chāyaचाय
ਸੰ. चाय् ਧਾ. ਜਾਣਨਾ, ਸਮਝਣਾ, ਪੂਜਾ ਕਰਨਾ, ਸਨਮਾਨ ਕਰਨਾ। ੨. ਸੰਗ੍ਯਾ- ਚਾਉ. ਉਮੰਗ. "ਸਦਾ ਚਾਯ ਮੁਖਿ ਮਿਸ੍ਟ ਬਾਣੀ." (ਸਵੈਯੇ ਮਃ ੩. ਕੇ) ੩. ਚੀਨੀ ਭਾਸਾ ਵਿੱਚ "ਚਾ" ਸੰਗ੍ਯਾ ਦਾ ਇੱਕ ਬੂਟਾ ਅਤੇ ਉਸ ਦੇ ਪੱਤੇ. ਚਾਯ ਦੇ ਪੱਤੇ ਉਬਾਲਕੇ ਪੀਣ ਦਾ ਪ੍ਰਚਾਰ ਹੁਣ ਸਾਰੀ ਦੁਨੀਆਂ ਵਿੱਚ ਹੋ ਗਿਆ ਹੈ. ਸਭ ਤੋਂ ਪਹਿਲਾਂ ਚਾਯ ਪੀਣ ਦੀ ਕਾਢ ਚੀਨੀਆਂ ਨੇ ਕੱਢੀ ਹੈ. ਚੀਨੀ ਆਖਦੇ ਹਨ ਕਿ ਚਾਯ ਦੀ ਉਤਪੱਤੀ ਇੱਕ ਰਿਖੀ ਦੇ ਭੌਹਾਂ ਦੇ ਵਾਲਾਂ ਤੋਂ ਹੋਈ ਹੈ. ਫ਼ਾ. [چائے] ਚਾਯ. ਅੰ. Tea. L. Camellia Thea. ਚਾਯ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਰਮ ਦੇਸ਼ਾਂ ਵਿੱਚ ਇਸ ਦੇ ਨਿੱਤਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ.
सं. चाय् धा. जाणना, समझणा, पूजा करना, सनमान करना। २. संग्या- चाउ. उमंग. "सदा चाय मुखि मिस्ट बाणी." (सवैये मः ३. के) ३. चीनी भासा विॱच "चा" संग्या दा इॱक बूटा अते उस दे पॱते. चाय दे पॱते उबालके पीण दा प्रचार हुण सारी दुनीआं विॱच हो गिआ है. सभ तों पहिलां चाय पीण दी काढ चीनीआं ने कॱढी है. चीनी आखदे हन कि चाय दी उतपॱती इॱक रिखी दे भौहां दे वालां तों होई है. फ़ा. [چائے] चाय. अं. Tea. L. Camellia Thea. चाय दी तासीर गरम ख़ुशक है. गरम देशां विॱच इस दे निॱतपीण तों बहुत नुकसान हुंदे हन.
ਕ੍ਰਿ- ਗ੍ਯਾਨ ਪ੍ਰਾਪਤ ਕਰਨਾ. ਸਮਝਣਾ. "ਜਾਣਿਆ ਅਨੰਦੁ ਸਦਾ ਗੁਰੁ ਤੇ." (ਅਨੰਦੁ) "ਜਾਣੋ ਪ੍ਰਭੁ ਜਾਣੋ ਸੁਆਮੀ." (ਰਾਮ ਛੰਤ ਮਃ ੫)...
ਕ੍ਰਿ- ਜਾਣਨਾ. ਮਰਾ- ਸਮਜਣੇਂ ਸੰਮ੍ਯਕ ਗ੍ਯਾਨ ਪ੍ਰਾਪਤ ਕਰਨਾ. "ਸਮਝਤ ਨਹਿ ਰੇ ਅਜਾਨ!" (ਜੈਜਾ ਮਃ ੯)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਉਤਸ਼ਾਹ. ਉਮੰਗ. ਆਨੰਦ ਦੀ ਲਹਿਰ. "ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ." (ਅਨੰਦੁ)...
ਸੰਗ੍ਯਾ. ਚਿੱਤ ਦਾ ਉਤਸਾਹ ਭਰਿਆ ਉਛਾਲ। ੨. ਆਨੰਦ ਦੀ ਲਹਿਰ. "ਏਕ ਦਿਵਸ ਮਨ ਭਈ ਉਮੰਗ." (ਬਸੰ ਰਾਮਾਨੰਦ)...
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰ. चाय् ਧਾ. ਜਾਣਨਾ, ਸਮਝਣਾ, ਪੂਜਾ ਕਰਨਾ, ਸਨਮਾਨ ਕਰਨਾ। ੨. ਸੰਗ੍ਯਾ- ਚਾਉ. ਉਮੰਗ. "ਸਦਾ ਚਾਯ ਮੁਖਿ ਮਿਸ੍ਟ ਬਾਣੀ." (ਸਵੈਯੇ ਮਃ ੩. ਕੇ) ੩. ਚੀਨੀ ਭਾਸਾ ਵਿੱਚ "ਚਾ" ਸੰਗ੍ਯਾ ਦਾ ਇੱਕ ਬੂਟਾ ਅਤੇ ਉਸ ਦੇ ਪੱਤੇ. ਚਾਯ ਦੇ ਪੱਤੇ ਉਬਾਲਕੇ ਪੀਣ ਦਾ ਪ੍ਰਚਾਰ ਹੁਣ ਸਾਰੀ ਦੁਨੀਆਂ ਵਿੱਚ ਹੋ ਗਿਆ ਹੈ. ਸਭ ਤੋਂ ਪਹਿਲਾਂ ਚਾਯ ਪੀਣ ਦੀ ਕਾਢ ਚੀਨੀਆਂ ਨੇ ਕੱਢੀ ਹੈ. ਚੀਨੀ ਆਖਦੇ ਹਨ ਕਿ ਚਾਯ ਦੀ ਉਤਪੱਤੀ ਇੱਕ ਰਿਖੀ ਦੇ ਭੌਹਾਂ ਦੇ ਵਾਲਾਂ ਤੋਂ ਹੋਈ ਹੈ. ਫ਼ਾ. [چائے] ਚਾਯ. ਅੰ. Tea. L. Camellia Thea. ਚਾਯ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਰਮ ਦੇਸ਼ਾਂ ਵਿੱਚ ਇਸ ਦੇ ਨਿੱਤਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ....
ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)...
ਦੇਖੋ, ਮਿਸਟ ਅਤੇ ਮਿਸਟਾਨ. "ਸਦਾ ਚਾਯ ਮੁਖਿ ਮਿਸ੍ਟਬਾਣੀ." (ਸਵੈਯੇ ਮਃ ੩. ਕੇ) ਮੂੰਹ ਵਿੱਚ ਮਿੱਠੀ ਬਾਣੀ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਵਿ- ਚੀਨ ਦੇਸ਼ ਨਾਲ ਸੰਬੰਧਿਤ. ਚੀਨ ਦਾ. ਚੀਨ ਦੀ ਵਸਤੁ। ੨. ਸੰਗ੍ਯਾ- ਦਾਣੇਦਾਰ ਸਾਫ਼ ਖੰਡ. ਮੈਲ ਬਿਨਾ ਉੱਤਮ ਖੰਡ। ੩. ਚੀਨ ਦੇਸ਼ ਦੀ ਸਫ਼ੇਦ ਮਿੱਟੀ, ਜੋ 'ਕਿਙਭਿਚੀਨ' ਪਹਾੜ ਤੋਂ ਨਿਕਲਦੀ ਹੈ ਅਤੇ ਜਿਸ ਦੇ ਬਰਤਨ ਸੁੰਦਰ ਬਣਦੇ ਹਨ. ਚੀਨਾ ਮੱਟੀ. ਚੀਨ ਦੇਸ਼ ਵਿੱਚ ਇਸ ਦਾ ਨਾਮ "ਕੇਓਲਿਨ" ਹੈ। ੪. ਚੀਨਾ ਦਾ ਇਸਤ੍ਰੀ ਲਿੰਗ। ੫. ਦੇਖੋ, ਚੀਨੀ ਵਾਲਾ....
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਨਵੀਂ ਤਜਵੀਜ਼. ਦਿਲ ਤੋਂ ਕੱਢੀ ਹੋਈ ਬਾਤ. ਦੇਖੋ, ਕਾਢਨਾ। ੨. ਦੇਖੋ, ਕਾਢਿ....
ਵਿ- ਕੰਠ (ਕਿਨਾਰੇ) ਨਾਲ ਸੰਬੰਧਿਤ। ੨. ਸੰਗ੍ਯਾ- ਕੰਠ ਪਹਿਰਨ ਦਾ ਇੱਕ ਇਸਤ੍ਰੀਆਂ ਦਾ ਭੂਸਣ। ੩. ਪਹਾੜ ਦੀ ਜੜ. ਦਾਮਨੇਕੋਹ। ੪. ਦਰਿਆ ਦੇ ਕਿਨਾਰੇ ਦੀ ਜ਼ਮੀਨ....
ਦੇਖੋ, ਰਿਖਿ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਪੱਟੀ ਦੇ ਰਹਿਣ ਵਾਲੀ ਜੱਟੀ. ਜੋ ਸੰਤਾਨ ਦੀ ਇੱਛਾ ਕਰਕੇ ਗੁਰੂ ਹਰਿਗੋਬਿੰਦ ਜੀ ਦੀ ਸ਼ਰਣ ਗਈ. ਸਤਿਗੁਰੂ ਦੇ ਵਰਦਾਨ ਤੋਂ ੭. ਪੁਤ੍ਰ ਹੋਏ। ੨. ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਤੇਈ। ੩. ਰਾਜਾ ਜਸਵੰਤ ਸਿੰਘ ਨਾਭਾਫੱਤਿ ਦੀ ਮਤੇਈ. ਦੇਖੋ, ਨਾਭਾ. (ਨੰਬਰ ੨. ਅਤੇ ੩. ਨੂੰ ਇਤਿਹਾਸ ਵਿਚ ਦੇਸੋ ਭੀ ਲਿਖਿਆ ਹੈ)। ੪. ਸਰਦਾਰ ਮੇਹਰਸਿੰਘ ਨਕਈ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ੇਰਸਿੰਘ ਨਾਲ ਸੰਨ ੧੮੧੯ ਵਿੱਚ ਹੋਈ. ਸ਼ਾਦੀ ਤੋਂ ਦੇ ਵਰ੍ਹੇ ਪਿੱਛੋਂ ਇਸ ਦਾ ਦੇਹਾਂਤ ਹੋ ਗਿਆ, ਸੰਤਾਨ ਨਹੀਂ ਹੋਈ। ੫. ਦੇਵਸਾਂ. ਦੇਵਾਂਗਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....