ਪਾਵਨ, ਪਾਵਨੁ

pāvana, pāvanuपावन, पावनु


ਕ੍ਰਿ- ਪਾਉਣਾ. ਡਾਲਨਾ. "ਨਿਜ ਪਾਵਨ ਕੋ ਕਰੀਅਹਿ ਪਾਵਨ। ਜਿਸ ਤੇ ਹੋਇ ਸਦਨ ਮਮ ਪਾਵਨ." (ਗੁਪ੍ਰਸੂ) ਆਪਣੇ ਪੈਰਾਂ ਨੂੰ ਮੇਰੇ ਘਰ ਵਿੱਚ ਪਾਓ, ਜਿਸ ਤੋਂ ਉਹ ਪਵਿਤ੍ਰ ਹੋ ਜਾਵੇ। ੨. ਪੈਰਾਂ ਨੂੰ. ਚਰਣਾਂ ਨੂੰ. ਦੇਖੋ, ਪਾਵ. "ਪੁਨ ਧੋਵਹਿ ਪਾਵਨ." (ਗੁਪ੍ਰਸੂ) ੩. ਪੈਰਾਂ ਨਾਲ. ਪੈਰੋਂ ਸੇ. "ਪਾਵਨ ਧਾਵਨ ਸੁਆਮੀ ਸੁਖਪੰਥਾ." (ਕਾਨ ਮਃ ੫) ੪. ਪੈਂਦਾ ਹੈ. ਪੜਤਾ ਹੈ. "ਕੋ ਰੋਵੈ, ਕੋ ਹਸਿ ਹਸਿ ਪਾਵਨੁ." (ਆਸਾ ਮਃ ੫) ੫. ਸੰ. प्रपन्न- ਪ੍ਰਪੰਨ. ਵਿ- ਸ਼ਰਣਾਗਤ. ਸ਼ਰਨ ਆਇਆ. "ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲੇ." (ਮਾਲੀ ਨਾਮਦੇਵ) ੬. ਸੰ. ਪਵਿਤ੍ਰ ਕਰਨ ਵਾਲਾ. "ਪਾਵਨ ਨਾਮ ਜਗਤ ਮੈ ਹਰਿ ਕੋ." (ਗਉ ਮਃ ੯) ੭. ਪਵਿਤ੍ਰ. ਸ਼ੁੱਧ. "ਪਾਵਨ ਚਰਨ ਪਖਾਰਨ ਕਰੇ." (ਗੁਪ੍ਰਸੂ) ੮. ਪੌਣਾਹਾਰੀ। ੯. ਸੰਗ੍ਯਾ- ਅਗਨਿ। ੧੦. ਜਲ. ੧੧. ਚੰਦਨ.


क्रि- पाउणा. डालना. "निज पावन को करीअहि पावन। जिस ते होइ सदन मम पावन." (गुप्रसू) आपणे पैरां नूं मेरे घर विॱच पाओ, जिस तों उह पवित्र हो जावे। २. पैरां नूं. चरणां नूं. देखो, पाव. "पुन धोवहि पावन." (गुप्रसू) ३. पैरां नाल. पैरों से. "पावन धावन सुआमी सुखपंथा." (कान मः ५) ४. पैंदा है. पड़ता है. "को रोवै, को हसि हसि पावनु." (आसा मः ५) ५. सं. प्रपन्न- प्रपंन. वि- शरणागत. शरन आइआ. "गोतम नारि अहलिआ तारी, पावन केतक तारीअले." (माली नामदेव) ६. सं. पवित्र करन वाला. "पावन नाम जगत मै हरि को." (गउ मः ९) ७. पवित्र. शुॱध. "पावन चरन पखारन करे." (गुप्रसू) ८. पौणाहारी। ९. संग्या- अगनि। १०. जल. ११. चंदन.