ਕਾਫੀ

kāphīकाफी


ਅ਼. [کافی] ਵਿ- ਕਫ਼ਾਯਤ (ਸਰਫਾ) ਕਰਨ ਵਾਲਾ. ਸੰਜਮੀ ੨. ਸੰਗ੍ਯਾ- ਕਰਤਾਰ। ੩. ਇੱਕ ਰਾਗਿਨੀ,#ਜੋ ਕਾਫੀ ਠਾਟ ਦੀ ਸੰਪੂਰਣ ਰਾਗਿਨੀ ਹੈ. ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਨਿਸਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਕਈਆਂ ਨੇ ਕਾਫੀ ਨੂੰ ਧਮਾਰ ਨਾਉਂ ਦਿੱਤਾ ਹੈ.#ਆਰੋਹੀ- ਸ ਰ ਗਾ ਮ ਪ ਧ ਨਾ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਵੱਖਰੀ ਨਹੀਂ ਲਿਖੀ, ਕਿੰਤੂ ਆਸਾ, ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾਕੇ ਲਿਖੀ ਗਈ ਹੈ.#੪. ਗੀਤ ਦੀ ਇੱਕ ਧਾਰਣਾ. ਅ਼ਰਬੀ ਵਿੱਚ "ਕ਼ਾਫ਼ੀ" [قافی] ਦਾ ਅਰਥ ਹੈ ਪਿੱਛੇ ਚੱਲਣ ਵਾਲਾ. ਅਨੁਚਰ. ਅਨੁਗਾਮੀ. ਛੰਦ ਦਾ ਉਹ ਪਦ, ਜੋ ਸ੍‍ਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ, ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ "ਕ਼ਾਫ਼ੀ" ਹੈ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸੂਫ਼ੀ ਫ਼ਕ਼ੀਰ ਜੋ ਪ੍ਰੇਮਰਸ ਭਰੇ ਪਦ ਗਾਇਆ ਕਰਦੇ ਹਨ, ਅਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕ਼ਾਫ਼ੀ ਨਾਮ ਤੋਂ ਪ੍ਰਸਿੱਧ ਹਨ. ਦੇਖੋ, ਮੀਆਂ ਬਖ਼ਸ਼ ਦੀ ਕ਼ਾਫ਼ੀ-#ਮਿਠੜੀ ਪੌਨ ਮੋਰ ਮਨ ਭਾਵੇ,#ਕੋਇਲ ਮਸ੍ਤ ਅਵਾਜ਼ ਸੁਨਾਵੇ,#ਕੈਸੇ ਗੀਤ ਪਪੀਹਾ ਗਾਵੇ,#ਝਿਮ ਝਿਮ ਮੇਘ ਮਲਾਰੇ. x x x#ਇਸ ਧਾਰਣਾ ਵਿੱਚ ਤਿੰਨ ਪਦ ਸੋਲਾਂ ਸੋਲਾਂ ਮਾਤ੍ਰਾ ਦੇ ਹਨ, ਅੰਤ ਦਾ ਰਹਾਉ (ਕ਼ਾਫ਼ੀ) ੧੨. ਮਾਤ੍ਰਾ ਦਾ ਹੈ.#(ਅ) ਬੁਲ੍ਹੇਸ਼ਾਹ ਫ਼ਕ਼ੀਰ ਦੀਆਂ ਕ਼ਾਫ਼ੀਆਂ ਭੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ, ਜੋ ਚੌਪਈ ਦਾ ਰੂਪ ਸੋਲਾਂ ਮਾਤ੍ਰਾ ਦੀਆਂ ਹਨ, ਯਥਾ-#ਉਠ ਜਾਗ ਘੁਰਾੜੇ ਮਾਰ ਨਹੀਂ, -#ਤੂੰ ਏਸ ਜਹਾਨੋ ਜਾਵੇਂਗੀ,#ਫਿਰ ਕਦਮ ਨ ਏਥੇ ਪਾਵੇਂਗੀ,#ਇਹ ਜੋਬਨ ਰੂਪ ਲੁਟਾਂਵੇਗੀ,#ਤੂੰ ਰਹਿਣਾ ਵਿੱਚ ਸੰਸਾਰ ਨਹੀਂ. -#ਮੁਁਹ ਆਈ ਬਾਤ ਨ ਰਹਿੰਦੀ ਹੈ, -#ਉਹ ਸ਼ੌਹ ਅਸਾਥੋਂ ਵੱਖ ਨਹੀਂ,#ਬਿਨ ਸ਼ੌਹ ਤੋਂ ਦੂਜਾ ਕੱਖ ਨਹੀਂ,#ਪਰ ਦੇਖਣ ਵਾਲੀ ਅੱਖ ਨਹੀ,#ਇਹ ਜਾਨ ਪਈ ਦੁਖ ਸਹਿੰਦੀ ਹੈ. -#(ੲ) ਕਈਆਂ ਨੇ "ਤਾਟੰਕ" ਛੰਦ ਦੀ ਚਾਲ ਨੂੰ ਹੀ "ਕ਼ਾਫ਼ੀ" ਦਾ ਸਰੂਪ ਦੱਸਿਆ ਹੈ, ਪਰ ਇਹ ਸਹੀ ਨਹੀਂ, ਕਿਉਂਕਿ ਕਾਫੀ ਖਾਸ ਛੰਦ ਨਹੀਂ ਹੈ ਕਿੰਤੂ ਗਾਉਣ ਦਾ ਇੱਕ ਢੰਗ ਹੈ। ੫. ਅ਼ਰਬ ਮਿਸਰ ਆਦਿਕ ਵਿੱਚ ਹੋਣ ਵਾਲਾ ਇੱਕ ਪੌਦਾ, ਜਿਸ ਨੂੰ ਮਕੋਯ ਜੇਹੇ ਫਲ ਲਗਦੇ ਹਨ. ਇਨ੍ਹਾਂ ਫਲਾਂ ਨੂੰ ਭੁੰਨਕੇ, ਆਟਾ ਬਣਾ ਲੈਂਦੇ ਹਨ. ਅਤੇ ਉਸ ਚੂਰਣ ਨੂੰ ਚਾਯ (ਚਾਹ) ਦੀ ਤਰਾਂ ਉਬਾਲਕੇ ਪੀਂਦੇ ਹਨ. ਕਾਹਵਾ.


अ़. [کافی] वि- कफ़ायत (सरफा) करन वाला. संजमी २. संग्या- करतार। ३. इॱक रागिनी,#जो काफी ठाट दी संपूरण रागिनी है. इस नूं गांधार शुॱध अते कोमल दोवें लगदे हन. निसाद कोमल अते बाकी सारे शुॱध सुर हन. पंचम वादी अते सड़ज संवादी है. गाउण दा वेला दिन दा चौथा पहिर है. कईआं ने काफी नूं धमार नाउं दिॱता है.#आरोही- स र गा म प ध ना स.#अवरोही- स ना ध प म गा र स.#श्री गुरू ग्रंथ साहिब विॱच काफी वॱखरी नहीं लिखी, किंतू आसा, तिलंग, सूही अते मारू नाल मिलाके लिखी गई है.#४. गीत दी इॱक धारणा. अ़रबी विॱच "क़ाफ़ी" [قافی] दा अरथ है पिॱछे चॱलण वाला. अनुचर. अनुगामी. छंद दा उह पद, जो स्‍थाई (रहाउ) होवे, जिस पिॱछे होर तुकां गाउण समें जोड़ीआं जाण, अते जो मुड़ मुड़ गीत दे ताल विश्राम पुर आवे, सो "क़ाफ़ी" है. इह छंद दी खास जाति नहीं है. सूफ़ी फ़क़ीर जो प्रेमरस भरे पद गाइआ करदे हन, अते जिन्हां पिॱछे सारी मंडली मुखीए दे कहे पद नूं दुहराउंदी है, उह क़ाफ़ी नाम तों प्रसिॱध हन. देखो, मीआं बख़श दी क़ाफ़ी-#मिठड़ी पौन मोर मन भावे,#कोइल मस्त अवाज़ सुनावे,#कैसे गीत पपीहा गावे,#झिम झिम मेघ मलारे. x xx#इस धारणा विॱच तिंन पद सोलां सोलां मात्रा दे हन, अंत दा रहाउ (क़ाफ़ी) १२. मात्रा दा है.#(अ) बुल्हेशाह फ़क़ीर दीआं क़ाफ़ीआं भी पंजाब विॱच बहुत प्रसिॱध हन, जो चौपई दा रूप सोलां मात्रा दीआं हन, यथा-#उठ जाग घुराड़े मार नहीं, -#तूं एस जहानो जावेंगी,#फिर कदम न एथे पावेंगी,#इह जोबन रूप लुटांवेगी,#तूं रहिणा विॱच संसार नहीं. -#मुँह आई बात न रहिंदी है, -#उह शौह असाथों वॱख नहीं,#बिन शौह तों दूजा कॱख नहीं,#पर देखण वाली अॱख नही,#इह जान पई दुख सहिंदी है. -#(ॲ) कईआं ने "ताटंक" छंद दी चाल नूं ही "क़ाफ़ी" दा सरूप दॱसिआ है, पर इह सही नहीं, किउंकि काफी खास छंद नहीं है किंतू गाउण दा इॱक ढंग है। ५. अ़रब मिसर आदिक विॱच होण वाला इॱक पौदा, जिस नूं मकोय जेहे फल लगदे हन. इन्हां फलां नूं भुंनके, आटा बणा लैंदे हन. अते उस चूरण नूं चाय (चाह) दी तरां उबालके पींदे हन. काहवा.