kātyāyanī, kātiāyanīकात्यायनी, कातिआयनी
ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਕਤ ਗੋਤ੍ਰ ਦੀ ਸੀ। ੨. ਮਹਿਖਾਸੁਰ ਮਾਰਨ ਵੇਲੇ ਜੋ ਦੁਰਗਾ ਨੇ ਘੋਰ ਰੂਪ ਧਾਰਿਆ, ਉਸ ਦਾ ਪੂਜਨ ਸਭ ਤੋਂ ਪਹਿਲਾਂ ਕਾਤ੍ਯਾਯਨ ਨੇ ਕੀਤਾ, ਇਸ ਕਰਕੇ ਦੁਰਗਾ ਦੀ ਕਾਤ੍ਯਾਯਨੀ ਸੰਗ੍ਯਾ ਹੋਈ। ੩. ਵਿ- ਕਤ ਗੋਤ੍ਰ ਵਿੱਚ ਹੋਣ ਵਾਲੀ.
याग्यवलक्य दी इसत्री, जो कत गोत्र दी सी। २. महिखासुर मारन वेले जो दुरगा ने घोर रूप धारिआ, उस दा पूजन सभ तों पहिलां कात्यायन ने कीता, इसकरके दुरगा दी कात्यायनी संग्या होई। ३. वि- कत गोत्र विॱच होण वाली.
ਸੰ. याज्ञवल्क्य. ਵੈਸ਼ੰਪਾਯਨ ਦਾ ਚੇਲਾ ਇੱਕ ਪ੍ਰਸਿੱਧ ਵੈਦਿਕ ਰਿਖੀ, ਜੋ ਆਤਮ ਗਿਆਨੀ ਸੀ. ਇਸ ਦੀਆਂ ਇਸਤ੍ਰੀਆਂ ਮੈਤ੍ਰੇਯੀ ਅਤੇ ਕਾਤ੍ਯਾਯ ਨੀ ਭੀ ਪੂਰਣ ਪੰਡਿਤਾ ਸਨ. ਰਾਜਾ ਜਨਕ ਦੀ ਸਭਾ ਵਿੱਚ ਯਾਗ੍ਯਵਲਕ੍ਯ ਦਾ ਭਾਰੀ ਮਾਨ ਸੀ. ਇਸ ਦੀ ਬਣਾਈ ਸੰਹਿਤਾ, ਜਿਸ ਦੇ ਤਿੰਨ ਅਧ੍ਯਾਯ ਅਤੇ ੧੦੧੨ ਸ਼ਲੋਕ ਹਨ, ਹਿੰਦੂਆਂ ਲਈ ਹੁਣ ਭੀ ਕਾਨੂਨ ਰੂਪ ਹੈ. ਸ਼ੂਕਲ ਯਜੁਰਵੇਦ ਸੰਹਿਤਾ ਦਾ ਭੀ ਇਹੀ ਆਚਾਰਯ ਹੈ. ਦੇਖੋ, ਮਿਤਾਕ੍ਸ਼੍ਰਾ ਅਤੇ ਵੇਦ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਵਿ- ਕਤ ਰਿਖੀ ਦੇ ਗੋਤ ਵਿੱਚ ਹੋਣ ਵਾਲਾ. ਕਤਵੰਸ਼ੀ. ੨. ਸੰਗ੍ਯਾ- ਵਿਸ਼੍ਵਾਮਿਤ੍ਰ ਦੀ ਕੁਲ ਵਿੱਚ ਹੋਣ ਵਾਲਾ ਇੱਕ ਰਿਖੀ, ਜਿਸ ਨੇ ਸ਼੍ਰੋਤਸੂਤ੍ਰ, ਗ੍ਰਿਹਯ ਸੂਤ੍ਰ ਅਤੇ ਪ੍ਰਤਿਹਾਰਸੂਤ੍ਰ ਬਣਾਏ ਹਨ। ੩. ਗੋਭਿਲ ਦਾ ਪੁਤ੍ਰ ਕਾਤ੍ਯਾਯਨ, ਜਿਸਨੇ ਗ੍ਰਿਹ੍ਯਸੰਗ੍ਰਹ ਅਤੇ ਕਰਮਪ੍ਰਦੀਪ ਰਚੇ ਹਨ. ੪. ਵਰਰੁਚਿ ਕਾਤ੍ਯਾਯਨ, ਜਿਸ ਨੇ ਪਾਣਿਨਿ ਸੂਤ੍ਰਾਂ ਦੀ ਵ੍ਯਾਖ੍ਯਾ ਕੀਤੀ ਹੈ ਅਤੇ ਸੂਤ੍ਰਾਂ ਦੀ ਕਮੀ ਪੂਰੀ ਕਰਨ ਵਾਲੇ ਵਾਰਤਿਕ ਰਚੇ ਹਨ. ਇਹ ਬੀ. ਸੀ. ਚੌਥੀ ਸਦੀ ਵਿੱਚ ਹੋਇਆ ਹੈ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਕਤ ਗੋਤ੍ਰ ਦੀ ਸੀ। ੨. ਮਹਿਖਾਸੁਰ ਮਾਰਨ ਵੇਲੇ ਜੋ ਦੁਰਗਾ ਨੇ ਘੋਰ ਰੂਪ ਧਾਰਿਆ, ਉਸ ਦਾ ਪੂਜਨ ਸਭ ਤੋਂ ਪਹਿਲਾਂ ਕਾਤ੍ਯਾਯਨ ਨੇ ਕੀਤਾ, ਇਸ ਕਰਕੇ ਦੁਰਗਾ ਦੀ ਕਾਤ੍ਯਾਯਨੀ ਸੰਗ੍ਯਾ ਹੋਈ। ੩. ਵਿ- ਕਤ ਗੋਤ੍ਰ ਵਿੱਚ ਹੋਣ ਵਾਲੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....