ēkoएको
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. "ਏਕੋ ਜਪਿ ਏਕੋ ਸਾਲਾਹ." (ਸੁਖਮਨੀ) "ਸਤ- ਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)
इॱको. केवल इॱक. इॱक ही. फ़क़त़ एक. "एको जपि एको सालाह." (सुखमनी) "सत- संगति कैसी जाणीऐ? जिथै एको नाम वखाणीऐ." (स्री मः १. जोगी अंदरि)
ਦੇਖੋ, ਇਕਉ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. "ਏਕੋ ਜਪਿ ਏਕੋ ਸਾਲਾਹ." (ਸੁਖਮਨੀ) "ਸਤ- ਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)...
ਜਪਕੇ. ਜਪ ਕਰਕੇ. "ਜਪਿ ਪੂਰਨ ਹੋਏ ਕਾਮਾ." (ਸੋਰ ਮਃ ੫) ੨. ਜਪਨ ਕਰ. ਜਾਪ ਕਰ. "ਜਪਿ ਜਨ, ਸਦਾ ਸਦਾ ਦਿਨ ਰੈਣੀ." (ਸੁਖਮਨੀ) ੩. ਸੰ. ਜਪ੍ਯ. ਵਿ- ਜਪਨੇ ਯੋਗ੍ਯ. "ਜਪਿ ਜਗਦੀਸੁ ਜਪਉ ਮਨ ਮਾਹਾ." (ਜੈਤ ਮਃ ੪)...
ਸੰਗ੍ਯਾ- ਸ਼ਲਾਘਾ. ਤਅ਼ਰੀਫ. ਉਸਤਤਿ "ਭੀ ਤੂ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ." (ਸੋਰ ਅਃ ਮਃ ੧) ੨. ਦੇਖੋ, ਸਲਾਹ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)...
ਕ੍ਰਿ. ਵਿ- ਜਿੱਥੇ. ਜਿਸ ਸ੍ਥਾਨ ਮੇਂ. ਜਹਾਂ. "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ." (ਆਸਾ ਛੰਤ ਮਃ ੪)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....