prasankhyā, parasankhiāप्रसंख्या, परसंखिआ
ਸੰ. ਸੰਗ੍ਯਾ- ਜੋੜ. ਮੀਜ਼ਾਨ। ੨. ਸ਼ੁਮਾਰ। ੩. ਦੇਖੋ, ਯਥਾਸੰਖ੍ਯ.
सं. संग्या- जोड़. मीज़ान। २. शुमार। ३. देखो, यथासंख्य.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ....
ਅ਼. [میزان] ਸੰਗ੍ਯਾ- ਵਜ਼ਨ ਕਰਨ ਦਾ ਸੰਦ. ਤਕੜੀ. ਤਰਾਜ਼ੂ. ਤੁਲਾ। ੨. ਤੋਲ. ਵਜ਼ਨ। ੩. ਜੋੜ। ੪. ਤੁਲਾ ਰਾਸ਼ਿ....
ਫ਼ਾ. [شُمار] ਸੰਗ੍ਯਾ- ਗਿਣਤੀ. ਸੰਖ੍ਯਾ. "ਤਾਕੇ ਅੰਤ ਨ ਪਰਹਿ ਸੁਮਾਰ." (ਗੂਜ ਅਃ ਮਃ ੧) ੨. ਸੈਨਾ। ੩. ਗਰੋਹ. ਇਕੱਠ। ੪. ਰਾਜੀ ਨਾ ਹੋਣ ਵਾਲਾ ਜਖਮ। ੫. ਵਿ- ਘਾਇਲ. ਜਖਮੀ. ਫੱਟੜ. "ਸਭ ਊਚ ਨੀਚ ਕਿੰਨੇ ਸੁਮਾਰ." (ਰਾਮਾਵ) "ਤੁਮ ਕੋ ਨਿਹਾਰ ਕਿਯਾ ਮਾਰ ਨੈ ਸੁਮਾਰ ਮੋ ਕੋ." (ਚਰਿਤ੍ਰ ੧੦੯) ਮਾਰ (ਕਾਮ) ਨੇ ਸੁਮਾਰ (ਘਾਇਲ)....
ਸੰ. यथासंख्यम्. ਕ੍ਰਿ. ਵਿ- ਸਿਲਸਿਲੇ ਵਾਰ. ਯਥਾਕ੍ਰਮ। ੨. ਸੰਗ੍ਯਾ- ਇੱਕ ਅਰਥਾਲੰਕਾਰ. ਸੰਬੰਧਿਤ ਪਦਾਰਥਾਂ ਦਾ ਕ੍ਰਮ (ਸਿਲਸਿਲਾ), ਪੂਰਵ ਕਹੇ ਪਦਾਂ ਦੇ ਕ੍ਰਮ ਅਨੁਸਾਰ ਜਿਸ ਥਾਂ ਵਰਣਨ ਕਰੀਏ, ਇਹ "ਯਥਾਸੰਖ੍ਯ" ਅਲੰਕਾਰ ਹੈ. ਇਸ ਦਾ ਨਾਮ "ਪ੍ਰਸੰਖ੍ਯਾ" ਅਤੇ "ਯਥਾਕ੍ਰਮ" ਭੀ ਹੈ.#ਕ੍ਰਮ ਸੋਂ ਕਹਿ ਤਿਨ ਕੇ ਅਰਥ ਕ੍ਰਮ ਸੋਂ ਬਹੁਰ ਮਿਲਾਯ,#ਯਥਾਸੰਖ੍ਯ ਤਾਂਕੋ ਕਹੈਂ ਭੂਸਣ ਜੇ ਕਵਿਰਾਯ.#(ਸ਼ਿਵਰਾਜਭੂਸਣ)#ਉਦਾਹਰਣ-#ਗੁਰੁ ਈਸਰੁ ਗੁਰੁ ਗੋਰਖੁ ਬਰਮਾ,#ਗੁਰੁ ਪਾਰਬਤੀ ਮਾਈ. (ਜਪੁ)#ਇਸ ਤੁਕ ਵਿੱਚ ਈਸਰ (ਸ਼ਿਵ), ਗੋਰਖ (ਵਿਸਨੁ) ਅਤੇ ਬ੍ਰਹਮਾ ਦਾ ਨਾਮ ਆਇਆ ਹੈ, ਅੱਗੇ ਇਸੇ ਸਿਲਸਿਲੇ ਨਾਲ ਇਨ੍ਹਾਂ ਤੇਹਾਂ ਦੇਵਤਿਆਂ ਦੀਆਂ ਸ਼ਕਤੀਆਂ ਦਾ ਵਰਣਨ ਕੀਤਾ ਹੈ, ਅਰਥਾਤ- ਪਾਰਬਤੀ, ਮਾ (ਲਕ੍ਸ਼੍ਮੀ) ਅਤੇ ਈ (ਸਰਸ੍ਵਤੀ).#ਪਰਤ੍ਰਿਯ ਦੀਰਘ ਸਮਾਨ ਲਘੁ ਯਾਵਦੇਕ, ਜਨਨਿ ਭਗਨਿ ਸੁਤਾ ਰੂਪਕੈ ਨਿਹਾਰਿਯੇ. (ਭਾਗੁ ਕ)#ਇਸ ਤੁਕ ਵਿੱਚ ਦੀਰਘ ਸਮਾਨ ਲਘੁ ਪਦਾਂ ਨਾਲ ਜਨਨਿ ਭਗਨਿ ਸਤਾ ਦਾ ਯਥਾਕ੍ਰਮ ਸੰਬੰਧ ਹੈ.#(ਅ) ਇੱਕ ਦੋ ਤਿੰਨ ਆਦਿਕ ਗਿਣਤੀ ਦਾ ਕ੍ਰਮ ਸਿਲਸਿਲੇਵਾਰ ਕਿਸੇ ਨੰਬਰ ਨੂੰ ਵਿੱਜ ਛੱਡੇ ਬਿਨਾ ਵਰਣਨ ਕਰਨਾ, "ਯਥਾਸੰਖ੍ਯ" ਦਾ ਦੂਜਾ ਰੂਪ ਹੈ.#ਉਦਾਹਰਣ-#ਪਹਿਲੈ ਪਿਆਰਿ ਲਗਾ ਥਣ ਦੁਧਿ,#ਦੂਜੈ ਮਾਇ ਬਾਪ ਕੀ ਸੁਧਿ,#ਤੀਜੈ ਭਯਾ ਭਾਭੀ ਬੇਬ,#ਚਉਥੈ ਪਿਆਰਿ ਉਪੰਨੀ ਖੇਡ,#ਪੰਜਵੈ ਖਾਣ ਪੀਅਣ ਕੀ ਧਾਤੁ,#ਛਿਵੈ ਕਾਮੁ ਨ ਪੁਛੈ ਜਾਤਿ,#ਸਤਵੈ ਸੰਜਿ ਕੀਆ ਘਰਵਾਸੁ,#ਅਠਵੈ ਕ੍ਰੋਧੁ ਹੋਆ ਤਨ ਨਾਸੁ,#ਨਾਵੈ ਧਉਲੇ ਉਭੇਸਾਹ,#ਦਸਵੈ ਦਧਾ ਹੋਆ ਸੁਆਹ.#(ਮਃ ੧. ਵਾਰ ਮਾਝ)#(ੲ) ਕਿਸੇ ਵਸਤੁ ਦਾ ਨਾਮ ਨਾ ਲੈਕੇ, ਪ੍ਰਸਿੱਧ ਗਿਣਤੀ ਦ੍ਵਾਰਾ ਉਸ ਦਾ ਵਰਣਨ ਕਰਨਾ, "ਯਥਾਸੰਖਯ" ਦਾ ਤੀਜਾ ਰੂਪ ਹੈ.#ਉਦਾਹਰਣ-#ਤੀਹ ਕਰਿ ਰਖੇ ਪੰਜ ਕਰਿ ਸਾਥੀ,#ਨਾਉ ਸੈਤਾਨੁ ਮਤੁ ਕਟਿਜਾਈ. (ਸ੍ਰੀ ਮਃ ੧)#ਇਸ ਥਾਂ ਤੀਹ ਦੀ ਗਿਣਤੀ ਤੋਂ ਤੀਹ ਰੋਜ਼ੇ ਕਹੇ ਅਤੇ ਪੰਜ ਤੋਂ ਨਮਾਜ਼ਾਂ.#ਚਾਰਿ ਪੁਕਾਰਹਿ ਨਾ ਤੂ ਮਾਨਹਿ,#ਖਟੁ ਭੀ ਏਕਾ ਬਾਤ ਵਖਾਨਹਿ,#ਦਸਅਸਟੀ ਮਿਲਿ ਏਕੋ ਕਹਿਆ,#ਤਾਂ ਭੀ ਜੋਗੀ ਭੇਦੁ ਨ ਲਹਿਆ. (ਰਾਮ ਮਃ ੫)#ਇਸ ਸ਼ਬਦ ਵਿੱਚ ਚਾਰ ਸੰਖ੍ਯਾ ਪ੍ਰਸਿੱਧ ਚਾਰ ਵੇਦਾਂ ਦੀ ਹੈ, ਖਟ ਛੀ ਸ਼ਾਸਤ੍ਰਾਂ ਦਾ ਬੋਧਕ ਹੈ ਅਤੇ ਦਸ਼ਅਸ੍ਟ ਅਠਾਰਾਂ ਪੁਰਾਣਾਂ ਦਾ ਗ੍ਯਾਨ ਕਰਾਉਂਦਾ ਹੈ....