bhadhrakālīभद्रकाली
ਦਕ੍ਸ਼੍ ਦਾ ਜੱਗ ਨਾਸ਼ ਕਰਨ ਲਈ ਸ਼ਿਵ ਦੀ ਰਚੀ ਹੋਈ ਇੱਕ ਘੋਰ ਦੇਵੀ. ਦੇਖੋ, ਸ਼ੈਵਪੁਰਾਣ, ਵਾਯਵੀਯ ਸੰਹਿਤਾ, ਅਃ ੧੭.¹ ਕਾਲਿਕਾਪੁਰਾਣ ਦੇ ੫੯ਵੇਂ ਅਧ੍ਯਾਯ ਵਿੱਚ ਮਹਿਖਾਸੁਰ ਦੀ ਉਪਾਸ੍ਯ ਦੇਵੀ ਭਦ੍ਰਕਾਲੀ ਲਿਖੀ ਹੈ, ਜਿਸ ਦੀਆਂ ਸੋਲਾਂ ਬਾਹਾਂ ਹਨ. ਮੇਦਿਨੀਪੁਰ ਤੋਂ ਢਾਈ ਮੀਲ ਦੀ ਵਿੱਥ ਤੇ ਭਦ੍ਰ ਕਾਲੀ ਦਾ ਪ੍ਰਸਿੱਧ ਮੰਦਿਰ ਹੈ.
दक्श् दा जॱग नाश करन लई शिव दी रची होई इॱक घोर देवी. देखो, शैवपुराण, वायवीय संहिता, अः १७.¹ कालिकापुराण दे ५९वें अध्याय विॱच महिखासुर दी उपास्य देवी भद्रकाली लिखी है, जिस दीआं सोलां बाहां हन. मेदिनीपुर तों ढाईमील दी विॱथ ते भद्र काली दा प्रसिॱध मंदिर है.
ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍ ਅਤੇ ਖੱਬੇ ਵਿੱਚੋਂ ਦਕ੍ਸ਼੍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰ. ਸੰਗ੍ਯਾ- ਉਹ ਪੁਸਤਕ ਜੋ ਭਲੀ ਪ੍ਰਕਾਰ ਹਿਤ ਨੂੰ ਕਹੇ। ੨. ਮਨੁ ਆਦਿ ਰਿਖੀਆਂ ਦੇ ਲਿਖੇ ਧਰਮਗ੍ਰੰਥ। ੩. ਵੇਦ ਦਾ ਉਹ ਭਾਗ, ਜੋ ਕਰਮ ਕਾਂਡ ਦਾ ਮਾਰਗ ਦੱਸਦਾ ਹੈ. ਸੰਹਿਤਾ ਦੀ ਵ੍ਯਾਖ੍ਯਾ ਦੇਖੋ, ਐਤ੍ਰੇਯ ਆਰਣ੍ਯਕ ਦੇ ਆਰਣ੍ਯਕ ੩. ਅਧ੍ਯਾਯ ੨, ਖੰਡ ੬. ਵਿੱਚ। ੪. ਵ੍ਯਾਕਰਣ ਅਨੁਸਾਰ ਅੱਖਰਾਂ ਦੀ ਅਤਿ ਸਮੀਪਤਾ 'ਸੰਹਿਤਾ' ਹੈ....
ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ....
ਸੰ. ਵਿ- ਜਿਸ ਦੇ ਪਾਸ ਬੈਠਣ ਯੋਗ੍ਯ ਹੋਵੇ. ਉਪਾਸਨਾ ਯੋਗ੍ਯ. ਸੇਵਾ ਯੋਗ੍ਯ. ੨. ਜਿਸ ਦੀ ਪੂਜਾ ਕਰੀਏ....
ਦਕ੍ਸ਼੍ ਦਾ ਜੱਗ ਨਾਸ਼ ਕਰਨ ਲਈ ਸ਼ਿਵ ਦੀ ਰਚੀ ਹੋਈ ਇੱਕ ਘੋਰ ਦੇਵੀ. ਦੇਖੋ, ਸ਼ੈਵਪੁਰਾਣ, ਵਾਯਵੀਯ ਸੰਹਿਤਾ, ਅਃ ੧੭.¹ ਕਾਲਿਕਾਪੁਰਾਣ ਦੇ ੫੯ਵੇਂ ਅਧ੍ਯਾਯ ਵਿੱਚ ਮਹਿਖਾਸੁਰ ਦੀ ਉਪਾਸ੍ਯ ਦੇਵੀ ਭਦ੍ਰਕਾਲੀ ਲਿਖੀ ਹੈ, ਜਿਸ ਦੀਆਂ ਸੋਲਾਂ ਬਾਹਾਂ ਹਨ. ਮੇਦਿਨੀਪੁਰ ਤੋਂ ਢਾਈ ਮੀਲ ਦੀ ਵਿੱਥ ਤੇ ਭਦ੍ਰ ਕਾਲੀ ਦਾ ਪ੍ਰਸਿੱਧ ਮੰਦਿਰ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸਾਰ੍ਧ ਦ੍ਵਯ. ਅਢਾਈ. ਅਰ੍ਧਦ੍ਵਯ. 2½....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਬਿਬ. ਅੰਤਰਾ....
(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....