nirukta, nirukti, nirukata, nirukatiनिरुक्त, निरुक्ति, निरुकत, निरुकति
ਦੇਖੋ, ਨਿਰੁਕਤ ਅਤੇ ਨਿਰੁਕਤਿ.
देखो, निरुकत अते निरुकति.
ਸੰ. ਨਿਰੁਕ੍ਤ. ਵਿ- ਚੰਗੀ ਤਰਾਂ ਉਕ੍ਤ (ਆਖਿਆਹੋਇਆ). ੨. ਸੰਗ੍ਯਾ- ਵੇਦ ਦਾ ਇੱਕ ਅੰਗ, ਜਿਸ ਵਿੱਚ ਵੇਦ ਦੇ ਸ਼ਬਦਾਂ ਦੀ ਵ੍ਯਾਖ੍ਯਾ ਹੈ. ਇਸ ਵਿੱਚ ਸ਼ਬਦਾਂ ਦਾ ਅਰਥ ਉੱਤਮ ਰੀਤਿ ਨਾਲ ਕੀਤਾ ਗਿਆ ਹੈ. ਇਹ ਯਾਸ्ਕ ਮੁਨਿ ਦਾ ਰਚਿਆ ਨਿਘੰਟੁ ਕੋਸ਼ ਤੇ ਵ੍ਯਾਖ੍ਯਾਰੂਪ ਗ੍ਰੰਥ ਹੈ, ਜਿਸ ਦੇ ੧੨. ਅਪ੍ਯਾਯ ਹਨ। ੩. ਨਿਰ- ਉਕ੍ਤ. ਵਿ- ਅਕਥਿਤ. ਜੋ ਕਹਿਆ ਨਹੀਂ ਗਿਆ. " ਨਿਰਕੁਤ ਸਰੂਪ ਹੈਂ. (ਜਾਪੁ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਨਿਰੁਕ੍ਤਿ. ਸੰਗ੍ਯਾ- ਉੱਤਮ ਰੀਤਿ ਨਾਲ ਕੀਤੀ ਹੋਈ ਵ੍ਯਾਖ੍ਯਾ। ੨. ਇੱਕ ਅਲੰਕਾਰ. ਜਿਸ ਰਚਨਾਂ ਵਿੱਚ ਨਾਮ ਦੇ ਅਰਥ ਪੁਰ ਚਮਤਕਾਰੀ ਯੁਕਤਿ ਵਰਣਨ ਕਰੀਏ, ਇਹ ਨਿਰੁਕ੍ਤਿ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਜਾਂਕੈ ਅਚਿੰਤ ਵਸੈ ਮਨਿ ਆਇ,#ਤਾਕਉ ਚਿੰਤਾ ਕਤਹੂ ਨਾਹਿ.#(ਗਉ ਮਃ ੧)#ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ,#ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅੰਨਿ.#(ਸੂਹੀ ਮਃ ੧)#ਬੱਗਾ ਨਾਮ ਬਗੁਲੇ ਦਾ ਹੈ, ਪਰ ਉਸ ਦਾ ਕੰਮ ਕਾਲਾ#ਹੈ, ਇਸ ਲਈ ਬੱਗਾ ਨਹੀਂ ਕਹਿਣਾ ਚਾਹੀਏ.#ਨਾਰਾਯਨ ਕੱਛ ਮੱਛ ਤਿੰਦੂਆ ਕਹਿਤ ਸਭ#ਕੌਲਨਾਭਿ ਕੌਲ ਜਿਹ ਤਾਲ ਮੇਂ ਰਹਤ ਹੈ,#ਗੋਪੀਨਾਥ ਗੂਜਰ ਗੋਪਾਲ ਸਭੈ ਧੇਨੁਚਾਰੀ#ਰਿਖੀਕੇਸ ਨਾਮ ਕੇ ਮਹੰਤ ਲਹੀਯਤ ਹੈ,#ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ#ਕੰਸ ਕੇ ਵਧੈਯਾ ਯਮਦੂਤ ਕਹਿਯਤ ਹੈ,#ਮੂੜ ਰੂੜ ਪੀਟਤ ਨ ਗੂੜ੍ਹਤਾ ਕੋ ਭੇਦ ਪਾਵੈਂ#ਪੂਜਤ ਨ ਤਾਂਹਿ ਜਾਂਕੇ ਰਾਖੇ ਰਹਿਯਤ ਹੈ.#(ਅਕਾਲ)#ਮੋਹਿ ਨਿਥਾਵਾ ਇਨ ਕਹ੍ਯੋ ਸੋ ਸਾਚ ਬਖਾਨੀ,#ਜਬ ਲੌ ਆਤਮਰੂਪ ਕੋ ਮਨ ਲੇਇ ਨ ਜਾਨੀ,#ਥਾਉਂ ਪਾਇਕਰ ਥਿਰੈ ਨਹਿ ਤਬ ਲਗੌਂ ਨਿਥਾਵਾ,#ਭਟਕਤ ਮ੍ਰਿਗਤ੍ਰਿਸਨਾ ਵਿਖੈ ਕਿਤ ਸਾਂਤਿ ਨ ਪਾਵਾ.#(ਗੁਪ੍ਰਸੂ)#ਭਯੇ ਸਭਿਨ ਕੋ ਮੋਹਰੀ ਨਾਮ ਮੋਹਰੀ ਤੋਹਿ.#(ਗੁਪ੍ਰਸੂ)#ਆਖਯ ਭਾਗਭਰੀ ਸੁਭ ਤੇਰਾ#ਸਾਰਥ ਭਾਗਭਰੀ ਅਬ ਹੇਰਾ.#(ਗੁਪ੍ਰਸੂ)#ਤਾਂਹਿ ਬਾਨ ਬਾਨੀ ਇਨਹੁ ਛੇਦਤ ਲੱਛ ਅਪਾਰ,#ਨਾਮ ਦੋਇ ਇਕ ਕ੍ਰਿਯਾ ਜਿਨ ਸ਼੍ਰੀ ਅਰਜਨ ਸੁਖਕਾਰ.#(ਗੁਪ੍ਰਸੂ)...