ਮਤ, ਮਤੁ

mata, matuमत, मतु


ਵ੍ਯ- ਮਾ, ਨਿਸੇਧ ਬੋਧਕ. "ਮਤ ਭੂਲਹਿ ਰੇ ਮਨ! ਚੇਤ ਹਰੀ." (ਬਸੰ ਮਃ ੧) ੨. ਕ੍ਰਿ. ਵਿ- ਸ਼ਾਯਦ. ਕਦਾਚਿਤ. "ਆਉ ਸਭਾਗੀ ਨੀਦੜੀਏ, ਮਤੁ ਸਹੁ ਦੇਖਾ ਸੋਇ." (ਵਡ ਮਃ ੧) ੩. ਸੰ. मत. ਸਲਾਹ. ਸੰਮਤਿ। ੪. ਅਭਿਪ੍ਰਾਯ। ੫. ਧਰਮ. "ਭਿੰਨ ਭਿੰਨ ਘਰ ਘਰ ਮਤ ਗਹਿ ਹੈਂ" (ਕਲਕੀ) ੬. ਗ੍ਯਾਨ। ੭. ਪੂਜਾ। ੮. ਵਿ- ਜਾਣਿਆ ਹੋਇਆ। ੯. ਮੰਨਿਆ ਹੋਇਆ। ੧੦. ਪੂਜਿਤ। ੧੧. ਸੰ. ਮੱਤ. ਨਸ਼ੇ ਵਿੱਚ ਮਸ੍ਤ. "ਮਨੁ ਮੈਮਤੁ ਮੈਗਲ ਮਿਕਦਾਰਾ." (ਧਨਾ ਮਃ ੩) ੧੨. ਸੰ. ਮਾਤਾ. "ਪਿਤਸ ਤੁਯੰ। ਮਤਸ ਤੁਯੰ।" (ਗ੍ਯਾਨ)


व्य- मा, निसेध बोधक. "मत भूलहि रे मन! चेत हरी." (बसं मः १) २. क्रि. वि- शायद. कदाचित. "आउ सभागी नीदड़ीए, मतु सहु देखा सोइ." (वड मः १) ३. सं. मत. सलाह. संमति। ४. अभिप्राय। ५. धरम. "भिंन भिंन घर घर मत गहि हैं" (कलकी) ६. ग्यान। ७. पूजा। ८. वि- जाणिआ होइआ। ९. मंनिआ होइआ। १०. पूजित। ११. सं. मॱत. नशे विॱच मस्त. "मनु मैमतु मैगल मिकदारा." (धना मः ३) १२. सं. माता."पितस तुयं। मतस तुयं।" (ग्यान)