ਕੁੰਡੀ

kundīकुंडी


ਮੱਛੀ ਫਾਹੁਣ ਦੀ ਹੁੱਕ। ੨. ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। ੩. ਕੁੰਟੀਂ. ਦਿਸ਼ਾਓਂ ਮੇਂ. "ਚਹੁ ਕੁੰਡੀ ਚਹੁ ਜੁਗ ਜਾਤੇ." (ਬਿਹਾ ਛੰਤ ਮਃ ੪) ੪. ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ.


मॱछी फाहुण दी हुॱक। २. दरवाज़ा अड़ाउण दी छोटी संगुली। ३. कुंटीं. दिशाओं में. "चहु कुंडी चहु जुग जाते." (बिहा छंत मः ४) ४. डिंग. घोड़ा. बांकी चाल वेले अगले पैरां नूं कुंडल जेहे करन तों इह नाउं है.