guraupadhēsaगुरउपदेस
ਸੰਗ੍ਯਾ- ਗੁਰੂਪਦੇਸ਼. ਗੁਰਸਿਖ੍ਯਾ. ਗੁਰੂ ਦਾ ਉਪਦੇਸ਼. "ਗੁਰੂ ਸਿਖ ਸਿਖ ਗੁਰੂ ਹੈ ਏਕੋ, ਗੁਰਉਪਦੇਸ ਚਲਾਏ." (ਆਸਾ ਛੰਤ ਮਃ ੪) "ਗੁਰ ਉਪਦੇਸ ਕਰਿ ਹਾਰ ਉਰਿ ਧਾਰੀਐ." (ਭਾਗੁ ਕ)
संग्या- गुरूपदेश. गुरसिख्या. गुरू दा उपदेश. "गुरू सिख सिख गुरू है एको, गुरउपदेस चलाए." (आसा छंत मः ४) "गुर उपदेस करि हार उरि धारीऐ." (भागु क)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸਤਿਗੁਰੂ ਦਾ ਉਪਦੇਸ਼. ਗੁਰਸਿਖ੍ਯਾ. ਦੇਖੋ, ਗੁਰਉਪਦੇਸ਼....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਸੰ. शिष्य. ਸ਼ਿਸ਼੍ਯ. ਸੰਗ੍ਯਾ- ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. "ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ xxx ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ." (ਵਾਰ ਗਉ ੧. ਮਃ ੪) "ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ." (ਆਨੰਦ) ਦੇਖੋ, ਸਿੱਖ। ੩. ਸਿਕ੍ਸ਼ਾ. ਉਪਦੇਸ਼. "ਜੇ ਇੱਕ ਗੁਰ ਕੀ ਸਿਖ ਸੁਣੀ." (ਜਪੁ) "ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ." (ਆਸਾ ਮਃ ੪) ੪. ਸ਼ਿਖਾ. ਚੋਟੀ. "ਮੂੰਡ ਮੁਡਾਇ ਜਟਾ ਸਿਖ ਬਾਂਧੀ." (ਮਾਰੂ ਅਃ ਮਃ ੧)...
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. "ਏਕੋ ਜਪਿ ਏਕੋ ਸਾਲਾਹ." (ਸੁਖਮਨੀ) "ਸਤ- ਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)...
ਸੰਗ੍ਯਾ- ਗੁਰੂਪਦੇਸ਼. ਗੁਰਸਿਖ੍ਯਾ. ਗੁਰੂ ਦਾ ਉਪਦੇਸ਼. "ਗੁਰੂ ਸਿਖ ਸਿਖ ਗੁਰੂ ਹੈ ਏਕੋ, ਗੁਰਉਪਦੇਸ ਚਲਾਏ." (ਆਸਾ ਛੰਤ ਮਃ ੪) "ਗੁਰ ਉਪਦੇਸ ਕਰਿ ਹਾਰ ਉਰਿ ਧਾਰੀਐ." (ਭਾਗੁ ਕ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਛਾਤੀ ਉੱਪਰ. ਸੀਨੇ ਊਪਰ. ਦੇਖੋ, ਉਰ. "ਹਰਿ ਕੇ ਚਰਨ ਹਿਰਦੈ ਉਰਿ ਧਾਰਿ." (ਗਉ ਮਃ ੫) ੨. ਦਿਲ ਮੇਂ. ਹਿਰਦੇ ਵਿੱਚ. "ਹਰਿ ਰਾਖੈ ਉਰਿ ਧਾਰਿ."#(ਸ੍ਰੀ ਮਃ ੩)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...