ਯਥਾਸੰਖ੍ਯ, ਯਥਾਸੰਖ੍ਯ

yadhāsankhya, yadhāsankhyaयथासंख्य, यथासंख्य


ਸੰ. यथासंख्यम्. ਕ੍ਰਿ. ਵਿ- ਸਿਲਸਿਲੇ ਵਾਰ. ਯਥਾਕ੍ਰਮ। ੨. ਸੰਗ੍ਯਾ- ਇੱਕ ਅਰਥਾਲੰਕਾਰ. ਸੰਬੰਧਿਤ ਪਦਾਰਥਾਂ ਦਾ ਕ੍ਰਮ (ਸਿਲਸਿਲਾ), ਪੂਰਵ ਕਹੇ ਪਦਾਂ ਦੇ ਕ੍ਰਮ ਅਨੁਸਾਰ ਜਿਸ ਥਾਂ ਵਰਣਨ ਕਰੀਏ, ਇਹ "ਯਥਾਸੰਖ੍ਯ" ਅਲੰਕਾਰ ਹੈ. ਇਸ ਦਾ ਨਾਮ "ਪ੍ਰਸੰਖ੍ਯਾ" ਅਤੇ "ਯਥਾਕ੍ਰਮ" ਭੀ ਹੈ.#ਕ੍ਰਮ ਸੋਂ ਕਹਿ ਤਿਨ ਕੇ ਅਰਥ ਕ੍ਰਮ ਸੋਂ ਬਹੁਰ ਮਿਲਾਯ,#ਯਥਾਸੰਖ੍ਯ ਤਾਂਕੋ ਕਹੈਂ ਭੂਸਣ ਜੇ ਕਵਿਰਾਯ.#(ਸ਼ਿਵਰਾਜਭੂਸਣ)#ਉਦਾਹਰਣ-#ਗੁਰੁ ਈਸਰੁ ਗੁਰੁ ਗੋਰਖੁ ਬਰਮਾ,#ਗੁਰੁ ਪਾਰਬਤੀ ਮਾਈ. (ਜਪੁ)#ਇਸ ਤੁਕ ਵਿੱਚ ਈਸਰ (ਸ਼ਿਵ), ਗੋਰਖ (ਵਿਸਨੁ) ਅਤੇ ਬ੍ਰਹਮਾ ਦਾ ਨਾਮ ਆਇਆ ਹੈ, ਅੱਗੇ ਇਸੇ ਸਿਲਸਿਲੇ ਨਾਲ ਇਨ੍ਹਾਂ ਤੇਹਾਂ ਦੇਵਤਿਆਂ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਹੈ, ਅਰਥਾਤ- ਪਾਰਬਤੀ, ਮਾ (ਲਕ੍ਸ਼੍‍ਮੀ) ਅਤੇ ਈ (ਸਰਸ੍ਵਤੀ).#ਪਰਤ੍ਰਿਯ ਦੀਰਘ ਸਮਾਨ ਲਘੁ ਯਾਵਦੇਕ, ਜਨਨਿ ਭਗਨਿ ਸੁਤਾ ਰੂਪਕੈ ਨਿਹਾਰਿਯੇ. (ਭਾਗੁ ਕ)#ਇਸ ਤੁਕ ਵਿੱਚ ਦੀਰਘ ਸਮਾਨ ਲਘੁ ਪਦਾਂ ਨਾਲ ਜਨਨਿ ਭਗਨਿ ਸਤਾ ਦਾ ਯਥਾਕ੍ਰਮ ਸੰਬੰਧ ਹੈ.#(ਅ) ਇੱਕ ਦੋ ਤਿੰਨ ਆਦਿਕ ਗਿਣਤੀ ਦਾ ਕ੍ਰਮ ਸਿਲਸਿਲੇਵਾਰ ਕਿਸੇ ਨੰਬਰ ਨੂੰ ਵਿੱਜ ਛੱਡੇ ਬਿਨਾ ਵਰਣਨ ਕਰਨਾ, "ਯਥਾਸੰਖ੍ਯ" ਦਾ ਦੂਜਾ ਰੂਪ ਹੈ.#ਉਦਾਹਰਣ-#ਪਹਿਲੈ ਪਿਆਰਿ ਲਗਾ ਥਣ ਦੁਧਿ,#ਦੂਜੈ ਮਾਇ ਬਾਪ ਕੀ ਸੁਧਿ,#ਤੀਜੈ ਭਯਾ ਭਾਭੀ ਬੇਬ,#ਚਉਥੈ ਪਿਆਰਿ ਉਪੰਨੀ ਖੇਡ,#ਪੰਜਵੈ ਖਾਣ ਪੀਅਣ ਕੀ ਧਾਤੁ,#ਛਿਵੈ ਕਾਮੁ ਨ ਪੁਛੈ ਜਾਤਿ,#ਸਤਵੈ ਸੰਜਿ ਕੀਆ ਘਰਵਾਸੁ,#ਅਠਵੈ ਕ੍ਰੋਧੁ ਹੋਆ ਤਨ ਨਾਸੁ,#ਨਾਵੈ ਧਉਲੇ ਉਭੇਸਾਹ,#ਦਸਵੈ ਦਧਾ ਹੋਆ ਸੁਆਹ.#(ਮਃ ੧. ਵਾਰ ਮਾਝ)#(ੲ) ਕਿਸੇ ਵਸਤੁ ਦਾ ਨਾਮ ਨਾ ਲੈਕੇ, ਪ੍ਰਸਿੱਧ ਗਿਣਤੀ ਦ੍ਵਾਰਾ ਉਸ ਦਾ ਵਰਣਨ ਕਰਨਾ, "ਯਥਾਸੰਖਯ" ਦਾ ਤੀਜਾ ਰੂਪ ਹੈ.#ਉਦਾਹਰਣ-#ਤੀਹ ਕਰਿ ਰਖੇ ਪੰਜ ਕਰਿ ਸਾਥੀ,#ਨਾਉ ਸੈਤਾਨੁ ਮਤੁ ਕਟਿਜਾਈ. (ਸ੍ਰੀ ਮਃ ੧)#ਇਸ ਥਾਂ ਤੀਹ ਦੀ ਗਿਣਤੀ ਤੋਂ ਤੀਹ ਰੋਜ਼ੇ ਕਹੇ ਅਤੇ ਪੰਜ ਤੋਂ ਨਮਾਜ਼ਾਂ.#ਚਾਰਿ ਪੁਕਾਰਹਿ ਨਾ ਤੂ ਮਾਨਹਿ,#ਖਟੁ ਭੀ ਏਕਾ ਬਾਤ ਵਖਾਨਹਿ,#ਦਸਅਸਟੀ ਮਿਲਿ ਏਕੋ ਕਹਿਆ,#ਤਾਂ ਭੀ ਜੋਗੀ ਭੇਦੁ ਨ ਲਹਿਆ. (ਰਾਮ ਮਃ ੫)#ਇਸ ਸ਼ਬਦ ਵਿੱਚ ਚਾਰ ਸੰਖ੍ਯਾ ਪ੍ਰਸਿੱਧ ਚਾਰ ਵੇਦਾਂ ਦੀ ਹੈ, ਖਟ ਛੀ ਸ਼ਾਸਤ੍ਰਾਂ ਦਾ ਬੋਧਕ ਹੈ ਅਤੇ ਦਸ਼ਅਸ੍ਟ ਅਠਾਰਾਂ ਪੁਰਾਣਾਂ ਦਾ ਗ੍ਯਾਨ ਕਰਾਉਂਦਾ ਹੈ.


सं. यथासंख्यम्. क्रि. वि- सिलसिले वार. यथाक्रम। २. संग्या- इॱक अरथालंकार. संबंधित पदारथां दा क्रम (सिलसिला), पूरव कहे पदां दे क्रम अनुसार जिसथां वरणन करीए, इह "यथासंख्य" अलंकार है. इस दा नाम "प्रसंख्या" अते "यथाक्रम" भी है.#क्रम सों कहि तिन के अरथ क्रम सों बहुर मिलाय,#यथासंख्य तांको कहैं भूसण जे कविराय.#(शिवराजभूसण)#उदाहरण-#गुरु ईसरु गुरु गोरखु बरमा,#गुरु पारबती माई. (जपु)#इस तुक विॱच ईसर (शिव), गोरख (विसनु) अते ब्रहमा दा नाम आइआ है, अॱगे इसे सिलसिले नाल इन्हां तेहां देवतिआं दीआं शकतीआं दा वरणन कीता है, अरथात- पारबती, मा (लक्श्‍मी) अते ई (सरस्वती).#परत्रिय दीरघ समान लघु यावदेक, जननि भगनि सुता रूपकै निहारिये. (भागु क)#इस तुक विॱच दीरघ समान लघु पदां नाल जननि भगनि सता दा यथाक्रम संबंध है.#(अ) इॱक दो तिंन आदिक गिणती दा क्रम सिलसिलेवार किसे नंबर नूं विॱज छॱडे बिना वरणन करना, "यथासंख्य" दा दूजा रूप है.#उदाहरण-#पहिलै पिआरि लगा थण दुधि,#दूजै माइ बाप की सुधि,#तीजै भया भाभी बेब,#चउथै पिआरि उपंनी खेड,#पंजवै खाण पीअण की धातु,#छिवै कामु न पुछै जाति,#सतवै संजि कीआ घरवासु,#अठवै क्रोधु होआ तन नासु,#नावै धउले उभेसाह,#दसवै दधा होआ सुआह.#(मः १. वार माझ)#(ॲ) किसे वसतु दा नाम ना लैके, प्रसिॱध गिणती द्वारा उस दा वरणन करना, "यथासंखय" दा तीजा रूपहै.#उदाहरण-#तीह करि रखे पंज करि साथी,#नाउ सैतानु मतु कटिजाई. (स्री मः १)#इस थां तीह दी गिणती तों तीह रोज़े कहे अते पंज तों नमाज़ां.#चारि पुकारहि ना तू मानहि,#खटु भी एका बात वखानहि,#दसअसटी मिलि एको कहिआ,#तां भी जोगी भेदु न लहिआ. (राम मः ५)#इस शबद विॱच चार संख्या प्रसिॱध चार वेदां दी है, खट छी शासत्रां दा बोधक है अते दशअस्ट अठारां पुराणां दा ग्यान कराउंदा है.