vakhata, vakhatuवखत, वखतु
ਵਕ਼ਤ. ਸਮਾਂ. ਦੇਖੋ, ਬਖ਼ਤ. "ਵਖਤੁ ਨ ਪਾਇਓ ਕਾਦੀਆ." (ਜਪੁ) ੨. ਦੇਖੋ, ਵੇਲਾਵਖਤੁ.
वक़त. समां. देखो, बख़त. "वखतु न पाइओ कादीआ." (जपु) २. देखो, वेलावखतु.
ਅ਼. [وقت] ਸੰਗ੍ਯਾ- ਵੇਲਾ. ਸਮਾਂ। ੨. ਅ਼. [وقعت] ਵਕ਼ਅ਼ਤ. ਇ਼ੱਜ਼ਤ. ਪ੍ਰਤਿਸ੍ਠਾ. ਮਾਨ....
ਫ਼ਾ. [بخت] ਸੰਗ੍ਯਾ- ਨਸੀਬ. ਭਾਗ. ਕਿਸਮਤ। ੨. ਅ਼. [بقت] ਵਕ਼ਤ ਵੇਲਾ. ਸਮਾਂ....
ਵਕ਼ਤ. ਸਮਾਂ. ਦੇਖੋ, ਬਖ਼ਤ. "ਵਖਤੁ ਨ ਪਾਇਓ ਕਾਦੀਆ." (ਜਪੁ) ੨. ਦੇਖੋ, ਵੇਲਾਵਖਤੁ....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....