mako, makoi, makoyaमको, मकोइ, मकोय
ਸੰ. ਕਾਕਮਾਚਿਕ. L. Solanum Nigrum. ਇੱਕ ਪੌਧਾ, ਜਿਸ ਨੂੰ ਅਨੇਕ ਰੋਗਾਂ ਵਿੱਚ ਵੈਦ੍ਯ ਵਰਤਦੇ ਹਨ. ਇਸ ਦੀ ਤਾਸੀਰ ਗਰਮਖ਼ੁਸ਼ਕ ਹੈ. ਖਾਸ ਕਰਕੇ ਸੋਜ ਦੇ ਦੂਰ ਕਰਨ ਲਈ ਇਸ ਦੀ ਟਕੋਰ ਅਤੇ ਲੇਪ ਗੁਣਕਾਰੀ ਹਨ. ਬਾਈ ਦੇ ਰੋਗਾਂ ਵਿੱਚ ਇਸ ਦੀ ਭੁਰਜੀ ਖਾਣੀ ਭੀ ਬਹੁਤ ਲਾਭਦਾਇਕ ਹੈ. ਇਸ ਦੇ ਪੱਕੇ ਬੀਜ ਸੁੱਜੇ ਥਾਂ ਤੇ ਲੇਪ ਕਰਨ ਤੋਂ ਆਰਾਮ ਹੁੰਦਾ ਹੈ.
सं. काकमाचिक. L. Solanum Nigrum. इॱक पौधा, जिस नूं अनेक रोगां विॱच वैद्य वरतदे हन. इस दी तासीर गरमख़ुशक है. खास करके सोज दे दूर करन लई इस दी टकोर अते लेप गुणकारी हन. बाई दे रोगां विॱच इस दी भुरजी खाणी भी बहुत लाभदाइक है. इस दे पॱके बीज सुॱजे थां ते लेप करन तों आराम हुंदा है.
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿਦ੍ਯਾ ਜਾਣਨ ਵਾਲਾ. ਵਿਦ੍ਵਾਨ. ਹਕੀਮ. (Doctor). । ੨. ਤ਼ਬੀਬ ਦੇਖੋ, ਵੈਦ ੨। ੩. ਵਿ- ਵੇਦ ਸੰਬੰਧੀ. ਵੇਦ ਦਾ....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਹਲਕੀ ਸੱਟ. ਟੰਕੋਰ। ੨. ਨਗਾਰੇ ਪੁਰ ਚੋਬ ਦੀ ਸੱਟ। ੩. ਧਨੁਖ ਦਾ ਚਿੱਲਾ ਖਿੱਚਣ ਤੋਂ ਪੈਦਾ ਹੋਇਆ ਸ਼ਬਦ। ੪. ਸੋਜ ਜਾਂ ਪੀੜ ਦੀ ਥਾਂ ਤੇ ਗਰਮ ਰੇਤਾ ਇੱਟ ਜਲ ਆਦਿ ਦਾ ਸੇਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਮਰਾ. ਸੰਗ੍ਯਾ- ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ, ਸ਼੍ਰੀਮਤੀ. ਦੇਖੋ, ਮੀਰਾ ਬਾਈ ਆਦਿ. "ਅਰੀ ਬਾਈ! ਗੋਬਿੰਦਨਾਮੁ ਮਤ ਬੀਸਰੈ." (ਗੂਜ ਤ੍ਰਿਲੋਚਨ) ੨. ਸ਼ਰੀਰ ਦੀ ਵਾਤ ਧਾਤੁ। ੩. ਵਾਯੁ, ਪਵਨ। ੪. ਵਿ- ਬਾਈਸ. ਦ੍ਵਾਵਿੰਸ਼ਤਿ- ੨੨. "ਮਿਲ ਕਰ ਰਾਜੇ ਬਾਈ ਧਾਰਨ ਪ੍ਰਜਾ ਸਹਿਤ ਸਭ ਜੋਧਾ." (ਗੁਪ੍ਰਸੂ) ਦੇਖੋ, ਬਾਈਧਾਰ....
ਸੰਗ੍ਯਾ- ਖਾਨਿ. ਕਾਨ। ੨. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. "ਤੇਰੀਆ ਖਾਣੀ ਤੇਰੀਆ ਬਾਣੀ." (ਮਾਝ ਅਃ ਮਃ ੩) "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ....
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਫ਼ਾ. [آرام] ਸੰਗ੍ਯਾ- ਸੁਖ. ਆਨੰਦ। ੨. ਵਿਸ਼੍ਰਾਮ। ੩. ਸੰ. ਬਾਗ. ਬਗੀਚਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....