palaiपलै
ਪੜੈ. ਪਵੈ. "ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧) ਟਲ ਪੈਂਦਾ ਹੈ। ੨. ਪਲਦਾ ਹੈ. ਦੇਖੋ, ਪਲਨਾ। ੩. ਲੜ ਵਿੱਚ. ਦੇਖੋ, ਪਲੇ ੧. "ਪਲੈ ਸਾਚੁ ਸਚੇ ਸਚਿਆਰਾ." (ਮਾਰੂ ਸੋਲਹੇ ਮਃ ੧)
पड़ै. पवै. "लोभी का जीउ टलपलै." (स्री मः १) टल पैंदा है। २. पलदा है. देखो, पलना। ३. लड़ विॱच. देखो, पले १. "पलै साचु सचे सचिआरा." (मारू सोलहे मः १)
ਪੜ੍ਹੈ. ਪਠਨ ਕਰੈ. ਪੜ੍ਹਦਾ ਹੈ. "ਪੜੈ ਸੁਣਾਵੈ ਤਤੁ ਨ ਚੀਨੀ." (ਰਾਮ ਅਃ ਮਃ ੧) ੨. ਪੈਂਦਾ ਹੈ. ਪੜਤਾ ਹੈ....
ਪੜੈ. "ਜਿਨ ਕੀ ਲੇਖੈ ਪਤਿ ਪਵੈ." (ਵਾਰ ਆਸਾ)...
लोभिन्. ਵਿ- ਲਾਲਚੀ. "ਲੋਭੀ ਕਾ ਵੇਸਾਹੁ ਨ ਕੀਜੈ." (ਸਵਾ ਮਃ ੩)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਟਲਪੈਂਦਾ ਹੈ. ਟਲਪੜਤਾ ਹੈ. ਟਲਜਾਂਦਾ ਹੈ. "ਇਸੁ ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਕ੍ਰਿ- ਪਰਵਰਿਸ਼ ਪਾਉਣਾ। ੨. ਗਲਣਾ. ਸੜਨਾ। ੩. ਪਲਿਤ (ਪੁਰਾਣਾ) ਹੋਣਾ। ੪. ਸੰਗ੍ਯਾ- ਝੂਲਾ. ਡੋਰੀ ਨਾਲ ਲਟਕਾਇਆ ਪਲੰਘ. ਪਾਲਣਾ. "ਪਲਨਾ ਪਰ ਪੌਢਾਵਈ." (ਨਾਪ੍ਰ)...
ਦਾਮਨ ਮੇਂ. ਲੜ ਵਿੱਚ. ਪੱਲੇ. "ਉਧਰਹਿ ਲਾਗਿ ਪਲੇ." (ਸਾਰ ਮਃ ੫) ਸੰਤਾਂ ਦੇ ਲੜ ਲੱਗਕੇ। ੨. ਪਾਲਨ ਕੀਤੇ. ਪਾਲੇ. "ਸਰਬ ਠੌਰ ਸਬੋ ਉਠ ਧਰਮ ਪਲੇ." (ਦਿਲੀਪ)...
ਪੜੈ. ਪਵੈ. "ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧) ਟਲ ਪੈਂਦਾ ਹੈ। ੨. ਪਲਦਾ ਹੈ. ਦੇਖੋ, ਪਲਨਾ। ੩. ਲੜ ਵਿੱਚ. ਦੇਖੋ, ਪਲੇ ੧. "ਪਲੈ ਸਾਚੁ ਸਚੇ ਸਚਿਆਰਾ." (ਮਾਰੂ ਸੋਲਹੇ ਮਃ ੧)...
ਦੇਖੋ, ਸਚ. ਸਤ੍ਯ. "ਸਾਚੁ ਕਹਹੁ ਤੁਮ ਪਾਰਗਰਾਮੀ." (ਸਿਧਗੋਸਟਿ) ੨. ਸਤ੍ਯ ਉਪਦੇਸ਼. "ਇਸ ਕਾਇਆ ਅੰਦਰਿ ਵਸਤੁ ਅਸੰਖਾ। ਗੁਰਮੁਖਿ ਸਾਚੁ ਮਿਲੈ ਤਾ ਵੇਖਾ." (ਮਾਝ ਅਃ ਮਃ ੩) ੩. ਸੰ. ਸਾਚ੍ਯ. ਸੰਬੰਧੀ. ਰਿਸ਼੍ਤੇਦਾਰ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....