akasa, ākasaअकस, अ़कस
ਅ਼. [عکس] ਸੰਗ੍ਯਾ- ਛਾਯਾ. ਪ੍ਰਤਿਬਿੰਬ। ੨. ਪ੍ਰਤਿਮਾ. ਮੂਰਤਿ.
अ़. [عکس] संग्या- छाया. प्रतिबिंब। २. प्रतिमा. मूरति.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਛਾਇਆ....
ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ....
ਸੰਗ੍ਯਾ- ਕਿਸੇ ਵਸਤੁ ਦੇ ਸਮਾਨ ਬਣਾਈ ਸ਼ਕਲ. ਮੂਰਤਿ. ਤਸਵੀਰ। ੨. ਨਕਲ. ਕਾਪੀ। ੩. ਪ੍ਰਤਿਬਿੰਬ. ਛਾਇਆ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...