vikhaiविखै
ਦੇਖੋ, ਵਿਸਯ ੨. ਅਤੇ ਬਿਖੈ.
देखो, विसय २. अते बिखै.
ਸੰ. ਵਿਸ਼ਯ. ਸੰਗ੍ਯਾ- ਸੰਸ਼ਯ. ਸ਼ੱਕ। ੨. ਸੰ. ਵਿਸਯ. ਇੰਦ੍ਰੀਆਂ ਦ੍ਵਾਰਾ ਜਾਣਨ ਯੋਗ੍ਯ ਸ਼ਬਦ ਆਦਿ. ਨੇਤ੍ਰ ਦਾ ਵਿਸਯ ਰੂਪ, ਕੰਨ ਦਾ ਸ਼ਬਦ, ਤੁਚਾ ਦਾ ਸਪਰਸ਼, ਰਸਨਾ ਦਾ ਰਸ ਅਤੇ ਨੱਕ ਦਾ ਗੰਧ।੩ ਮਜ਼ਮੂਨ। ੪. ਦੇਸ਼....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...