ਕਾਲਪ੍ਰਮਾਣ

kālapramānaकालप्रमाण


ਸਮੇਂ ਦਾ ਅੰਦਾਜ਼ਾ. ਵਿਸਨੁਪੁਰਾਣ ਵਿੱਚ ਵੇਲੇ ਦਾ ਪ੍ਰਮਾਣ ਇਉਂ ਲਿਖਿਆ ਹੈ-#ਇੱਕ ਲਘੁ ਅੱਖਰ ਦੇ ਬੋਲਣ ਵਿੱਚ ਜੋ ਸਮਾਂ ਲੱਗੇ ਉਹ ਨਿਮੇਸ (ਅੱਖ ਦਾ ਝਮਕਣਾ) ਹੈ.#੧੫ ਨਿਮੇਸ ਦੀ ਇੱਕ ਕਾਸ੍ਠਾ.#੩੦ ਕਾਸ੍ਠਾ ਦੀ ਕਲਾ.#੨੦ ਕਲਾ ਦਾ ਮੁਹੂਰਤ.#੬੦ ਮੁਹੂਰਤ ਦਾ ਦਿਨ ਰਾਤ.#੧੫ ਦਿਨ ਰਾਤ ਦਾ ਪਕ੍ਸ਼੍‍ (ਪੱਖ).#੨. ਪਕ੍ਸ਼੍‍ ਦਾ ਮਹੀਨਾ.#੨. ਮਹੀਨੇ ਦੀ ਰਿਤੁ (ਰੁੱਤ).#੬. ਮਹੀਨੇ ਦਾ ਅਯਨ.#੨. ਅਯਨ ਦਾ ਵਰ੍ਹਾ.#ਅਮਰਕੋਸ ਲਿਖਦਾ ਹੈ-#੧੮ ਨਿਮੇਸ ਦੀ ਕਾਸ੍ਠਾ.#੩੦ ਕਾਸ੍ਠਾ ਦੀ ਕਲਾ.#੩੦ ਕਲਾ ਦਾ ਕ੍ਸ਼੍‍ਣ.#੧੨ ਕ੍ਸ਼੍‍ਣ ਦਾ ਮੁਹੂਰਤ.#੩੦ ਮੁਹੂਰਤ ਦਾ ਦਿਨ ਰਾਤ (ਅਹੋਰਾਤ੍ਰ).¹#੧੫ ਅਹੋਰਾਤ੍ਰ ਦਾ ਪਕ੍ਸ਼੍‍#੨. ਪਕ੍ਸ਼੍‍ ਦਾ ਮਹੀਨਾ.#੨. ਮਹੀਨੇ ਦੀ ਰਿਤੁ (ਰੁੱਤ).#੩. ਰਿਤੁ ਦਾ ਅਯਨ.#੨. ਅਯਨ ਦਾ ਸਾਲ.#ਜ੍ਯੋਤਿਸਪ੍ਰਭਾਕਰ ਅਨੁਸਾਰ-#੧੫ ਨਿਮੇਖ ਵਿਸਾ.#੧੫ ਵਿਸੇ ਦਾ ਚਸਾ.#੩. ਚਸੇ ਦਾ ਪਲ.#੬੦ ਪਲ ਦੀ ਘੜੀ.#੮. ਘੜੀ ਦਾ ਪਹਿਰ.#੮. ਪਹਿਰ ਅਥਵਾ ੬੦ ਘੜੀ ਦਾ ਦਿਨ ਰਾਤ. ਇਸ ਸਮੇਂ ਵੇਲੇ ਦੀ ਵੰਡ ਇਉਂ ਹੈ-#੬੦ ਸੈਕੰਡ (second) ਦਾ ਮਿਨਟ (minute).#੬੦ ਮਿਨਟ ਦਾ ਘੰਟਾ (hour).#੩. ਤਿੰਨ ਘੰਟੇ ਦਾ ਪਹਿਰ (watch).#੪. ਅੱਠ ਪਹਿਰ (੨੪ ਘੰਟਿਆਂ) ਦਾ ਦਿਨ ਰਾਤ.² ਦੇਖੋ, ਕਲਪ ਅਤੇ ਯੁਗ.


समें दा अंदाज़ा. विसनुपुराण विॱच वेले दा प्रमाण इउं लिखिआ है-#इॱक लघु अॱखर दे बोलण विॱच जो समां लॱगे उह निमेस (अॱख दा झमकणा) है.#१५ निमेस दी इॱक कास्ठा.#३० कास्ठा दी कला.#२० कला दा मुहूरत.#६० मुहूरत दा दिन रात.#१५ दिन रात दा पक्श्‍ (पॱख).#२. पक्श्‍ दा महीना.#२. महीने दी रितु (रुॱत).#६. महीने दा अयन.#२. अयन दा वर्हा.#अमरकोस लिखदा है-#१८ निमेस दी कास्ठा.#३० कास्ठा दी कला.#३० कला दा क्श्‍ण.#१२ क्श्‍ण दा मुहूरत.#३० मुहूरत दा दिन रात (अहोरात्र).¹#१५ अहोरात्र दा पक्श्‍#२. पक्श्‍ दा महीना.#२. महीने दी रितु (रुॱत).#३. रितु दा अयन.#२. अयन दासाल.#ज्योतिसप्रभाकर अनुसार-#१५ निमेख विसा.#१५ विसे दा चसा.#३. चसे दा पल.#६० पल दी घड़ी.#८. घड़ी दा पहिर.#८. पहिर अथवा ६० घड़ी दा दिन रात. इस समें वेले दी वंड इउं है-#६० सैकंड (second) दा मिनट (minute).#६० मिनट दा घंटा (hour).#३. तिंन घंटे दा पहिर (watch).#४. अॱठ पहिर (२४ घंटिआं) दा दिन रात.² देखो, कलप अते युग.