bisanaबिसन
ਦੇਖੋ, ਬਿਸਨੁ। ੨. ਪਾਰਬ੍ਰਹਮ. ਕਰਤਾਰੁੰ. ਦੇਖੋ, ਬਿਸਨੁ ੪. "ਬਿਸਨ ਕੀ ਮਾਇਆ ਤੇ ਹੋਇ ਭਿੰਨ." (ਸੁਖਮਨੀ) ੩. ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤਪਾਲਕ ਦੇਵਤਾ "ਬਿਸਨ ਮਹੇਸ ਸਿਧ ਮੁਨਿ ਇੰਦ੍ਰਾ" (ਕਲਿ ਮਃ ੫)
देखो, बिसनु। २. पारब्रहम. करतारुं. देखो, बिसनु ४. "बिसन की माइआ ते होइ भिंन." (सुखमनी) ३. हिंदूआं दे तिंन देवतिआं विॱचों चतुरभुज जगतपालक देवता "बिसन महेस सिध मुनि इंद्रा" (कलि मः ५)
ਸੰ. ਵ੍ਯਸਨ. ਸੰਗ੍ਯਾ- ਵਿਸੇ ਵਿਕਾਰਾਂ ਵਿੱਚ ਲੱਗਣ ਦੀ ਭੈੜੀ ਵਾਦੀ. ਬੁਰੀ ਆਦਤ. "ਜਿਉ ਜੁਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) ਦੇਖੋ, ਵ੍ਯਸਨ। ੨. ਬੀਬੜਾ ਜਾਤਿ ਦਾ ਗੁਰੂ ਅਰਜਨਦੇਵ ਦਾ ਆਤਮ ਗ੍ਯਾਨੀ ਸਿੱਖ। ੩. ਸੰ. विष्णु- ਵਿਸ੍ਨੁ. ਦੇਖੋ, ਬਿਸਨ ੩. "ਬ੍ਰਹਮ ਮਹੇਸੁਰ ਬਿਸਨੁ ਸਚੀਪਤਿ." (ਅਕਾਲ) ੪. ਪਾਰਬ੍ਰਹਮ. ਕਰਤਾਰ. ਸਰਵਵਿਆਪੀ ਜਗਤਨਥ.#''यस्माद विश्वमिदं सर्व तम्य शक़त्या महात्मनः#नम्मोद्बपोच्यते विष्णुविंशधातोः प्रवेशनात्. ''#(ਸ਼੍ਰੀਧਰ ਅਤੇ ਗੀਤਾ ਦਾ ਸ਼ੰਕਰਭਾਸ੍ਯ)...
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਦੇਖੋ, ਬਿਸਨੁ। ੨. ਪਾਰਬ੍ਰਹਮ. ਕਰਤਾਰੁੰ. ਦੇਖੋ, ਬਿਸਨੁ ੪. "ਬਿਸਨ ਕੀ ਮਾਇਆ ਤੇ ਹੋਇ ਭਿੰਨ." (ਸੁਖਮਨੀ) ੩. ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤਪਾਲਕ ਦੇਵਤਾ "ਬਿਸਨ ਮਹੇਸ ਸਿਧ ਮੁਨਿ ਇੰਦ੍ਰਾ" (ਕਲਿ ਮਃ ੫)...
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਵਿ- ਤੀਨ. ਤ੍ਰਯ (ਤ੍ਰੈ)....
ਸੰ. चतुर्भुज ਵਿ- ਚਾਰ ਬਾਹਾਂ ਵਾਲਾ। ੨. ਸੰਗ੍ਯਾ- ਵਿਸਨੁ, ਜਿਸ ਦੀਆਂ ਚਾਰ ਬਾਹਾਂ ਹਨ। ੩. ਕਰਤਾਰ, ਜੋ ਚਾਰ ਦਿਸ਼ਾ ਨੂੰ ਭੁਜ (ਪਾਲਨ) ਕਰਦਾ ਹੈ. "ਚਤੁਰਾਈ ਨ ਚਤੁਰਭੁਜ ਪਾਈਐ." (ਗਉ ਕਬੀਰ)...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਵਿ- ਮਹਾ ਈਸ਼. ਵਡਾ ਸ੍ਵਾਮੀ। ੨. ਸੰਗ੍ਯਾ- ਕਰਤਾਰ. ਜਗਤਨਾਥ. "ਮਹੇਸੰ ਮਹੰਤੰ." (ਵਿਚਿਤ੍ਰ) ੩. ਸ਼ਿਵ, ਰੁਦ੍ਰ. "ਕਾਹੇ ਕੋ ਏਸ ਮਹੇਸਹਿ ਭਾਖਤ." (੩੩ ਸਵੈਯੇ) ੪. ਵਿਸਨੁ. "ਆਪੇ ਸਿਵ ਸੰਕਰ ਮਹੇਸਾ, ਆਪੇ ਗੁਰਮੁਖਿ ਅਕਥ ਕਹਾਣੀ." (ਮਃ ੪. ਵਾਰ ਬਿਹਾ) ਆਪੇ ਸ਼ਿਵ (ਬ੍ਰਹਮਾ) ਸ਼ੰਕਰ (ਰੁਦ੍ਰ) ਮਹੇਸ (ਵਿਸਨੁ). ੫. ਮਹੀ (ਪ੍ਰਿਥਿਵੀ) ਦਾ ਸ੍ਵਾਮੀ, ਰਾਜਾ. ਮਹੀਈਸ਼. "ਮਹੇਸ ਜੀਤਕੈ ਸਥੈ." (ਰਾਮਾਵ)...
ਸੰ. सिध ਧਾ- ਜਾਣਾ. ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। ੨. ਸੰ. सिद्घ. ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. "ਸਿਧ ਹੋਵਾ ਸਿਧਿ ਲਾਈ." (ਸ੍ਰੀ ਮਃ ੧) ੩. ਪੱਕਿਆ ਹੋਇਆ. ਤਿਆਰ. "ਪ੍ਰਭੁ ਜੀ ਸਿਧ ਅਹਾਰ ਹੈ ਸੁਨ ਉਠੇ ਕ੍ਰਿਪਾਲਾ." (ਗੁਪ੍ਰਸੂ) ੪. ਸਫਰ ਤੈ ਕਰਨਾ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਸਿਧ ਧਾਤੁ ਦਾ ਅਰਥ ਜਾਣਾ (ਗਮਨ ਕਰਨਾ) ਹੈ. ਦੇਖੋ, ਕੋਸਰੋ। ੫. ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. "ਸੁਣਿਐ ਸਿਧ ਪੀਰ ਸੁਰਿ ਨਾਥ." (ਜਪੁ) ੬. ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। ੭. ਸੇਂਧਾ ਲੂਣ....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਸੰਗ੍ਯਾ- ਇੰਦ੍ਰਾਣੀ. ਸ਼ਚਿ। ੨. ਲਕ੍ਸ਼੍ਮੀ. ਦੇਖੋ, ਇੰਦਿਰਾ. "ਸਾਗਰ ਇੰਦ੍ਰਾ ਅਰ ਧਰਤੇਵ." (ਭੈਰ ਕਬੀਰ)...
ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)...