ਕੁਵਰੇਸ਼

kuvarēshaकुवरेश


ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦਾ ਕਵਿ, ਜਿਸ ਨੇ ਹੋਰ ਰਚਨਾਂ ਤੋਂ ਛੁੱਟ, ਮਹਾਭਾਰਤ ਦੇ ਦਰੋਣਪਰਵ ਦਾ ਹਿੰਦੀ ਕਵਿਤਾ ਵਿੱਚ ਅਨੁਵਾਦ (ਉਲਥਾ) ਕੀਤਾ ਹੈ. ਕੁਵਰੇਸ਼ ਲਿਖਦਾ ਹੈ-#ਸੰਬਤ ਸਤ੍ਰਹਸੈ ਅਧਿਕ ਬਾਵਨ ਬੀਤੇ ਔਰ,#ਤਾਂਮੇ ਕਵਿ ਕੁਵਰੇਸ਼ ਯਹ ਕਿਯੋ ਗ੍ਰੰਥ ਕੋ ਡੌਰ.#ਵਾਹੁਜ ਬੇਦੀਕੁਲ ਭਯੇ ਨਾਨਕ ਗੁਰੂ ਅਨੂਪ,#ਜਿਨ ਮੇ ਪੂਰੋ ਪਾਇਯੇ ਪਾਰਬ੍ਰਹਮ੍‍ ਕੋ ਰੂਪ.#ਨਾਨਕ ਸਿੱਖ ਕਿਯੇ ਤਿਹੁਨ ਕੁਲ ਅੰਗਦ ਸ਼ੁਭਨਾਮ,#ਭਕਤ ਸਰੋਰੁਹ ਕੋ ਭਯੇ ਜੇ ਰਵਿ ਆਠੋਂ ਜਾਮ.#ਅੰਗਦ ਨਿਜ ਗੁਰੁਤਾ ਦਈ ਭੱਲੇ ਭਲੇ ਵਿਚਾਰ,#ਅਮਰਦਾਸ ਕੋ ਨਿਜ ਸਕਲ ਦੀਨੋ ਜਗਤ ਉਧਾਰ.#ਅਮਰਦਾਸ ਅਪਨੇ ਸਕਲ ਗੁਰੁਤਾ ਪ੍ਰਭੁਤਾ ਗ੍ਯਾਨ,#ਰਾਮਦਾਸ ਕੋ ਸਬ ਦਿਯੋ ਜੋ ਸੋਢੀਸੁਲਤਾਨ.#ਅਰਜੁਨ ਬਿਕ੍ਰਮ ਨਾਮ ਹੂੰ ਅਰਜੁਨ ਜਗ ਪੁਰਹੂਤ,#ਜਿਨ ਜਗ ਜਸ ਅਰਜੁਨ ਕਿਯੋ ਰਾਮਦਾਸ ਕੇ ਪੂਤ.#ਅਰਜੁਨ ਸੂਨੁ ਉਦਾਰਮਤਿ ਹਰਿਗੋਬਿੰਦ ਨਰਿੰਦ,#ਜਿਨ ਹਰਿ ਲੌ ਮਾਰੇ ਨਿਖਿਲ ਬੈਰੀ ਪ੍ਰਬਲ ਕਰਿੰਦ.#ਛੋਡ੍ਯੋ ਜਬ ਗੁਰੁਦੱਤ ਜੂ ਜਗਮਾਯਾ ਵਿਸਤਾਰ,#ਤਿਨ ਕੇ ਸੁਤ ਹਰਿਰਾਯ ਕੋ ਦੀਨੋ ਗੁਰੁਤਾ ਭਾਰ.#ਭਯੇ ਸੂਨੁ ਹਰਿਰਾਯ ਕੇ ਗੁਰੁ ਅਤ੍ਰਿਸ੍ਨ ਹਰਿਕ੍ਰਿਸ੍ਨ,#ਤਜ੍ਯੋ ਜਬੈ ਤਿਨਹੂੰ ਜਗਤ ਤਬੈ ਕਰੀ ਯਹ ਪ੍ਰਸ਼੍ਨ.#ਗੁਰੁਤਾ ਪ੍ਰਭੁਤਾ ਕੋ ਉਚਿਤ? ਤੇਗਬਹਾਦੁਰ ਏਕ,#ਨਾਰਾਯਨ ਜਾ ਪਰ ਕਿਯੋ ਭਕ੍ਤਿ ਸੁਧਾ ਕੋ ਸੇਕ.#ਨਿਜ ਜਨ ਕੈਰਵ ਸੁਖ ਕਰਨ ਤੇਗਬਹਾਦੁਰ ਚੰਦ,#ਜਿਨ ਭਵ ਪਾਰਾਵਾਰ ਕੇ ਦੂਰ ਕਿਯੇ ਦੁਖ ਦ੍ਵੰਦ.#ਗੁਰੁ ਗੋਬਿੰਦ ਨਰਿੰਦ ਹੈ ਤੇਗਬਹਾਦੁਰ ਨੰਦ,#ਜਿਨ ਤੇ ਜੀਵਤ ਹੈਂ ਸਕਲ ਭੂਤਲ ਕਵਿ ਬੁਧਬ੍ਰਿੰਦ.#ਨਦੀ ਸਤਦ੍ਰੂ ਤੀਰ ਤਹਿਂ ਸ਼ੁਭ ਆਨਁਦਪੁਰ ਨਾਮ,#ਗੁਰੂ ਗੋਬਿੰਦ ਨਰਿੰਦ ਕੇ ਰਾਜਤ ਸੁਭਗ ਸੁਧਾਮ.#ਗੰਗਾ ਜਮਨਾ ਬੀਚ ਮੇਂ ਬਰੀ ਗ੍ਰਾਮ ਕੋ ਨਾਮ,#ਤਹਾਂ ਸੁ ਕਵਿ ਕੁਵਰੇਸ਼ ਕੋ ਬਾਸ ਕਰੈ ਕੋ ਧਾਮ.#ਭਾਈ ਸੰਤੋਖ ਸਿੰਘ ਗੁਪ੍ਰਸੂ ਦੀ ਰੁੱਤ ੨. ਅਃ ੫੧ ਵਿੱਚ ਲਿਖਦੇ ਹਨ-#ਕੇਸ਼ਵਦਾਸ ਹੁਤੋ ਕਵਿ ਜੋਇ,#ਭਯੋ ਬੁਁਦੇਲਖੰਡ ਮੇ ਸੋਇ.#ਤਿਸ ਕੋ ਪੁਤ੍ਰ ਕੁਵਰ ਹੈ ਨਾਮੂ,#ਸੋ ਭੀ ਰਚਤ ਗਿਰਾ ਅਭਿਰਾਮੂ.#ਤੁਰਕ ਕਰਨ ਨਵਰੰਗ ਚਿਤ ਚਹ੍ਯੋ,#ਗੁਨੀ ਅਧਿਕ ਹਿੰਦੁਨ ਮੇ ਲਹ੍ਯੋ.#ਜਬੈ ਕੁਵਰ ਸੁਧ ਇਸ ਬਿਧਿ ਪਾਈ,#ਤ੍ਯਾਗ ਦੇਸ਼ ਘਰ ਗਯੋ ਪਲਾਈ.#ਦੁਰ ਦੁਰ ਦੂਰ ਦੂਰ ਨਿਤ ਚਲਕਰ,#ਪਹੁਚ੍ਯੋ ਆਨ ਅਨੰਦਪੁਰ ਹਿਤਕਰ.


श्री गुरू गोबिंद सिंघ साहिब दे दरबार दा कवि, जिस ने होर रचनां तों छुॱट, महाभारत दे दरोणपरव दा हिंदी कविता विॱच अनुवाद (उलथा) कीता है. कुवरेश लिखदा है-#संबत सत्रहसै अधिक बावन बीते और,#तांमे कवि कुवरेश यह कियो ग्रंथ को डौर.#वाहुज बेदीकुल भये नानक गुरू अनूप,#जिन मे पूरो पाइये पारब्रहम्‍ को रूप.#नानक सिॱख किये तिहुन कुल अंगद शुभनाम,#भकत सरोरुह को भये जे रवि आठों जाम.#अंगद निज गुरुता दई भॱले भले विचार,#अमरदास को निज सकल दीनो जगत उधार.#अमरदास अपने सकल गुरुता प्रभुता ग्यान,#रामदास को सब दियो जो सोढीसुलतान.#अरजुन बिक्रम नाम हूं अरजुन जग पुरहूत,#जिन जग जस अरजुन कियो रामदास के पूत.#अरजुन सूनु उदारमति हरिगोबिंदनरिंद,#जिन हरि लौ मारे निखिल बैरी प्रबल करिंद.#छोड्यो जब गुरुदॱत जू जगमाया विसतार,#तिन के सुत हरिराय को दीनो गुरुता भार.#भये सूनु हरिराय के गुरु अत्रिस्न हरिक्रिस्न,#तज्यो जबै तिनहूं जगत तबै करी यह प्रश्न.#गुरुता प्रभुता को उचित? तेगबहादुर एक,#नारायन जा पर कियो भक्ति सुधा को सेक.#निज जन कैरव सुख करन तेगबहादुर चंद,#जिन भव पारावार के दूर किये दुख द्वंद.#गुरु गोबिंद नरिंद है तेगबहादुर नंद,#जिन ते जीवत हैं सकल भूतल कवि बुधब्रिंद.#नदी सतद्रू तीर तहिं शुभ आनँदपुर नाम,#गुरू गोबिंद नरिंद के राजत सुभग सुधाम.#गंगा जमना बीच में बरी ग्राम को नाम,#तहां सु कवि कुवरेश को बास करै को धाम.#भाई संतोख सिंघ गुप्रसू दी रुॱत २. अः ५१ विॱच लिखदे हन-#केशवदास हुतो कवि जोइ,#भयो बुँदेलखंड मे सोइ.#तिस को पुत्र कुवर है नामू,#सो भी रचत गिरा अभिरामू.#तुरक करन नवरंग चित चह्यो,#गुनी अधिक हिंदुन मे लह्यो.#जबै कुवर सुध इस बिधि पाई,#त्याग देश घर गयो पलाई.#दुर दुर दूर दूर नित चलकर,#पहुच्यो आन अनंदपुर हितकर.