ਸਬਦਿ

sabadhiसबदि


ਸੰਗ੍ਯਾ- ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩) ੨. ਆਕਾਸ਼, ਜੋ ਸਬਦ ਗੁਣ ਵਾਲਾ ਹੈ। ੩. ਕ੍ਰਿ. ਵਿ- ਸ਼ਬਦ ਕਰਕੇ. ਸ਼ਬਦ ਦ੍ਵਾਰਾ. "ਸਬਦਿ ਮਿਲਾਏ ਗੁਰਮਤੀ." (ਮਾਰੂ ਸੋਲਹੇ ਮਃ ੧) ੪. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. "ਸਬਦਿ ਰਤੀ ਸੋਹਾਗਣੀ." (ਵਾਰ ਸ੍ਰੀ ਮਃ ੩) ੫. ਦੇਖੋ, ਸਬਦੀ.


संग्या- समुंदर. तरंगां नाल जिस विॱच शबद उतपंन हुंदा है. "माधाणा परबतु करि नेत्रि बासकु सबदि रिड़किओनु." (वार राम ३) २. आकाश, जो सबद गुण वाला है। ३. क्रि. वि- शबद करके. शबद द्वारा. "सबदि मिलाए गुरमती." (मारू सोलहे मः १) ४. शबद मे. नाम में. उपदेश विॱच. "सबदि रती सोहागणी." (वार स्री मः ३) ५. देखो, सबदी.