bhrāmarīभ्रामरी
ਇੱਕ ਖਾਸ ਦੇਵੀ ਜਿਸ ਨੇ ਭ੍ਰਾਮਰੀ (ਭੌਰੀ ਦੀ) ਮੂਰਤਿ ਧਾਰਕੇ ਅਰੁਣਾਕ੍ਸ਼੍ ਰਾਖਸ ਨੂੰ ਮਾਰਿਆ ਸੀ. ਇਸ ਦੀ ਆਰਾਧਨਾ ਤ੍ਰਿਸ਼ੰਕੁ ਆਦਿ ਰਾਜਿਆਂ ਨੇ ਕੀਤੀ. ਦੇਖੋ, ਦੇਵੀ ਭਾਗਵਤ ਸਕੰਧ ੧੦. ਅਃ ੧੩.
इॱक खास देवी जिस ने भ्रामरी (भौरी दी) मूरति धारके अरुणाक्श् राखस नूं मारिआ सी. इस दी आराधना त्रिशंकु आदि राजिआं ने कीती. देखो, देवी भागवत सकंध १०. अः १३.
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਇੱਕ ਖਾਸ ਦੇਵੀ ਜਿਸ ਨੇ ਭ੍ਰਾਮਰੀ (ਭੌਰੀ ਦੀ) ਮੂਰਤਿ ਧਾਰਕੇ ਅਰੁਣਾਕ੍ਸ਼੍ ਰਾਖਸ ਨੂੰ ਮਾਰਿਆ ਸੀ. ਇਸ ਦੀ ਆਰਾਧਨਾ ਤ੍ਰਿਸ਼ੰਕੁ ਆਦਿ ਰਾਜਿਆਂ ਨੇ ਕੀਤੀ. ਦੇਖੋ, ਦੇਵੀ ਭਾਗਵਤ ਸਕੰਧ ੧੦. ਅਃ ੧੩....
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਦੇਖੋ, ਰਾਕ੍ਸ਼੍ਸ....
ਸੰ. ਸੰਗ੍ਯਾ- ਰਾਧ (ਪ੍ਰਸੰਨ) ਕਰਨਾ. ਪੂਜਾ. ਉਪਾਸਨਾ. ਸੇਵਾ। ੨. ਸਿਮਰਣ. ਭਗਤਿ. "ਆਰਾਧਨਾ ਆਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਾਨਾ." (ਮਾਰੂ ਅਃ ਮਃ ੫)...
ਸੰ. त्रिशङकु. ਰਾਮਾਇਣ ਅਨੁਸਾਰ ਇੱਕ ਸੂਰਯਵੰਸ਼ੀ ਰਾਜਾ, ਜਿਸ ਨੇ ਸ਼ਰੀਰ ਸਹਿਤ ਸੁਰਗ ਜਾਣ ਵਾਸਤੇ ਵਸਿਸ੍ਠ ਤੋਂ ਯੱਗ ਕਰਾਉਣਾ ਚਾਹਿਆ, ਪਰ ਵਸਿਸ੍ਠ ਨੇ ਉਸ ਦੀ ਗੱਲ ਨਾ ਮੰਨੀ. ਵਿਸ਼੍ਵਾਮਿਤ੍ਰ ਨੇ ਤ੍ਰਿਸ਼ੰਕੁ ਨੂੰ ਸੁਰਗ ਭੇਜਣ ਵਾਸਤੇ ਯੱਗ ਕੀਤਾ ਅਰ ਦੇਹ ਸਮੇਤ ਸੁਰਗ ਪੁਚਾਇਆ. ਜਦ ਸੁਰਗ ਦੇ ਨੇੜੇ ਗਿਆ, ਤਦ ਇੰਦ੍ਰ ਨੇ ਹੇਠਾਂ ਮੋੜ ਦਿੱਤਾ. ਤ੍ਰਿਸ਼ੰਕੁ ਦੁਖੀ ਹੋਕੇ ਪੁਕਾਰਿਆ. ਵਿਸ਼੍ਵਾਮਿਤ੍ਰ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਤ੍ਰਿਸ਼ੰਕੁ ਨੂੰ ਉਸੇ ਥਾਂ ਠਹਿਰਾ ਦਿੱਤਾ, ਜੋ ਹੁਣ ਤੀਕ ਮੂਧੇ ਮੂੰਹ ਲਟਕ ਰਿਹਾ ਹੈ।#੨. ਹਰਿਵੰਸ਼ ਅਨੁਸਾਰ ਤ੍ਰਯਾਰੁਣ ਦਾ ਪੁਤ੍ਰ ਸਤ੍ਯਵ੍ਰਤ, ਜਿਸ ਨੇ ਪਰਾਈ ਇਸਤ੍ਰੀ ਘਰ ਪਾ ਲਈ ਸੀ. ਪਿਤਾ ਨੇ ਉਸ ਦਾ ਕੁਕਰਮ ਦੇਖਕੇ ਸ੍ਰਾਪ ਦਿੱਤਾ ਕਿ ਤੂੰ ਚੰਡਾਲ ਹੋਜਾ. ਇਸ ਪੁਰ ਸਤ੍ਯਵ੍ਰਤ ਚੰਡਾਲਾਂ ਨਾਲ ਰਹਿਣ ਲੱਗਾ. ਇੱਕ ਵਾਰ ਸਤ੍ਯਵ੍ਰਤ ਨੇ ਵਸਿਸ੍ਠ ਦੀ ਗਊ ਮਾਰਕੇ ਉਸ ਦੇ ਪੁਤ੍ਰਾਂ ਨੂੰ ਖਵਾਈ ਅਤੇ ਆਪ ਭੀ ਖਾਧੀ. ਇਸ ਪੁਰ ਵਸਿਸ੍ਠ ਨੇ ਆਖਿਆ ਕਿ ਪਹਿਲਾਂ ਤੈਂ ਆਪਣਾ ਬਾਪ ਨਾਰਾਜ ਕੀਤਾ, ਦੂਜੇ ਮੇਰੀ ਗਾਂ ਮਾਰ ਦਿੱਤੀ, ਤੀਜੇ ਉਸ ਦਾ ਮਾਸ ਮੇਰੇ ਪੁਤ੍ਰਾਂ ਨੂੰ ਖਵਾਇਆ ਅਤੇ ਆਪ ਖਾਧਾ. ਇਨ੍ਹਾਂ ਤੇਹਾਂ ਸ਼ੰਕਾਯੋਗ੍ਯ ਕਰਮ ਕਰਨ ਤੋਂ ਤੇਰਾ ਨਾਮ ਤ੍ਰਿਸ਼ੰਕੁ ਹੋਇਆ. ਵਿਸ਼੍ਵਾਮਿਤ੍ਰ ਅਤੇ ਉਸ ਦੀ ਇਸਤ੍ਰੀ ਦੀ ਇੱਕ ਭਾਰੀ ਦੁਰਭਿੱਖ ਵਿੱਚ ਸਤ੍ਯਵ੍ਰਤ ਨੇ ਰਖ੍ਯਾ ਕੀਤੀ, ਇਸ ਲਈ ਰਿਖੀ ਨੇ ਪ੍ਰਸੰਨ ਹੋਕੇ ਉਸ ਨੂੰ ਸ਼ੁੱਧ ਕੀਤਾ ਅਤੇ ਪਿਤਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਇਸ ਤ੍ਰਿਸ਼ੰਕੁ (ਸਤ੍ਯਵ੍ਰਤ) ਨੇ ਕੇਕਯ ਵੰਸ਼ ਦੇ ਰਾਜਾ ਦੀ ਸਪਤਰਥਾ ਨਾਮਕ ਕੰਨ੍ਯਾ ਨਾਲ ਵਿਆਹ ਕੀਤਾ, ਜਿਸ ਤੋਂ ਸਤ੍ਯਵ੍ਰਤੀ ਰਾਜਾ ਹਰਿਸ਼ਚੰਦ੍ਰ ਜਨਮਿਆ। ੩. ਬਿੱਲਾ। ੪. ਭਮੱਕੜ. ਪਤੰਗ। ੫. ਚਾਤਕ. ਪਪੀਹਾ। ੬. ਟਣਾਣਾ. ਜੁਗਨੂ. ਖਦ੍ਯੋਤ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....