sānkarā, sānkarīसांकरा, सांकरी
ਵਿ- ਭੀੜਾ. ਭੀੜੀ. ਸੰਕੁਚਿਤ। 2. ਸੰ. शाङ्करि ਸ਼ਾਂਕਰਿ. ਸ਼ਿਵ ਦਾ ਪੁਤ੍ਰ ਗਣੇਸ਼। ੩. ਅਗਨਿ.
वि- भीड़ा. भीड़ी. संकुचित। 2. सं. शाङ्करि शांकरि. शिव दा पुत्र गणेश। ३. अगनि.
ਵਿ- ਤੰਗ. "ਭੀੜੀ ਗਲੀ ਫਹੀ." (ਮਃ ੧. ਵਾਰ ਰਾਮ ੧) ੨. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. "ਗਰਬ ਹਾਨ ਭਾ, ਭੀੜਾ ਬ੍ਯਾਪੀ." (ਨਾਪ੍ਰ)...
ਵਿ- ਤੰਗ. "ਭੀੜੀ ਗਲੀ ਫਹੀ." (ਮਃ ੧. ਵਾਰ ਰਾਮ ੧) ੨. ਭੀੜ (ਵਿਪਦਾ) ਅਰਥ ਵਿੱਚ ਭੀ ਭੀੜਾ ਸ਼ਬਦ ਆਇਆ ਹੈ. "ਗਰਬ ਹਾਨ ਭਾ, ਭੀੜਾ ਬ੍ਯਾਪੀ." (ਨਾਪ੍ਰ)...
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਗਣੇਸ਼. ਦੇਵਗਣ ਦਾ ਸ੍ਵਾਮੀ ਦੇਵਤਾ. ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵਰ ਨਾਲ ਪਾਰਵਤੀ ਦੇ ਪੁਤ੍ਰ ਪੈਦਾ ਹੋਇਆ. ਸਾਰੇ ਦੇਵਤਾ ਬਾਲਕ ਨੂੰ ਦੇਖਣ ਆਏ. ਜਦ ਸਾਰੇ ਦੇਵਤਾ ਦੇਖਕੇ ਪ੍ਰਸੰਨ ਹੋਏ, ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਦੇਖਣ ਲਈ ਆਖਿਆ. ਜਦ ਸ਼ਨੀ ਦੀ ਨਜਰ ਪਈ, ਤਦ ਬੱਚੇ ਦਾ ਸਿਰ ਉਡ ਗਿਆ. ਪਾਰਵਤੀ ਰੋਣ ਲੱਗੀ. ਵਿਸਨੁ ਨੇ ਇੱਕ ਹਾਥੀ ਦਾ ਸਿਰ ਵੱਢਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉਂ ਗਣੇਸ਼ ਥਾਪਕੇ ਕਿਹਾ ਕਿ ਸਭ ਕਾਰਯਾਂ ਦੇ ਆਦਿ ਇਸ ਦਾ ਪੂਜਨ ਕਰੋ.#ਇਹ ਪ੍ਰਸੰਗ ਭੀ ਹੈ ਕਿ ਪਾਰਵਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾਕੇ ਦਰਵਾਜ਼ੇ ਪੁਰ ਪਹਿਰੇ ਲਈ ਬੈਠਾਇਆ, ਸ਼ਿਵ ਜਦ ਆਏ ਤਾਂ ਬਾਲਕ ਨੇ ਅੰਦਰ ਜਾਣੋ ਰੋਕਿਆ, ਇਸ ਪੁਰ ਮਹਾਦੇਵ ਨੇ ਬਾਲਕ ਦਾ ਸਿਰ ਵੱਢ ਦਿੱਤਾ. ਪਾਰਵਤੀ ਦਾ ਵਿਲਾਪ ਸੁਣਕੇ ਸ਼ਿਵ ਨੇ ਹਾਥੀ ਦਾ ਸਿਰ ਧੜ ਨਾਲ ਜੋੜਕੇ ਨਾਉਂ ਗਣੇਸ਼ ਥਾਪਿਆ.#ਗਜਮੁਖ ਦੈਤ ਨਾਲ ਇੱਕ ਵਾਰ ਗਣੇਸ਼ ਦਾ ਯੁੱਧ ਹੋਇਆ, ਗਣੇਸ਼ ਨੇ ਤੀਰ ਨਾਲ ਗਜਮੁਖ ਨੂੰ ਵੇਧਨ ਕਰਕੇ ਚੂਹਾ ਬਣਾ ਲਿਆ ਅਤੇ ਆਪਣੀ ਸਵਾਰੀ ਹੇਠ ਰੱਖਿਆ.#ਪਰਸ਼ੁਰਾਮ ਇੱਕ ਵਾਰ ਸ਼ਿਵ ਨੂੰ ਮਿਲਣ ਗਿਆ, ਉਸ ਵੇਲੇ ਕਿਸੇ ਨੂੰ ਮਹਿਲ ਵਿੱਚ ਜਾਣ ਦੀ ਆਗ੍ਯਾ ਨਹੀਂ ਸੀ. ਗਣੇਸ਼ ਨੇ ਪਰਸ਼ੁਰਾਮ ਨੂੰ ਰੋਕਿਆ, ਇਸ ਪੁਰ ਦੋਹਾਂ ਦੀ ਲੜਾਈ ਹੋ ਪਈ. ਪਰਸ਼ੁਰਾਮ ਨੇ ਸ਼ਿਵ ਦਾ ਦਿੱਤਾ ਹੋਇਆ ਕੁਹਾੜਾ ਗਣੇਸ਼ ਪੁਰ ਚਲਾਇਆ ਜਿਸ ਨਾਲ ਇੱਕ ਦੰਦ ਕੱਟਿਆ ਗਿਆ, ਇਸੇ ਕਰਕੇ ਗਣੇਸ਼ ਦਾ ਨਾਉਂ ਏਕਦੰਤ- ਏਕਰਦਨ ਹੋਇਆ. ਸਕੰਦ ਪੁਰਾਣ ਦੇ ਗਣੇਸ਼ਖੰਡ ਵਿੱਚ ਕਥਾ ਹੈ ਕਿ 'ਵਰੇਣ੍ਯ' ਰਾਜੇ ਦੇ ਘਰ ਰਾਣੀ 'ਪੁਸਪਕਾ' ਦੇ ਗਰਭ ਤੋਂ ਗਣੇਸ਼ ਜੰਮਿਆ ਸੀ. ਇਸ ਦੀ ਸ਼ਕਲ ਨੂੰ ਵੇਖਕੇ ਰਾਜਾ ਡਰ ਗਿਆ ਅਤੇ ਪਾਰਸ਼੍ਵ ਮੁਨਿ ਦੇ ਆਸ਼੍ਰਮ ਪਾਸ ਸੁੱਟ ਆਇਆ. ਮੁਨਿ ਦੀ ਇਸਤ੍ਰੀ 'ਦੀਪਵਤਸਲਾ' ਨੇ ਪਾਲਿਆ ਇਸੇ ਕਰਕੇ ਗਣੇਸ਼ ਦਾ ਨਾਉਂ ਦ੍ਵਿਮਾਤੁਰ ਹੈ. ਗਣੇਸ਼ ਦਾ ਜਨਮ ਭਾਦੋਂ ਸੁਦੀ ੪. ਨੂੰ ਹੋਣਾ ਲਿਖਿਆ ਹੈ, ਇਸੇ ਕਰਕੇ ਉਸ ਦਾ ਨਾਉਂ ਗਣੇਸ਼- ਚਤੁਰਥੀ ਹੈ. ਮਾਘ ਸੁਦੀ ੪. ਭੀ ਗਣੇਸ ਚਤੁਰਥੀ ਕਹਾਉਂਦੀ ਹੈ.#ਪੁਰਾਣਾਂ ਵਿੱਚ ਇਹ ਕਥਾ ਭੀ ਹੈ ਕਿ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਲਿਖਾਰੀ ਹੈ. ਅਤੇ ਮਹਾਭਾਰਤ ਦੀ ਪਹਿਲੀ ਪੋਥੀ ਗਣੇਸ਼ ਨੇ ਹੀ ਲਿਖੀ ਸੀ, ਵ੍ਯਾਸ ਬੋਲਦੇ ਸਨ ਅਤੇ ਗਣੇਸ਼ ਲਿਖਦਾ ਸੀ. ਗਣੇਸ਼ ਦੇ ਚਾਰ ਬਾਹਾਂ ਹਨ, ਜਿਨ੍ਹਾਂ ਵਿੱਚ ਸੰਖ, ਚਕ੍ਰ, ਅੰਕੁਸ਼ ਅਤੇ ਪਦਮ ਰੱਖਦਾ ਹੈ. ਇਸ ਦੀ ਪੂਜਾ ਦੱਖਣ ਵਿੱਚ ਸਭ ਦੇਸ਼ਾਂ ਤੋਂ ਵਿਸ਼ੇਸ ਹੈ. ਦੋਖੋ, ਗਣੇਸ਼ਚਕ੍ਰ ਅਤੇ ਗਨੇਸ। ਕਰਤਾਰ, ਜੋ ਸਭ ਦਾ ਸ੍ਵਾਮੀ (ਗਣ- ਈਸ਼) ਹੈ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...