ādhata, āadhataआदत, आ़दत
ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ.
अ़. [عادت] संग्या- सुभाउ. बाण. वादी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....