ਆਦੇਸ, ਆਦੇਸੁ

ādhēsa, ādhēsuआदेस, आदेसु


ਸੰ. ਆਦੇਸ਼. ਸੰਗ੍ਯਾ- ਆਗ੍ਯਾ. ਹੁਕਮ। ੨. ਖ਼ਬਰ. ਸੁਧ। ੩. ਸਿਖ੍ਯਾ. ਨਸੀਹਤ। ੪. ਵ੍ਯਾਕਰਣ ਅਨੁਸਾਰ ਇੱਕ ਅੱਖਰ ਨੂੰ ਦੂਜੇ ਨਾਲ ਬਦਲਣ ਦੀ ਕ੍ਰਿਯਾ। ੫. ਯੋਗੀਆਂ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਸ਼ਬਦ. "ਆਦੇਸੁ ਤਿਸੈ ਆਦੇਸੁ." (ਜਪੁ)


सं. आदेश. संग्या- आग्या. हुकम। २. ख़बर. सुध। ३. सिख्या. नसीहत। ४. व्याकरण अनुसार इॱक अॱखर नूं दूजे नाल बदलण दी क्रिया। ५. योगीआं दा परसपर मिलण समें शिस्टाचार दा शबद. "आदेसु तिसै आदेसु." (जपु)