ਕੁੰਡਲੀਆ

kundalīāकुंडलीआ


ਵਿ- ਕੁੰਡਲਾਂ ਵਾਲਾ। ੨. ਸੰਗ੍ਯਾ- ਸੱਪ। ੩. ਕੁੰਡੀ. ਮੱਛੀ ਫਾਹੁਣ ਦੀ ਹੁੱਕ. "ਜਿਉ ਮੀਨ ਕੁੰਡਲੀਆ ਕੰਠਿ ਪਾਇ." (ਬਸੰ ਅਃ ਮਃ ੧) ੪. ਇੱਕ ਮਾਤ੍ਰਿਕ ਛੰਦ. ਲੱਛਣ- ਛੀ ਚਰਣ. ਪਹਿਲੇ ਦੋ ਚਰਣ ਦੋਹਾ, ਫਿਰ ਚਾਰ ਚਰਣ ਰੋਲਾ ਅਰਥਾਤ ਚੌਬੀਹ ਚੌਬੀਹ ਮਾਤ੍ਰਾ ਦੇ ਚਾਰ ਚਰਣ. ਹਰੇਕ ਚਰਣ ਦਾ ਪਹਿਲਾ ਵਿਸ਼੍ਰਾਮ ੧੧. ਮਾਤ੍ਰਾ ਪੁਰ, ਦੂਜਾ ੧੩. ਪੁਰ. ਦੋਹੇ ਦਾ ਅੰਤਿਮ ਪਦ ਸਿੰਘਾਵਲੋਕਨਨ੍ਯਾਯ ਕਰਕੇ ਰੋਲੇ ਦੇ ਮੁੱਢ, ਅਤੇ ਰੋਲੇ ਦਾ ਅੰਤਿਮ ਪਦ ਦੋਹੇ ਦੇ ਆਦਿ ਹੋਣਾ ਚਾਹੀਏ. ਪਦਾਂ ਦਾ ਕੁੰਡਲਾਕਾਰ ਹੋਕੇ ਆਉਣਾ ਹੀ "ਕੁੰਡਲੀਆ" ਨਾਉਂ ਦਾ ਕਾਰਣ ਹੈ. ਇਹ ਛੰਦ "ਕਲਸ਼" ਜਾਤਿ ਵਿੱਚ ਹੈ.#ਉਦਾਹਰਣ-#ਓਨਮ ਸ਼੍ਰੀ ਸਤਿਗੁਰੁ ਚਰਣ, ਆਦਿਪੁਰਖ ਆਦੇਸ਼,#ਏਕ ਅਨੇਕ ਬਿਬੇਕ ਸਸਿ, ਘਟ ਘਟ ਕਾ ਪਰਵੇਸ਼, -#ਘਟ ਘਟ ਕਾ ਪਰਵੇਸ਼, ਸ਼ੇਸੁ ਪਹਿ ਕਹਿਤ ਨ ਆਵੈ,#ਨੇਤਿ ਨੇਤਿ ਕਹਿ ਨੇਤ, ਬੇਦ ਬੰਦੀਜਨ ਗਾਵੈ,#ਆਦਿ ਮੱਧ ਅਰੁ ਅੰਤ, ਹੁਤੇ ਹੁਤ ਹੈ ਪੁਨ ਹੋਨਮ,#ਆਦਿਪੁਰਖ ਆਦੇਸ਼, ਚਰਣ ਸ਼੍ਰੀ ਸਤਿਗੁਰੁ ਓਨਮ.#(ਭਾਗੁ ਕ)#(ਅ) ਦਸਮਗ੍ਰੰਥ ਵਿੱਚ ਚਾਰ ਚਰਣ ਦਾ ਕੁੰਡਲੀਆ ਆਉਂਦਾ ਹੈ, ਪਹਿਲੇ ਦੋ ਚਰਣ ਦੋਹਾ, ਪਿਛਲੇ ਦੋ ਚਰਣ ਰੋਲੇ ਦੇ, ਯਥਾ-#ਦੀਨਨ ਕੀ ਰੱਛਾ ਨਮਿਤ, ਕਰ ਹੈਂ ਆਪ ਉਪਾਯ,#ਪਰਮਪੁਰਖ ਪਾਵਨ ਸਦਾ, ਆਪ ਪ੍ਰਗਟ ਹੈਂ ਆਯ, -#ਆਪ ਪ੍ਰਗਟ ਹੈਂ ਆਯ, ਦੀਨਰੱਛਾ ਕੇ ਕਾਰਣ,#ਅਵਤਾਰੀਅਵਤਾਰ, ਧਰਾ ਕੇ ਭਾਰਉਤਾਰਣ.#(ਕਲਕੀ)#(ੲ)#ਸਿੰਘਾਵਲੋਕਨਨ੍ਯਾਯ ਕਰਕੇ ਜੋ ਪਦ ਕੁੰਡਲੀਏ ਵਿੱਚ ਆਉਣ, ਜੇ ਉਨ੍ਹਾਂ ਵਿੱਚ "ਯਮਕ" ਹੋਵੇ, ਤਦ ਛੰਦ ਦੀ ਹੋਰ ਭੀ ਸੁੰਦਰਤਾ ਹੈ. ਅਰਥਾਤ ਪਦ ਉਹੀ ਹੋਣ ਪਰ ਅਰਥ ਭਿੰਨ ਹੋਵੇ, ਯਥਾ-#ਹਾਲਾ¹ ਸੇਵਨ ਜਿਨ ਕਰੀ, ਕਾਲਨਿਮੰਤ੍ਰਣ ਦੀਨ,#ਸੁਖ ਸੰਪਤਿ ਕੋ ਖੋਯਕੈ, ਭਯੇ ਅੰਤ ਅਤਿ ਦੀਨ, -#ਦੀਨ ਦੁਨੀ ਕੋ ਮਾਨ, ਤਾਨ ਨਿਜ ਤਨ ਕੋ ਖੋਯੋ,#ਬਿਖਬੇਲੀ ਕੋ ਬੀਜ, ਆਪਨੇ ਹਾਥਨ ਬੋਯੋ,#ਹਰਿਵ੍ਰਿਜੇਸ਼ ਕੁਲਕਾਨ, ਤ੍ਯਾਗ ਕਰਤੇ ਮੁਖ ਕਾਲਾ,#ਸਹੈਂ ਨਿਰਾਦਰ ਨਿਤ੍ਯ, ਫਿਰੈਂ ਦਰ ਦਰ ਬਦਹਾਲਾ.


वि- कुंडलां वाला। २. संग्या- सॱप। ३. कुंडी. मॱछी फाहुण दी हुॱक. "जिउ मीन कुंडलीआ कंठि पाइ." (बसं अः मः १) ४. इॱक मात्रिक छंद. लॱछण- छी चरण. पहिले दो चरण दोहा, फिर चार चरण रोला अरथात चौबीह चौबीह मात्रा दे चार चरण. हरेक चरण दा पहिला विश्राम ११. मात्रा पुर, दूजा १३. पुर. दोहे दा अंतिम पद सिंघावलोकनन्याय करके रोले दे मुॱढ, अते रोले दा अंतिम पद दोहे दे आदि होणा चाहीए. पदां दा कुंडलाकार होके आउणा ही "कुंडलीआ" नाउं दा कारण है. इह छंद "कलश" जाति विॱच है.#उदाहरण-#ओनम श्री सतिगुरु चरण, आदिपुरख आदेश,#एक अनेक बिबेक ससि, घट घट का परवेश, -#घट घट का परवेश, शेसु पहि कहित न आवै,#नेति नेति कहि नेत, बेद बंदीजन गावै,#आदि मॱध अरु अंत, हुते हुत है पुन होनम,#आदिपुरख आदेश, चरण श्री सतिगुरु ओनम.#(भागु क)#(अ) दसमग्रंथ विॱच चार चरण दा कुंडलीआ आउंदा है, पहिले दो चरण दोहा, पिछले दो चरण रोले दे, यथा-#दीनन की रॱछा नमित, कर हैं आप उपाय,#परमपुरख पावन सदा, आप प्रगट हैं आय, -#आप प्रगट हैं आय, दीनरॱछा के कारण,#अवतारीअवतार, धरा केभारउतारण.#(कलकी)#(ॲ)#सिंघावलोकनन्याय करके जो पद कुंडलीए विॱच आउण, जे उन्हां विॱच "यमक" होवे, तद छंद दी होर भी सुंदरता है. अरथात पद उही होण पर अरथ भिंन होवे, यथा-#हाला¹ सेवन जिन करी, कालनिमंत्रण दीन,#सुख संपति को खोयकै, भये अंत अति दीन, -#दीन दुनी को मान, तान निज तन को खोयो,#बिखबेली को बीज, आपने हाथन बोयो,#हरिव्रिजेश कुलकान, त्याग करते मुख काला,#सहैं निरादर नित्य, फिरैं दर दर बदहाला.