yoginīयोगिनी
ਸੰ. ਸੰਗ੍ਯਾ- ਦੁਰਗਾ ਅਤੇ ਕਾਲੀ ਦੀ ਸਹੇਲੀ ਅਰ ਸੇਵਾ ਵਿੱਚ ਰਹਿਣ ਵਾਲੀ ਘੋਰ ਦੇਵੀ. ਪੁਰਾਣਾਂ ਵਿੱਚ ਅੱਠ ਯੋਗਿਨੀਆਂ ਹਨ- ਮਾਰ੍ਜਨੀ, ਕਰ੍ਪਰਾ, ਤਿਲਕਾ, ਮਲਯਗੰਧਿਨੀ, ਕੌਮੁਦਿਕਾ, ਭੇਰੁੰਡਾ, ਨਾਯਕੀ ਅਤੇ ਜਯਾ.#ਤੰਤ੍ਰਸ਼ਾਸਤ੍ਰ ਵਿੱਚ ਅੱਠ ਯੋਗਿਨੀਆਂ ਇਹ ਭੀ ਹਨ- ਸੰਕਟਾ, ਮੰਗਲਾ, ਪਿੰਗਲਾ, ਧਨ੍ਯਾ. ਭ੍ਰਾਮਰੀ, ਭਦ੍ਰਿਕਾ, ਉਲਕਾ ਅਤੇ ਸਿੱਧਾ.#ਕਾਲਿਕਾਪੁਰਾਣ ਦੇ ੫੨- ੫੩ ਅਧ੍ਯਾਯ ਵਿੱਚ ਚੌਸਠ ਯੋਗਿਨੀਆਂ ਲਿਖੀਆਂ ਹਨ:-#ਬ੍ਰਹ੍ਮਾਣੀ, ਚੰਡਿਕਾ, ਰੌਦ੍ਰੀ, ਇੰਦ੍ਰਾਣੀ, ਕੌਮਾਰੀ, ਵੈਸਨਵੀ, ਦੁਰ੍ਗਾ, ਨਾਰਸਿੰਹੀ, ਕਾਲਿਕਾ, ਚਾਮੁੰਡਾ, ਸ਼ਿਵਦੂਤੀ, ਵਾਰਾਹੀ, ਕੌਸ਼ਿਕੀ, ਮਾਹੇਸ਼੍ਵਰੀ, ਸ਼ਾਂਕਰੀ, ਜਯੰਤੀ, ਸਰ੍ਵਰ੍ਮਗਲਾ, ਕਾਲੀ, ਕਪਾਲਿਨੀ, ਮੇਘਾ, ਸ਼ਿਵਾ, ਸ਼ਾਕੰਭਰੀ, ਭੀਮਾ, ਸ਼ਾਂਤਾ, ਭ੍ਰਾਮਰੀ, ਰੁਦ੍ਰਾਣੀ, ਅੰਬਿਕਾ, ਕ੍ਸ਼੍ਮਾ, ਧਾਤ੍ਰੀ, ਸ੍ਵਾਹਾ, ਸ਼੍ਟਧਾ, ਅਪਰ੍ਣਾ, ਮਹੋਦਰੀ, ਘੋਰਰੂਪਾ, ਮਹਾਕਾਲੀ, ਭਦ੍ਰਕਾਲੀ, ਭਯੰਕਰੀ, ਕ੍ਸ਼ੇਮੰਕਰੀ, ਉਗ੍ਰਚੱਡਾ, ਚੰਡੋਗ੍ਰਾ, ਚੰਡਨਾਯਿਕਾ, ਚੰਡਾ, ਚੰਡਵਤੀ, ਚੰਡੀ, ਮਹਾਮੋਹਾ, ਪ੍ਰਿਯੰਕਰੀ, ਬਲਵਿਕਾਰਿਣੀ, ਬਲਪ੍ਰਮਥਿਨੀ, ਮਨੋਨਮਥਿਨੀ, ਸਰ੍ਵਭੂਤਿਦਾਯਿਨੀ, ਉਮਾ, ਤਾਰਾ, ਮਾਤ੍ਰਿਕਾ, ਮਹਾਨਿਦ੍ਰਾ, ਵਿਜਯਾ, ਜਯਾ, ਸ਼ੈਲਪੁਤ੍ਰੀ, ਚੰਡਘੰਟਾ, ਸ੍ਰ੍ਕਦਮਾਤਾ, ਕਾਲਰਾਤ੍ਰਿ, ਚੰਡਿਕਾ, ਕੂਸ੍ਮਾਂਡੀ, ਕਾਤ੍ਯਾਯਨੀ ਅਤੇ ਮਹਾਗੌਰੀ.#ਵ੍ਰਿਹੱਨੰਨਿਦਕੇਸ਼੍ਵਰ ਪੁਰਾਣ ਵਿੱਚ ਚੌਸਠ ਯੋਗਿਨੀਆਂ ਦੇ ਨਾਮ ਕਾਲਿਕਾਪੁਰਾਣ ਨਾਲੋਂ ਕਈ ਵੱਧ ਘੱਟ ਲਿਖੇ ਹਨ. ਕਿਤਨਿਆਂ ਨੇ ਅਠਸਠ ਯੋਗਿਨੀਆਂ ਮੰਨੀਆਂ ਹਨ. ਦਖੋ, ਚਉਸਠ ਚਾਰ। ੨. ਯੋਗਸਾਧਨਾ ਕਰਨ ਵਾਲੀ ਇਸਤ੍ਰੀ। ੩. ਹਾੜ ਬਦੀ ੧੧.
सं. संग्या- दुरगा अते काली दी सहेली अर सेवा विॱच रहिण वाली घोर देवी. पुराणां विॱच अॱठ योगिनीआं हन- मार्जनी, कर्परा, तिलका, मलयगंधिनी, कौमुदिका, भेरुंडा, नायकी अते जया.#तंत्रशासत्र विॱच अॱठ योगिनीआं इह भी हन- संकटा, मंगला, पिंगला, धन्या. भ्रामरी, भद्रिका, उलका अते सिॱधा.#कालिकापुराण दे ५२- ५३ अध्याय विॱच चौसठ योगिनीआं लिखीआं हन:-#ब्रह्माणी, चंडिका, रौद्री, इंद्राणी, कौमारी, वैसनवी, दुर्गा, नारसिंही, कालिका, चामुंडा, शिवदूती, वाराही, कौशिकी, माहेश्वरी, शांकरी, जयंती, सर्वर्मगला, काली, कपालिनी, मेघा, शिवा, शाकंभरी, भीमा, शांता, भ्रामरी, रुद्राणी,अंबिका, क्श्मा, धात्री, स्वाहा, श्टधा, अपर्णा, महोदरी, घोररूपा, महाकाली, भद्रकाली, भयंकरी, क्शेमंकरी, उग्रचॱडा, चंडोग्रा, चंडनायिका, चंडा, चंडवती, चंडी, महामोहा, प्रियंकरी, बलविकारिणी, बलप्रमथिनी, मनोनमथिनी, सर्वभूतिदायिनी, उमा, तारा, मात्रिका, महानिद्रा, विजया, जया, शैलपुत्री, चंडघंटा, स्र्कदमाता, कालरात्रि, चंडिका, कूस्मांडी, कात्यायनी अते महागौरी.#व्रिहॱनंनिदकेश्वर पुराण विॱच चौसठ योगिनीआं दे नाम कालिकापुराण नालों कई वॱध घॱट लिखे हन. कितनिआं ने अठसठ योगिनीआं मंनीआं हन. दखो, चउसठ चार। २. योगसाधना करन वाली इसत्री। ३. हाड़ बदी ११.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)...
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦੇਖੋ, ਅਠ....
ਦਸਮਗ੍ਰੰਥ ਵਿੱਚ "ਅਕਵਾ" "ਅਜਬਾ" ਅਤੇ "ਕਨ੍ਯਾ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਮ, ਗ, , .#ਉਦਾਹਰਣ-#ਭੱਗੇ ਵੀਰੰ। ਲੱਗੇ ਤੀਰੰ।#ਪਿੱਖੇ ਰਾਮੰ। ਧਰਮੰ ਧਾਮੰ ॥ (ਰਾਮਾਵ)#(੨) ਤਿਲਕਾ ਦਾ ਦੂਜਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ਦੋ ਸਗਣ. , .#ਉਦਾਹਰਣ-#ਗੁਰੁ ਕੋ ਸਿਖ ਹਨਐ। ਨਹਿ ਪਾਪਨ ਛ੍ਵੈ।#ਮ੍ਰਿਦੁ ਬੋਲ ਰਰੇ। ਸਭ ਸੇਵ ਕਰੇ।।#ਦੇਖੋ, ਹਰਿਬੋਲਮਨਾ ਅਤੇ ਰਮਾਣਕਾ.#ਦਸਮ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਭੀ ਇਹੀ ਰੂਪ ਆਇਆ ਹੈ, ਯਥਾ:-#ਲਖ ਲੋਗ ਸਬੈ। ਬਿਸਮੇ ਸੁ ਤਬੈ।#ਇਨ ਸਾਚ ਕਰ੍ਯੋ। ਉਨ ਝੂਠ ਰਰ੍ਯੋ।।...
ਸੰ. ਜਯਰੂਪਾ ਦੁਰਗਾ। ੨. ਹਰੀ ਦੁੱਬ। ੩. ਹਰੜ। ੪. ਧੁਜਾ. ਪਤਾਕਾ। ੫. ਭੰਗ. ਵਿਜਯਾ. ਬਿਜੀਆ....
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਦੇਖੋ, ਮੰਗਲ. "ਮੰਗਲਾ ਹਰਿ ਮੰਗਲਾ." (ਰਾਮ ਛੰਤ ਮਃ ੫) ੨. ਸੰ. ਦੁਰਗਾ. "ਸਰਵ ਮੰਗਲਾ ਕੀ ਬਲਿ ਦੀਨੇ." (ਚਰਿਤ੍ਰ ੧੬੫) ੩. ਪਤਿਵ੍ਰਤਾ- ਇਸਤ੍ਰੀ। ੪. ਹਲਦੀ। ੫. ਦੁੱਬ. ਦੂਰ੍ਵਾ....
ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ....
ਇੱਕ ਖਾਸ ਦੇਵੀ ਜਿਸ ਨੇ ਭ੍ਰਾਮਰੀ (ਭੌਰੀ ਦੀ) ਮੂਰਤਿ ਧਾਰਕੇ ਅਰੁਣਾਕ੍ਸ਼੍ ਰਾਖਸ ਨੂੰ ਮਾਰਿਆ ਸੀ. ਇਸ ਦੀ ਆਰਾਧਨਾ ਤ੍ਰਿਸ਼ੰਕੁ ਆਦਿ ਰਾਜਿਆਂ ਨੇ ਕੀਤੀ. ਦੇਖੋ, ਦੇਵੀ ਭਾਗਵਤ ਸਕੰਧ ੧੦. ਅਃ ੧੩....
ਸੰ. उल्का. ਸੰਗ੍ਯਾ- ਪ੍ਰਕਾਸ਼ ਦੀ ਰੇਖਾ। ੨. ਚੁਆਤੀ. ਮੁਰਿਆੜ। ੩. ਆਕਾਸ਼ ਤੋਂ ਡਿਗਦੇ ਤਾਰੇ ਦਾ ਪ੍ਰਕਾਸ਼ (Shooting Stars). ਦੇਖੋ, ਉਲ ੨....
ਦੇਖੋ, ਚਉਸਠ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਇੰਦ੍ਰ ਦੀ ਰਾਣੀ, ਸ਼ਚੀ....
ਕੁਮਾਰ (ਕਾਰ੍ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਸੰ. चामुण्डा ਸੰਗ੍ਯਾ- ਚੰਡ ਮੁੰਡ ਨੂੰ ਮਾਰਨ ਵਾਲੀ ਦੁਰਗਾ। ੨. ਚੰਡ ਅਤੇ ਮੁੰਡ ਦੋ ਰਾਖਸਾਂ ਨੂੰ ਮਾਰਨ ਲਈ ਦੁਰਗਾ ਦੇ ਮੱਥੇ ਵਿੱਚੋਂ ਉਤਪੰਨ ਹੋਈ ਇੱਕ ਦੇਵੀ. ਮਾਰਕੰਡੇਯ ਪੁਰਾਣ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ ਕਿ ਦੁਰਗਾ ਦੇ ਤਿਉੜੀ ਪਏ ਮੱਥੇ ਵਿੱਚੋਂ ਇੱਕ ਦੇਵੀ ਪ੍ਰਗਟ ਹੋਈ, ਜਿਸ ਦੀ ਸ਼ਕਲ ਕਾਲੀ ਅਤੇ ਡਰਾਉਣੀ ਸੀ, ਇਸ ਦੇ ਇੱਕ ਹੱਥ ਤਲਵਾਰ ਅਤੇ ਇੱਕ ਵਿੱਚ ਫਾਹੀ ਅਰ ਮੋਢੇ ਤੇ ਇੱਕ ਭਾਰੀ ਗਦਾ ਸੀ. ਗਲ ਵਿੱਚ ਮੁੰਡਾਂ ਦੀ ਮਾਲਾ, ਸ਼ਰੀਰ ਤੇ ਹਾਥੀ ਦੀ ਖੱਲ, ਮੂੰਹ ਭਯਾਨਕ ਅੱਡਿਆ ਹੋਇਆ, ਜ਼ੁਬਾਨ ਬਾਹਰ ਨਿਕਲੀ ਹੋਈ, ਅੱਖੀਆਂ ਲਾਲ ਅਤੇ ਕਿਲਕਾਰੇ ਮਾਰ ਰਹੀ ਸੀ. ਇਸ ਵੇਲੇ ਇਸ ਨੇ ਦੋਹਾਂ ਦੈਤਾਂ ਨੂੰ ਮਾਰ ਲਿਆ ਤਾਂ ਉਨ੍ਹਾਂ ਦੇ ਸਿਰ ਦੁਰਗਾ ਪਾਸ ਲੈ ਗਈ, ਜਿਸ ਤੋਂ ਦੁਰਗਾ ਨੇ ਪ੍ਰਸੰਨ ਹੋ ਕੇ ਇਸ ਦਾ ਨਾਮ "ਚਾਮੁੰਡਾ" ਰੱਖ ਦਿੱਤਾ.#ਚੰਬੇ ਦੇ ਰਾਜ ਵਿੱਚ ਸਿੰਧਾਲ ਗ੍ਰਾਮ ਪਾਸ ਚਾਮੁੰਡਾ ਦਾ ਵਡਾ ਪ੍ਰਸਿੱਧ ਮੰਦਿਰ ਹੈ, ਜਿਸ ਥਾਂ ਬਹੁਤ ਪਸ਼ੂ ਬਲੀ ਦਿੱਤੇ ਜਾਂਦੇ ਹਨ। ੩. ਯੋਗਿਨੀ। ੪. ਇਲ੍ਹ. ਚੀਲ੍ਹ। ੫. ਗਿਰਝ. ਗਿੱਧ....
ਸੰਗ੍ਯਾ- ਦੁਰਗਾ. ਭਵਾਨੀ ਸ਼ੁੰਭ. ਦੈਤ ਪਾਸ ਭੇਜਣ ਲਈ ਸ਼ਿਵ ਨੂੰ ਦੂਤ ਬਣਾਉਣ ਵਾਲੀ. "ਸਿਵਹਿ ਦੂਤ ਕਰ ਉਤੈ ਪਠਾਵਾ। ਸਿਵਦੂਤੀ ਤਾਂਤੇ ਭਯੋ ਨਾਮਾ।।" (ਚੰਡੀ ੨) ਵਿਸਤਾਰ ਨਾਲ ਇਹ ਕਥਾ ਦੇਖਣੀ ਹੋਵੇ, ਤਦ ਦੇਖੋ ਕਾਲਿਕਾ ਪੁਰਾਣ ਅਃ ੬, ਅਤੇ ਦੇਵੀ ਭਾਗਵਤ ਸਕੰਧ ੫. ਅਃ ੨੮....
ਦੇਖੋ, ਅਦ੍ਰਿਸੁਤਾਹੁ ਕੀ ਜੋ ਤਨੀਆ....
ਵਿ- ਭੀੜਾ. ਭੀੜੀ. ਸੰਕੁਚਿਤ। 2. ਸੰ. शाङ्करि ਸ਼ਾਂਕਰਿ. ਸ਼ਿਵ ਦਾ ਪੁਤ੍ਰ ਗਣੇਸ਼। ੩. ਅਗਨਿ....
ਵਿ- ਜਯ ਕਰਨ ਵਾਲੀ। ੨. ਸੰਗ੍ਯਾ- ਧੁਜਾ. ਪਤਾਕਾ। ੩. ਹਲਦੀ। ੪. ਦੁਰਗਾ। ੫. ਸਾਲਗਿਰਹ ਦਾ ਉਤਸਵ। ੬. ਸ੍ਰੀ ਕ੍ਰਿਸਨ ਜੀ ਅਤੇ ਰਾਮਚੰਦ੍ਰ ਜੀ ਦੇ ਜਨਮ ਦੀ ਤਿਥਿ. ਭਾਦੋਂ ਬਦੀ ੮. ਅਤੇ ਚੇਤਸੁਦੀ ੯....
ਸੰ. ਮੇਸੀ. ਭੇਡ. "ਧਨਿ ਧਨਿ ਮੇਘਾ ਰੋਮਾਵਲੀ." (ਮਾਲੀ ਨਾਮਦੇਵ)...
ਸੰ. ਸ਼ਿਵਾ. ਸੰਗ੍ਯਾ- ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. "ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ." (ਚੰਡੀ ੧) ੨. ਪਾਰਬ੍ਰਹਮ ਦੀ ਸ਼ਕਤਿ. ਦੇਖੋ, ਸ਼ਿਵ. "ਦੇਹ ਸਿਵਾ ਵਰ ਮੋਹਿ ਅਬੈ." (ਚੰਡੀ ੧) ੩. ਹਰੀ ਦੁੱਬ। ੪. ਗਿਦੜੀ. "ਸਿਵਾ ਅਸਿਵਾ ਪੁਕਾਰਤ ਭਈ." (ਗੁਪ੍ਰਸੂ) ੫. ਹਲਦੀ। ੬. ਮੁਕਤਿ। ੭. ਹਰੜ. ੮. ਵਿ- ਸੁਖ ਦੇਣ ਵਾਲੀ. ੯. ਪ੍ਰਾ. ਸੰਗ੍ਯਾ- ਚਿਤਾ. ਸ਼ਵ ਦਾਹ ਦੀ ਥਾਂ। ੧੦. ਅ਼. [سِوا] ਕ੍ਰਿ. ਵਿ- ਬਗੈਰ. ਬਿਨਾ....
ਸੰ. शाकम्भरी ਸੰਗ੍ਯਾ- ਸਾਗ ਨਾਲ ਪਾਲਨ ਵਾਲੀ ਦੁਰਗਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਵਡਾ ਕਾਲ ਪਿਆ, ਸਾਰਾ ਸੰਸਾਰ ਭੁੱਖਾ ਮਰਨ ਲੱਗਾ, ਤਦ ਦੇਵੀ ਨੇ ਸਾਗ ਦਾ ਰੂਪ ਧਾਰਕੇ ਪ੍ਰਿਥਿਵੀ ਢਕ ਲਈ ਅਰ ਸਭ ਭੁੱਖਿਆਂ ਨੂੰ ਮਰਨੋਂ ਬਚਾਇਆ....
ਸੰਗ੍ਯਾ- ਦੇਖੋ, ਭੀਮਰਾ। ੨. ਦੁਰਗਾ. ਦੇਵੀ। ੩. ਕਸ਼ਾ. ਕੋਰੜਾ ਚਾਬੁਕ....
ਸੰਗ੍ਯਾ- ਰਾਜਾ ਦਸ਼ਰਥ ਦੀ ਪੁਤ੍ਰੀ, ਜੋ ਰਾਜਾ ਲੋਮਪਾਦ ਨੇ ਪਾਲੀ ਸੀ. ਇਹ ਸ਼੍ਰਿੰਗੀ ਰਿਖੀ ਨੂੰ ਵਿਆਹੀ ਗਈ....
ਸੰਗ੍ਯਾ- ਰੁਦ੍ਰ (ਸ਼ਿਵ) ਦੀ ਇਸਤ੍ਰੀ. ਪਾਰਵਤੀ. ਦੁਰਗਾ। ੨. ਸ਼ੰਕਰਜਟਾ ਬੂਟੀ....
ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)...
ਸੰ. धातृ. ਵਿ- ਧਾਰਣ ਕਰਨ ਵਾਲਾ। ੨. ਸਹਾਇਕ। ੩. ਸੰਗ੍ਯਾ- ਵਿਧਾਤਾ. ਰਿਗਵੇਦ ਦੇ ਪਿਛਲੇ ਸ਼ਲੋਕਾਂ ਵਿਚ ਧਾਤ੍ਰਿ ਦੀ ਬਾਬਤ ਕੇਵਲ ਇਤਨਾ ਹੀ ਦੱਸਿਆ ਹੈ ਕਿ ਇਹ ਉਤਪੰਨ ਕਰਦਾ, ਪਾਲਦਾ, ਸੰਤਾਨ ਵਧਾਉਣ ਵਾਲਾ, ਵਿਆਹ ਰਚਾਉਣ ਵਾਲਾ ਅਤੇ ਗ੍ਰਹਸ੍ਥ ਆਸ਼੍ਰਮ ਨੂੰ ਨਿਭਾਉਣ ਵਾਲਾ ਹੈ. ਰੋਗਾਂ ਦਾ ਨਾਸ਼ ਕਰਦਾ ਹੈ ਅਤੇ ਟੁੱਟੇ ਹੋਏ ਅੰਗ ਜੋੜਦਾ ਹੈ. ਇਹ ਭੀ ਲਿਖਿਆ ਹੈ ਕਿ ਏਸੇ ਨੇ ਸੂਰਯ, ਚੰਦ੍ਰਮਾ, ਆਕਾਸ਼, ਪ੍ਰਿਥਿਵੀ ਅਤੇ ਵਾਯੂ ਰਚੇ ਹਨ. ਕਈ ਏਸ ਨੂੰ ਪ੍ਰਜਾਪਤਿ ਅਤੇ ਬ੍ਰਹਮਾ ਭੀ ਆਖਦੇ ਹਨ. ਪੁਰਾਣਾਂ ਦੇ ਸਮੇਂ ਇਸ ਦੀ ਤਿੰਨ ਦੇਵਤਿਆਂ ਵਿਚ ਗਿਣਤੀ ਹੋਈ ਹੈ। ੪. ਕਰਤਾਰ। ੫. ਪ੍ਰਾਰਬਧ. ਕ਼ਿਸਮਤ। ੬. ਸੰ. धात्री ਮਾਤਾ। ੭. ਪ੍ਰਿਥਿਵੀ। ੮. ਦਾਈ। ੯. ਮਾਇਆ। ੧੦. ਆਉਲਾ। ੧੧. ਇਮਲੀ। ੧੨. ਦੁਰਗਾ. "ਨਮੋ ਧਾਤ੍ਰੀਏਯੰ." (ਚੰਡੀ ੨)...
ਦੇਖੋ, ਸ੍ਵਧਾ। ੨. ਸ੍ਵਾਹਾ ਖ਼ਾਸ ਕਰਕੇ ਅਗਨਿ ਦੀ ਇਸਤ੍ਰੀ ਭੀ ਲਿਖੀ ਹੈ। ੩. ਵ੍ਯ- ਦੇਵਤਿਆਂ ਨੂੰ ਆਹੁਤੀ ਦੇਣ ਵੇਲੇ ਕਥਨ ਕਰਨ ਯੋਗ ਸ਼ਬਦ. "ਸ੍ਵਾਹਾ ਕਹੋਂ ਮੰਤ੍ਰ ਪਠ ਜਬੈ। ਅਗਨਿ ਆਹੁਤੀ ਪਾਵੋ ਤਬੈ." (ਗੁਪ੍ਰਸੂ) ੪. ਨਿਰੁਕ੍ਤ ਵਿੱਚ ਸ਼ੁਭ ਕਥਨ ਦਾ ਨਾਉਂ ਸ੍ਵਾਹਾ ਹੈ....
ਦਕ੍ਸ਼੍ ਦਾ ਜੱਗ ਨਾਸ਼ ਕਰਨ ਲਈ ਸ਼ਿਵ ਦੀ ਰਚੀ ਹੋਈ ਇੱਕ ਘੋਰ ਦੇਵੀ. ਦੇਖੋ, ਸ਼ੈਵਪੁਰਾਣ, ਵਾਯਵੀਯ ਸੰਹਿਤਾ, ਅਃ ੧੭.¹ ਕਾਲਿਕਾਪੁਰਾਣ ਦੇ ੫੯ਵੇਂ ਅਧ੍ਯਾਯ ਵਿੱਚ ਮਹਿਖਾਸੁਰ ਦੀ ਉਪਾਸ੍ਯ ਦੇਵੀ ਭਦ੍ਰਕਾਲੀ ਲਿਖੀ ਹੈ, ਜਿਸ ਦੀਆਂ ਸੋਲਾਂ ਬਾਹਾਂ ਹਨ. ਮੇਦਿਨੀਪੁਰ ਤੋਂ ਢਾਈ ਮੀਲ ਦੀ ਵਿੱਥ ਤੇ ਭਦ੍ਰ ਕਾਲੀ ਦਾ ਪ੍ਰਸਿੱਧ ਮੰਦਿਰ ਹੈ....
ਸੰਗ੍ਯਾ- ਚਾਟੁ. ਖ਼ੁਸ਼ਾਮਦ. "ਤਿਨ੍ਹਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ." (ਬਿਹਾ ਛੰਤ ਮਃ ੪) ੨. ਕਮਰ ਦੇ ਪਾਸ ਪੱਟਾਂ ਦੇ ਜੋੜ ਦਾ ਅਸਥਾਨ. ਕੁੱਲਾ। ੩. ਦੇਖੋ, ਚੱਢੇ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. ਸੰਗ੍ਯਾ- ਪ੍ਰਭਾ. ਰੌਸ਼ਨੀ। ੨. ਸ਼ਿਵ ਦੀ ਇਸਤ੍ਰੀ. ਸ਼ਿਵਾ. ਪਾਰਵਤੀ. "ਕੁਮਾਰਸੰਭਵ" ਵਿੱਚ ਕਵਿ ਕਾਲੀ ਦਾਸ ਨੇ ਲਿਖਿਆ ਹੈ ਕਿ ਪਾਰਵਤੀ ਦੀ ਮਾਤਾ ਮੇਨਕਾ ਨੇ ਪੁਤ੍ਰੀ ਨੂੰ ਆਖਿਆ ਉ (ਘੋਰ ਤਪ) ਮਾ (ਮਤ ਕਰ), ਅਰਥਾਤ ਘੋਰ ਤਪ ਨਾ ਕਰ, ਇਸ ਲਈ ਨਾਉਂ "ਉਮਾ" ਹੋਇਆ....
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਪ੍ਰਲਯ। ੨. ਅਵਿਦ੍ਯਾ....
ਸੰ. ਸੰਗ੍ਯਾ- ਮੌਤ ਦੀ ਰਾਤ। ੨. ਅੰਧੇਰੀ ਰਾਤ। ੩. ਪ੍ਰਲੈ ਦੀ ਰਾਤ। ੪. ਦਿਵਾਲੀ ਦੀ ਰਾਤ. ਕੱਤਕ ਬਦੀ ੩੦। ੫. ਕਾਲੀ ਦੇਵੀ. ਕਾਲਿਕਾ....
ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਕਤ ਗੋਤ੍ਰ ਦੀ ਸੀ। ੨. ਮਹਿਖਾਸੁਰ ਮਾਰਨ ਵੇਲੇ ਜੋ ਦੁਰਗਾ ਨੇ ਘੋਰ ਰੂਪ ਧਾਰਿਆ, ਉਸ ਦਾ ਪੂਜਨ ਸਭ ਤੋਂ ਪਹਿਲਾਂ ਕਾਤ੍ਯਾਯਨ ਨੇ ਕੀਤਾ, ਇਸ ਕਰਕੇ ਦੁਰਗਾ ਦੀ ਕਾਤ੍ਯਾਯਨੀ ਸੰਗ੍ਯਾ ਹੋਈ। ੩. ਵਿ- ਕਤ ਗੋਤ੍ਰ ਵਿੱਚ ਹੋਣ ਵਾਲੀ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਕ੍ਰਿ. ਵਿ- ਸਾਥ ਤੋਂ. ਪਾਸੋਂ ਦੇਖੋ, ਨਾਲਹੁ....
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਅਸ੍ਟ- ਸਸ੍ਟਿ. ਅੱਠ ਅਤੇ ਸੱਠ. ਅਠਾਸਠ...
ਦੇਖੋ, ਚਉਸਠਿ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਰਣ ਭੂਮਿ ਵਿੱਚ ਮੋਏ ਯੋਧਿਆਂ ਦੀ ਧੁਨਿ. ਦੇਖੋ, ਹੜ ੩.। ੨. ਹਾੜ੍ਹ ਮਹੀਨਾ। ੩. ਪਾਣੀ ਦਾ ਹੜ੍ਹ. ਦੇਖੋ, ਓ। ੪. ਦੇਖੋ, ਹਾੜਨਾ....
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....