siāhīसिआही
ਫ਼ਾ. [سیاہی] ਸ੍ਯਾਹੀ. ਸੰਗ੍ਯਾ- ਸ਼੍ਯਾਮਤਾ. ਕਾਲਸ. ਕਾਲਖ। ੨. ਰੌਸ਼ਨਾਈ. ਮਸਿ। ੩. ਮਨ ਦੀ ਮਲੀਨਤਾ. ਦੇਖੋ, ਕਦਾ ੨.
फ़ा. [سیاہی] स्याही. संग्या- श्यामता. कालस. कालख। २. रौशनाई. मसि। ३. मन दी मलीनता. देखो, कदा २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਾਲਿਮਾ. ਕਾਲਿਕਾ. ਸਿਆਹੀ। ੨. ਕਲੁਸ. ਕਲੁਸਤਾ. ਮਲੀਨਤਾ। ੩. ਕਲੰਕ....
ਦੇਖੋ, ਕਾਲਸ. "ਨਾਮਹੀਨ ਕਾਲਖ ਮੁਖਿ ਮਾਇਆ." (ਆਸਾ ਮਃ ੪) "ਕਾਲਖ ਦਾਗ ਲਗਾਇ." (ਸਵਾ ਮਃ ੩) ੨. ਕਲੰਕ....
ਦੇਖੋ, ਰੁਸਨਾਈ....
ਸੰ. ਸੰਗ੍ਯਾ- ਸ੍ਯਾਹੀ. ਰੌਸ਼ਨਾਈ....
ਸੰ. ਕ੍ਰਿ. ਵਿ- ਕਥੀ. ਕਿਸੇ ਵੇਲੇ. ਕਦੀ. "ਜਗਸੁਖ ਮੇ ਉਰਝੈ ਨਹਿ ਕਦਾ." (ਗੁਪ੍ਰਸੂ) ੨. ਅ਼. [قدع] ਕ਼ਦਅ਼. ਸੰਗ੍ਯਾ- ਵਰਜਣ. ਹਟਾਉਣਾ. "ਨੀਲੀ ਸਿਆਹੀ ਕਦਾ ਕਰਣੀ." (ਸ੍ਰੀ ਮਃ ੧) ਨੀਲੀ ਪੌਸ਼ਾਕ ਇਹ ਹੈ ਕਿ ਮਨ ਦੀ ਸ੍ਯਾਹੀ ਮਿਟਾਉਣੀ। ੩. ਅ਼. [قدح] ਕ਼ਦਹ਼. ਪਾੜਨਾ. ਚੀਰਨਾ। ੪. ਅੱਗ ਲਾਉਣੀ। ੫. ਤਾਨਾ ਮਾਰਨਾ....