ਨਿਰੁਕਤਿ

nirukatiनिरुकति


ਸੰ. ਨਿਰੁਕ੍ਤਿ. ਸੰਗ੍ਯਾ- ਉੱਤਮ ਰੀਤਿ ਨਾਲ ਕੀਤੀ ਹੋਈ ਵ੍ਯਾਖ੍ਯਾ। ੨. ਇੱਕ ਅਲੰਕਾਰ. ਜਿਸ ਰਚਨਾਂ ਵਿੱਚ ਨਾਮ ਦੇ ਅਰਥ ਪੁਰ ਚਮਤਕਾਰੀ ਯੁਕਤਿ ਵਰਣਨ ਕਰੀਏ, ਇਹ ਨਿਰੁਕ੍ਤਿ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਜਾਂਕੈ ਅਚਿੰਤ ਵਸੈ ਮਨਿ ਆਇ,#ਤਾਕਉ ਚਿੰਤਾ ਕਤਹੂ ਨਾਹਿ.#(ਗਉ ਮਃ ੧)#ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ,#ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅੰਨਿ.#(ਸੂਹੀ ਮਃ ੧)#ਬੱਗਾ ਨਾਮ ਬਗੁਲੇ ਦਾ ਹੈ, ਪਰ ਉਸ ਦਾ ਕੰਮ ਕਾਲਾ#ਹੈ, ਇਸ ਲਈ ਬੱਗਾ ਨਹੀਂ ਕਹਿਣਾ ਚਾਹੀਏ.#ਨਾਰਾਯਨ ਕੱਛ ਮੱਛ ਤਿੰਦੂਆ ਕਹਿਤ ਸਭ#ਕੌਲਨਾਭਿ ਕੌਲ ਜਿਹ ਤਾਲ ਮੇਂ ਰਹਤ ਹੈ,#ਗੋਪੀਨਾਥ ਗੂਜਰ ਗੋਪਾਲ ਸਭੈ ਧੇਨੁਚਾਰੀ#ਰਿਖੀਕੇਸ ਨਾਮ ਕੇ ਮਹੰਤ ਲਹੀਯਤ ਹੈ,#ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ#ਕੰਸ ਕੇ ਵਧੈਯਾ ਯਮਦੂਤ ਕਹਿਯਤ ਹੈ,#ਮੂੜ ਰੂੜ ਪੀਟਤ ਨ ਗੂੜ੍ਹਤਾ ਕੋ ਭੇਦ ਪਾਵੈਂ#ਪੂਜਤ ਨ ਤਾਂਹਿ ਜਾਂਕੇ ਰਾਖੇ ਰਹਿਯਤ ਹੈ.#(ਅਕਾਲ)#ਮੋਹਿ ਨਿਥਾਵਾ ਇਨ ਕਹ੍ਯੋ ਸੋ ਸਾਚ ਬਖਾਨੀ,#ਜਬ ਲੌ ਆਤਮਰੂਪ ਕੋ ਮਨ ਲੇਇ ਨ ਜਾਨੀ,#ਥਾਉਂ ਪਾਇਕਰ ਥਿਰੈ ਨਹਿ ਤਬ ਲਗੌਂ ਨਿਥਾਵਾ,#ਭਟਕਤ ਮ੍ਰਿਗਤ੍ਰਿਸਨਾ ਵਿਖੈ ਕਿਤ ਸਾਂਤਿ ਨ ਪਾਵਾ.#(ਗੁਪ੍ਰਸੂ)#ਭਯੇ ਸਭਿਨ ਕੋ ਮੋਹਰੀ ਨਾਮ ਮੋਹਰੀ ਤੋਹਿ.#(ਗੁਪ੍ਰਸੂ)#ਆਖਯ ਭਾਗਭਰੀ ਸੁਭ ਤੇਰਾ#ਸਾਰਥ ਭਾਗਭਰੀ ਅਬ ਹੇਰਾ.#(ਗੁਪ੍ਰਸੂ)#ਤਾਂਹਿ ਬਾਨ ਬਾਨੀ ਇਨਹੁ ਛੇਦਤ ਲੱਛ ਅਪਾਰ,#ਨਾਮ ਦੋਇ ਇਕ ਕ੍ਰਿਯਾ ਜਿਨ ਸ਼੍ਰੀ ਅਰਜਨ ਸੁਖਕਾਰ.#(ਗੁਪ੍ਰਸੂ)


सं. निरुक्ति. संग्या- उॱतम रीति नाल कीती होई व्याख्या। २. इॱक अलंकार. जिस रचनां विॱच नाम दे अरथ पुर चमतकारी युकति वरणन करीए, इह निरुक्ति अलंकार दा रूप है.#उदाहरण-#जांकै अचिंत वसै मनि आइ,#ताकउ चिंता कतहू नाहि.#(गउ मः १)#बगा बगे कपड़े तीरथ मंझि वसंनि,#घुटि घुटि जीआ खावणे बगे ना कहीअंनि.#(सूही मः १)#बॱगा नाम बगुले दा है, पर उस दा कंम काला#है, इस लई बॱगा नहीं कहिणा चाहीए.#नारायन कॱछ मॱछ तिंदूआ कहित सभ#कौलनाभि कौल जिह ताल में रहत है,#गोपीनाथ गूजर गोपाल सभै धेनुचारी#रिखीकेस नाम के महंत लहीयत है,#माधव भवर औ अटेरू को कन्हैया नाम#कंस के वधैया यमदूत कहियत है,#मूड़ रूड़ पीटत न गूड़्हता को भेद पावैं#पूजत न तांहि जांके राखे रहियत है.#(अकाल)#मोहि निथावा इन कह्यो सो साच बखानी,#जब लौ आतमरूप को मन लेइ न जानी,#थाउं पाइकर थिरै नहि तब लगौं निथावा,#भटकत म्रिगत्रिसना विखै कित सांति न पावा.#(गुप्रसू)#भये सभिन को मोहरी नाम मोहरी तोहि.#(गुप्रसू)#आखय भागभरी सुभ तेरा#सारथ भागभरी अब हेरा.#(गुप्रसू)#तांहि बान बानी इनहु छेदत लॱछ अपार,#नाम दोइ इक क्रिया जिन श्री अरजनसुखकार.#(गुप्रसू)