kaumārīकौमारी
ਕੁਮਾਰ (ਕਾਰ੍ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)
कुमार (कार्तिकेय) दी शकति। २. सदा कुमारअवसथा विॱच रहिण वाली, दुरगा. "केसरीआबाही कौमारी." (पारसाव)
ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰ. ਕੇਸਰਿਵਾਹਨੀ. ਦੁਰਗਾ, ਜੋ ਸ਼ੇਰ ਪੁਰ ਸਵਾਰ ਹੁੰਦੀ ਹੈ. ਜਿਸ ਦਾ ਵਾਹਨ ਸਿੰਘ ਹੈ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...
ਕੁਮਾਰ (ਕਾਰ੍ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...