋ ਦੋ ਮਾਸ਼ੇ, ਗੁੜ ਇੱਕ ਤੋਲਾ ਮਿਲਾਕੇ ਦੋ ਦੋ ਮਾਸ਼ੇ ਦੀ ਗੋਲੀਆਂ ਕਰਨੀਆਂ, ਦੋ ਗੋਲੀਆਂ ਰੋਜ ਜਲ ਨਾਲ ਖਾਣੀਆਂ.#(ਅ) ਇਰੰਡ ਦੇ ਤੇਲ ਦੀ ਜੋੜਾਂ ਤੇ ਮਾਲਿਸ਼ ਕਰਨੀ.#(ੲ) ਸੁਰੰਜਾਂ ਮਿੱਠੀਆਂ, ਅਸਗੰਧ, ਬਿਧਾਰਾ, ਸੁੰਢ, ਸੌਂਫ, ਇਨ੍ਹਾਂ ਨੂੰ ਪੀਹ ਛਾਣਕੇ, ਬਰੋਬਰ ਦੀ ਖੰਡ ਪਾ ਕੇ ਚਾਰ ਚਾਰ ਮਾਸ਼ੇ ਦੀਆਂ ਪੁੜੀਆਂ ਕਰਨੀਆਂ. ਇੱਕ ਪੁੜੀ ਸਵੇਰੇ ਇੱਕ ਸੰਝ ਨੂੰ ਗਰਮ ਦੁੱਧ ਨਾਲ ਛਕਣੀ.#(ਸ) ਯੋਗਰਾਜ ਗੁੱਗਲ ਵਰਤਣੀ.#(ਹ) ਤਾਰਪੀਨ ਦਾ, ਤਿਲਾਂ ਦਾ, ਕਾਫੂਰੀ, ਕੁੱਠ ਦਾ ਤੇਲ ਅਤੇ ਨਾਰਾਯਣੀ ਤੇਲ ਜੋੜਾਂ ਉੱਪਰ ਮਲਣਾ.#(ਕ) ਅਸਗੰਧ ਦਾ ਚੂਰਨ ਤਿੰਨ ਮਾਸ਼ੇ, ਛੀ ਮਾਸ਼ੇ ਖੰਡ ਮਿਲਾਕੇ ਬਕਰੀ ਦੇ ਦੁੱਧ ਨਾਲ ਫੱਕਣਾ। ੩. ਗਾਂਠ ਮੇਂ, ਗੰਢ ਵਿੱਚ "ਇਤਨਕੁ ਖਟੀਆ ਗਠੀਆ ਮਟੀਆ" (ਕੇਦਾ ਕਬੀਰ) ਐਨੀ ਮਾਇਆ ਖੱਟੀ ਹੈ, ਇਤਨੀ ਪੱਲੇ ਹੈ, ਇਤਨੀ ਦੱਬੀ ਹੋਈ ਹੈ....
ਸੰਗ੍ਯਾ- ਉਦਰ (ਪੇਟ) ਵਿੱਚ ਜਲ (ਪਾਣੀ) ਪੈ ਜਾਣਾ. ਜਲੰਧਰ ਰੋਗ. [استِسقا] ਇਸਤਿਸਕ਼ਾ. Dropsy. ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ. ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟਕੇ ਜਮਾ ਹੋ ਜਾਂਦਾ ਹੈ. ਇਸ ਦੇ ਕਾਰਣ ਵਿਦ੍ਵਾਨਾਂ ਨੇ ਇਹ ਮੰਨੇ ਹਨ-#ਦਿਲ ਸੰਬੰਧੀ ਨਾੜੀਆਂ ਵਿੱਚ ਸੁੱਦਾ ਰਹਿਣਾ, ਰਕਤ ਵਾਹੀ ਨਾੜੀਆਂ ਵਿੱਚ ਰੋਕ ਹੋਣੀ, ਕਮਜੋਰੀ ਦੇ ਕਾਰਣ ਲਹੂ ਦਾ ਪਤਲਾ ਪੈਕੇ ਫਟ ਜਾਣਾ, ਖੂਨ ਵਿੱਚੋਂ ਫੌਲਾਦੀ ਹਿੱਸਾ ਘਟ ਜਾਣਾ, ਮਲ ਮੂਤ੍ਰ ਦੇ ਤਿਆਗ ਪਿੱਛੋਂ ਬਹੁਤ ਪਾਣੀ ਪੀਣਾ, ਗਿੱਲੇ ਵਸਤ੍ਰ ਪਹਿਰਨੇ, ਪੇਸ਼ਾਬ ਦਾ ਜਹਿਰ ਅਤੇ ਪਸੀਨਾ ਰੁਕ ਜਾਣਾ, ਹਾਜਮੇ ਦਾ ਵਿਗਾੜ ਹੋਣਾ, ਪ੍ਰਸੂਤ ਸਮੇਂ ਜੱਚਾ ਦਾ ਬੇਤਹਾਸ਼ਾ ਜਲ ਪੀਣਾ, ਅਤੇ ਅੰਦਰ ਮਵਾਦ ਦਾ ਗਲ ਸੜ ਜਾਣਾ ਆਦਿ.#ਜਲੋਦਰ ਰੋਗ ਜੇ ਦਿਲ ਅਤੇ ਫੇਫੜਿਆਂ ਦੀ ਖਰਾਬੀ ਤੋਂ ਹੋਵੇ, ਤਾਂ ਪਹਿਲਾਂ ਸੋਜ ਪੈਰਾਂ ਤੇ ਫੇਰ ਪੇਟ ਤੇ ਉਪਰੰਤ ਸਾਰੇ ਸਰੀਰ ਤੇ ਹੁੰਦੀ ਹੈ. ਜੇ ਜਿਗਰ ਦੀ ਖਰਾਬੀ ਤੋਂ ਹੋਵੇ ਤਾਂ ਸੋਜ ਪਹਿਲਾਂ ਪੇਟ ਤੇ ਹੁੰਦੀ ਹੈ. ਜੇ ਗੁਰਦਿਆਂ ਦੀ ਖਰਾਬੀ ਤੋਂ ਹੋਵੇ ਤਾਂ ਪਹਿਲਾਂ ਸੋਜ ਅੱਖਾਂ ਤੇ ਚੇਹਰੇ ਉੱਪਰ ਹੋਕੇ ਵਿਗਾੜ ਹੁੰਦਾ ਹੈ. ਆਰਾਮ ਕਰਨ ਤੋਂ ਸੋਜਾਂ ਵਧ ਜਾਂਦੀਆਂ ਹਨ. ਫਿਰਨ ਤੁਰਨ ਤੋਂ ਘਟ ਜਾਂਦੀਆਂ ਹਨ. ਜੇ ਪਾਂਡੁ ਰੋਗ ਦੇ ਕਾਰਣ ਜਲੋਦਰ ਹੋਵੇ ਤਦ ਸੋਜ ਸਾਧਾਰਣ ਹੁੰਦੀ ਹੈ, ਆਰਾਮ ਕਰਨ ਤੋਂ ਸਵੇਰ ਵੇਲੇ ਆਪਣੇ ਆਪ ਹਟ ਜਾਂਦੀ ਹੈ ਅਰ ਤੁਰਣ ਫਿਰਣ ਤੋਂ ਵਧ ਜਾਂਦੀ ਹੈ. ਜੋ ਜਲੋਦਰ ਦਿਲ ਦੀ ਖਰਾਬੀ ਤੋਂ ਹੋਵੇ ਉਹ ਵਡਾ ਭਯੰਕਰ ਹੁੰਦਾ ਹੈ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਆਦਮੀ ਦਾ ਇਲਾਜ ਹੋਣਾ ਜਰੂਰੀ ਹੈ. ਜਲੋਦਰ ਦੇ ਸਾਧਾਰਣ ਉਪਾਉ ਇਹ ਹਨ-#(੧) ਪਾਣੀ ਪੀਣਾ ਬੰਦ ਕਰਕੇ ਗਊ ਦੀ ਲੱਸੀ, ਅਰਕ ਸੌਂਫ, ਅਰਕ ਮਕੋ, ਉਠਣੀ ਦਾ ਦੁੱਧ ਪੀਣਾ. (੨) ਕਬਜਕੁਸ਼ਾ ਅਤੇ ਪਸੀਨਾ (ਮੁੜ੍ਹਕਾ) ਲਿਆਉਣ ਵਾਲੀਆਂ ਚੀਜਾਂ ਦਾ ਸੇਵਨ ਕਰਨਾ.#(੩) ਛਿੱਲਹਰੜ ਇੱਕ ਮਾਸ਼ਾ, ਕੁਸ਼ਤਾ ਫੌਲਾਦ ਆਬੀ ਦੋ ਰੱਤੀ, ਗਊ ਦੀ ਲੱਸੀ ਨਾਲ ਦਿਨ ਵਿੱਚ ਦੋ ਵਾਰ ਵਰਤਣਾ.#(੪) ਫੌਲਾਦ, ਹਰੜ ਦੀ ਛਿੱਲ, ਰੇਂਵਦ ਖ਼ਤਾਈ, ਕੜੂ, ਨਸਾਦਰ, ਇਹ ਸਭ ਸਮਾਨ ਲੈ ਕੇ ਡੇਢ ਡੇਢ ਮਾਸ਼ੇ ਦੀਆਂ ਤਿੰਨ ਪੁੜੀਆਂ ਰੋਜ ਗਊ ਦੀ ਲੱਸੀ ਜਾਂ ਅਰਕਮਕੋ ਨਾਲ ਖਾਣੀਆਂ.#(੫) ਛੋਲਿਆਂ ਦੀਆਂ ਖਿੱਲਾਂ ੨੧. ਵਾਰ ਧੋਹਰ ਦੇ ਦੁੱਧ ਵਿੱਚ ਭਿਉਂਕੇ ਛਾਂਵੇਂ ਸੁਕਾਕੇ, ਇੱਕ ਤੋਂ ਪੰਜ ਤਕ, ਤਿੰਨ ਵਾਰ ਰੋਜ ਖਾਣੀਆਂ.#(੬) ਰਾਤ ਨੂੰ ਕੌੜੀ ਤੂੰਬੀ ਵਿੱਚ ਸੌਂਫ ਅਤੇ ਮਕੋ ਦਾ ਅਰਕ ਭਰ ਰੱਖਣਾ, ਸਵੇਰ ਵੇਲੇ ਇਸ ਨਾਲ ਨਕਛਿੱਕਣੀ ਬੂਟੀ ਦੀ ਜੜ ਦਾ ਇੱਕ ਮਾਸਾ ਚੂਰਣ ਖਾਣਾ.#(੭) ਕਰੇਲੇ ਦਾ ਰਸ ਦੋ ਤੋਲੇ ਰੋਜ ਪੀਣਾ.#(੮) ਮਕੋ ਦੀ ਭੁਰਜੀ ਖਾਣੀ.#(੯) ਇੰਦ੍ਰਜੌਂ ਚਾਰ ਤੋਲੇ, ਭੁੰਨੀ ਹੋਈ ਹਿੰਗ ਚਾਰ ਤੋਲੇ, ਸੰਖ ਦੀ ਭਸਮ ਚਾਰ ਤੋਲੇ, ਮਘਾਂ ਇੱਕ ਤੋਲਾ, ਇਨ੍ਹਾਂ ਦਾ ਚੂਰਣ ਗਊ ਦੀ ਲੱਸੀ ਨਾਲ ਉਮਰ ਅਤੇ ਬਲ ਅਨੁਸਾਰ ਖਾਣਾ.#(੧੦) ਪੁਠਕੰਡਾ ਘੋਟਕੇ ਪੇਟ ਤੇ ਲੇਪ ਕਰਨਾ.#(੧੧) ਜਮਾਲਗੋਟੇ ਦੇ ਤੇਲ (Croton Oil) ਦੀਆਂ ਦੋ ਦੋ ਬੂੰਦਾਂ ਦਿਨ ਵਿੱਚ ਤਿੰਨ ਵਾਰ ਖਾਣੀਆਂ.#(੧੨) ਸਿਆਣੇ ਡਾਕਟਰ ਤੋਂ ਪੇਟ ਦਾ ਪਾਣੀ ਨਿਕਲਵਾਉਣਾ....
ਫ਼ਾ. [دمہ] ਸੰਗ੍ਯਾ- ਫੂਕਣੀ. ਅੱਗ ਸੁਲਗਾਉਣ ਦੀ ਨਲਕੀ। ੨. ਇੱਕ ਫਿਫੜੇ ਦਾ ਰੋਗ. ਸ੍ਵਾਸ ਰੋਗ. ਦਮਕਸ਼ੀ, ਅ਼. [ضیقاُلنفس] ਜੀਕ਼ੁਲਨਫ਼ਸ. Asthma. ਕਫਪ੍ਰਧਾਨ ਪ੍ਰਾਣਵਾਯੁ, ਅੰਨ ਅਤੇ ਜਲਵਾਹੀ ਸ੍ਰੋਤਾਂ ਵਿੱਚ ਰੁਕਕੇ ਸ੍ਵਾਸ ਦੀ ਨਾਲੀਆਂ ਨੂੰ ਭਰ ਦਿੰਦਾ ਹੈ, ਤਦ ਸਾਹ ਖਿੱਚਕੇ ਦੁੱਖ ਨਾਲ ਆਉਂਦਾ ਹੈ. ਫਿਫੜੇ ਦੀਆਂ ਨਲਕੀਆਂ ਵਿੱਚੋਂ ਸੀਟੀ ਜੇਹੀ ਆਵਾਜ਼ ਨਿਕਲਦੀ ਹੈ. ਮਨ ਵਿੱਚ ਘਬਰਾਹਟ, ਮੱਥਾ ਭਾਰੀ, ਪੇਟ ਦਾ ਫੁੱਲਣਾ, ਖੰਘ ਵੇਲੇ ਕਸ੍ਟ, ਕਦੇ ਕੈ ਆਜਾਣੀ ਆਦਿ, ਇਸ ਦੇ ਲੱਛਣ ਹਨ. ਦਮਾ ਦੁਪਹਿਰ ਪਿੱਛੋਂ ਅੱਧੀ ਰਾਤ ਤਕ ਜਾਦਾ ਦੁੱਖ ਦਿੰਦਾ ਹੈ. ਵੈਦਕ ਗ੍ਰੰਥਾਂ ਵਿੱਚ ਦਮੇ ਦੇ ਪੰਜ ਭੇਦ ਲਿਖੇ ਹਨ-#ਮਹਾ ਸ੍ਵਾਸ, ਊਰਧ ਸ੍ਵਾਸ, ਛਿੰਨ ਸ੍ਵਾਸ, ਤਮਕ ਸ੍ਵਾਸ ਅਤੇ ਕ੍ਸ਼ੁਦ੍ਰ ਸ੍ਵਾਸ.#ਦਮੇ ਦੇ ਕਾਰਣ ਹਨ- ਰੁੱਖੇ ਭਾਰੀ ਅਤੇ ਕਾਬਿਜ ਪਦਾਰਥ ਖਾਣੇ, ਕਫ ਵਧਾਉਣ ਵਾਲੀਆਂ ਚੀਜਾਂ ਵਰਤਣੀਆਂ, ਬੇਹਾ ਖਾਣਾ, ਬਹੁਤ ਠੰਢਾ ਪਾਣੀ ਪੀਣਾ, ਧੂੰਆਂ ਅਤੇ ਧੂੜ ਫੱਕਣੀ, ਬਹੁਤ ਸ਼ਰਾਬ ਪੀਣੀ, ਬਹੁਤ ਮੈਥੁਨ ਕਰਨਾ, ਫਾਕੇ ਕਰਨੇ, ਪਿਆਸ ਰੋਕਣੀ, ਮਲਮੂਤ੍ਰ ਰੋਕਣਾ ਆਦਿਕ. ਇਹ ਰੋਗ ਮਾਤਾ ਪਿਤਾ ਤੋਂ ਭੀ ਸੰਤਾਨ ਨੂੰ ਹੋਇਆ ਕਰਦਾ ਹੈ.#ਦਮੇ ਦੇ ਸਾਧਾਰਣ ਇਲਾਜ ਇਹ ਹਨ-#(੧) ਕਾਲੀਆਂ ਮਿਰਚਾਂ ਗੁੜ ਮਿਲਾਕੇ ਖਵਾਉਣੀਆਂ.#(੨ ਅਦਰਕ ਦਾ ਰਸ ਸ਼ਹਿਦ ਮਿਲਾਕੇ ਚਟਾਉਣਾ.#(੩) ਬਾਂਸੇ (ਅੜੂਸੇ) ਦੇ ਕਾੜੇ ਵਿੱਚ ਸ਼ਹਿਦ ਮਿਲਾਕੇ ਪਿਆਉਣਾ.#(੪) ਬਿੱਲਪਤ੍ਰ ਦਾ ਕਾੜ੍ਹਾ ਸ਼ਹਿਦ ਮਿਲਾਕੇ ਦੇਣਾ.#(੫) ਬਾਰਾਂਸਿੰਗੇ ਦਾ ਕੁਸ਼ਤਾ ਮੁਨੱਕਾ ਦਾਖ ਵਿੱਚ ਦੇਣਾ.#(੬) ਜੌਂ ਦੇ ਕਸੀਰ ਲੈਕੇ ਇੱਕ ਕੁੱਜੇ ਵਿੱਚ ਪਾਕੇ ਅੱਕ ਦੇ ਦੁੱਧ ਨਾਲ ਤਰ ਕਰਕੇ, ਕੁੱਜੇ ਦਾ ਮੂੰਹ ਬੰਦ ਕਰਕੇ ਪਾਥੀਆਂ ਵਿੱਚ ਰੱਖ ਦੇਣੇ. ਠੰਢਾ ਹੋਣ ਤੇ ਜੌਂ ਦੇ ਕਸੀਰਾਂ ਨੂੰ ਪੀਹ ਲੈਣਾ ਦੋ ਚਾਉਲ ਤੋਂ ਦੋ ਰੱਤੀ ਤੀਕ ਸ਼ਹਿਦ ਜਾਂ ਮੁਨੱਕਾ ਦਾਖ ਵਿੱਚ ਖਵਾਉਣੇ.#(੭) ਬਨਫ਼ਸ਼ਾ ਛੀ ਮਾਸ਼ੇ, ਕਾਹਜਬਾਂ (ਗਾਉਜ਼ੁਬਾਨ) ਛੀ ਮਾਸ਼ੇ, ਅੰਜੀਰ ਦੋ ਦਾਣੇ, ਉਨਾਬ ਸੱਤ ਦਾਣੇ, ਲਸੂੜੀਆਂ ਗਿਆਰਾਂ, ਇਨ੍ਹਾਂ ਸਭ ਦਵਾਈਆਂ ਨੂੰ ਰਾਤ ਨੂੰ ਭਿਉਂ ਰੱਖਣਾ, ਸਵੇਰੇ ਉਬਾਲਕੇ ਥੋੜੀ ਖੰਡ ਮਿਲਾਕੇ ਰੋਗੀ ਨੂੰ ਪਿਆਉਣੇ.#(੮) ਧਤੂਰੇ ਦੇ ਪੀਲੇ ਪੱਤੇ ਜਾਂ ਜੜ ਦਾ ਧੂੰਆਂ ਪੀਣਾ ਦਮੇ ਰੋਗ ਦੇ ਹਟਾਉਣ ਲਈ ਸਿੱਧ ਇਲਾਜ ਹੈ.#ਦਮੇ ਦੇ ਰੋਗੀ ਨੂੰ ਚਾਹੀਏ ਕਿ ਭੋਜਨ ਪਿੱਛੋਂ ਦੋ ਘੜੀ ਤੀਕ ਪਾਣੀ ਨਾ ਪੀਵੇ, ਅਤੇ ਪਾਣੀ ਬਹੁਤ ਘੱਟ ਪੀਵੇ. ਨਰਮ ਅਤੇ ਸੁਥਰੀ ਗਿਜਾ ਖਾਵੇ. ਖਟਾਈ, ਚਿਕਨੀ ਅਤੇ ਲੇਸਲੀਆਂ ਚੀਜਾਂ ਤੋਂ ਪਰਹੇਜ ਕਰੇ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....