ਸ੍ਵਾਹਾ, ਸਵਾਹਾ

svāhā, savāhāस्वाहा, सवाहा


ਦੇਖੋ, ਸ੍ਵਧਾ। ੨. ਸ੍ਵਾਹਾ ਖ਼ਾਸ ਕਰਕੇ ਅਗਨਿ ਦੀ ਇਸਤ੍ਰੀ ਭੀ ਲਿਖੀ ਹੈ। ੩. ਵ੍ਯ- ਦੇਵਤਿਆਂ ਨੂੰ ਆਹੁਤੀ ਦੇਣ ਵੇਲੇ ਕਥਨ ਕਰਨ ਯੋਗ ਸ਼ਬਦ. "ਸ੍ਵਾਹਾ ਕਹੋਂ ਮੰਤ੍ਰ ਪਠ ਜਬੈ। ਅਗਨਿ ਆਹੁਤੀ ਪਾਵੋ ਤਬੈ." (ਗੁਪ੍ਰਸੂ) ੪. ਨਿਰੁਕ੍ਤ ਵਿੱਚ ਸ਼ੁਭ ਕਥਨ ਦਾ ਨਾਉਂ ਸ੍ਵਾਹਾ ਹੈ.


देखो, स्वधा। २. स्वाहा ख़ास करके अगनि दी इसत्री भी लिखी है। ३. व्य- देवतिआं नूं आहुती देण वेले कथन करन योग शबद. "स्वाहा कहों मंत्र पठ जबै। अगनि आहुती पावो तबै." (गुप्रसू) ४. निरुक्त विॱच शुभ कथन दा नाउं स्वाहा है.