pāvāपावा
ਸੰਗ੍ਯਾ- ਮੰਜੇ ਚੌਕੀ ਆਦਿ ਦਾ ਪਾਦ. ਪਾਯਹ. "ਹੁਤੋ ਹੀਨ ਚੌਕੀ ਇਕ ਪਾਵਾ." (ਗੁਪ੍ਰਸੂ) ੨. ਪ੍ਰਾਪਤ ਕੀਤਾ. "ਸਾਚੁ ਮਿਲੈ ਸੁਖ ਪਾਵਾ." (ਮਾਰੂ ਸੋਲਹੇ ਮਃ ੧) ੩. ਪਾਵਾਂ. ਪ੍ਰਾਪਤ ਕਰਾਂ.
संग्या- मंजे चौकी आदि दा पाद. पायह. "हुतो हीन चौकी इक पावा." (गुप्रसू) २. प्रापत कीता. "साचु मिलै सुख पावा." (मारू सोलहे मः १) ३. पावां. प्रापत करां.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਉਕੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਪੱਦ. "ਪਾਦ ਮਾਰ ਕਰ ਊਚ ਸੁਨਾਵਾ." (ਪੰਪ੍ਰ) ੨. ਸੰਗ੍ਯਾ- ਪੈਰ. ਚਰਣ. "ਧਰ੍ਯੋ ਪਾਦ ਪੈ ਸੀਸ." (ਗੁਪ੍ਰਸੂ) ੩. ਛੰਦ ਦੀ ਤੁਕ ਦਾ ਹਿੱਸਾ ਅਥਵਾ ਛੰਦ ਦਾ ਚੌਥਾ ਭਾਗ. ਪਦ। ੪. ਕਿਸੇ ਵਸ੍ਤੁ ਦਾ ਚੌਥਾ ਭਾਗ, ਜੈਸੇ ਸੇਰ ਭਰ ਤੋਲ ਦਾ ਪਾਈਆ ਅਤੇ ਰੁਪਯੇ ਦੀ ਚੁਆਨੀ। ੫. ਬਿਰਛ ਦੀ ਜੜ. ਮੂਲ. ਦੇਖੋ, ਪਾਦਪ। ੬. ਕਿਰਣ. ਰਸ਼ਿਸ੍। ੭. ਚਾਲ. ਗਤਿ. ਗਮਨ। ੮. ਸ਼ਿਵ। ੯. ਫ਼ਾ. [پاد] ਤਖ਼ਤ. ਰਾਜਸਿੰਘਾਸਨ....
ਫ਼ਾ. [پایہ] ਸੰਗ੍ਯਾ- ਪਾਵਾ. ਚੌਕੀ ਮੰਜੇ ਆਦਿ ਦਾ ਪੈਰ। ੨. ਖੰਭਾ. ਥਮਲਾ। ੩. ਪਦ. ਦਰਜਾ. ਪਦਵੀ। ੪. ਪੌੜੀ. ਸੀਢੀ....
ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)...
ਦੇਖੋ, ਹੀਣ ਅਤੇ ਹੀਨਾ....
ਸੰਗ੍ਯਾ- ਮੰਜੇ ਚੌਕੀ ਆਦਿ ਦਾ ਪਾਦ. ਪਾਯਹ. "ਹੁਤੋ ਹੀਨ ਚੌਕੀ ਇਕ ਪਾਵਾ." (ਗੁਪ੍ਰਸੂ) ੨. ਪ੍ਰਾਪਤ ਕੀਤਾ. "ਸਾਚੁ ਮਿਲੈ ਸੁਖ ਪਾਵਾ." (ਮਾਰੂ ਸੋਲਹੇ ਮਃ ੧) ੩. ਪਾਵਾਂ. ਪ੍ਰਾਪਤ ਕਰਾਂ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਸਚ. ਸਤ੍ਯ. "ਸਾਚੁ ਕਹਹੁ ਤੁਮ ਪਾਰਗਰਾਮੀ." (ਸਿਧਗੋਸਟਿ) ੨. ਸਤ੍ਯ ਉਪਦੇਸ਼. "ਇਸ ਕਾਇਆ ਅੰਦਰਿ ਵਸਤੁ ਅਸੰਖਾ। ਗੁਰਮੁਖਿ ਸਾਚੁ ਮਿਲੈ ਤਾ ਵੇਖਾ." (ਮਾਝ ਅਃ ਮਃ ੩) ੩. ਸੰ. ਸਾਚ੍ਯ. ਸੰਬੰਧੀ. ਰਿਸ਼੍ਤੇਦਾਰ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....