ਭ੍ਰਿਗੁ

bhriguभ्रिगु


ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਬ੍ਰਹਮਾ, ਰੁਦ੍ਰ ਦਾ ਯਗ੍ਯ ਕਰਵਾ ਰਿਹਾ ਸੀ, ਉੱਥੇ ਇਕੱਠੀਆਂ ਹੋਈਆਂ ਦੇਵਤਿਆਂ ਦੀਆਂ ਇਸਤ੍ਰੀਆਂ ਅਤੇ ਕਨ੍ਯਾ ਨੂੰ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅਗਨਿ ਵਿੱਚ ਹਵਨ ਕੀਤਾ. ਉਸ ਤੋਂ ਤਿੰਨ ਬਾਲਕ ਪੈਦਾ ਹੋਏ. ਸੁੰਦਰ ਬਾਲਕਾਂ ਨੂੰ ਦੇਖਕੇ ਸ਼ਿਵ ਅਗਨਿ ਅਤੇ ਬ੍ਰਹਮਾ ਦਾ ਜੀ ਲਲਚਾਇਆ ਅਰ ਹਰੇਕ ਨੇ ਆਪਣੇ ਬਣਾਉਣੇ ਚਾਹੇ. ਹੋਰ ਦੇਵਤਿਆਂ ਨੇ ਵਿੱਚ ਪੈਕੇ ਝਗੜਾ ਨਿਬੇੜਿਆ ਅਤੇ ਤੇਹਾਂ ਨੂੰ ਇੱਕ ਇੱਕ ਵੰਡ ਦਿੱਤਾ. ਸ਼ਿਵ ਦੇ ਹਿੱਸੇ ਭ੍ਰਿਗ, ਅਗਨਿ ਨੂੰ ਅੰਗਿਰਾ ਅਤੇ ਬ੍ਰਹਮਾ ਨੂੰ ਕਵਿ (ਸ਼ੁਕ੍ਰ) ਮਿਲਿਆ.#ਭ੍ਰਿਗੁ ਦਾ ਜਿਕਰ ਰਿਗਵੇਦ ਵਿੱਚ ਭੀ ਕਈ ਥਾਂ ਆਇਆ ਹੈ. ਮਨੁਸਿਮ੍ਰਿਤਿ ਦਾ ਕਰਤਾ ਇਹੀ ਵਿਦ੍ਵਾਨ ਹੈ. ਭਾਰਗਵ ਵੰਸ਼, ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ ਉਹ ਇਸੇ ਭ੍ਰਿਗੁ ਤੋਂ ਚੱਲਿਆ ਹੈ. ਦਕ੍ਸ਼੍‍ ਪ੍ਰਜਾਪਤਿ ਦਾ ਯਗ੍ਯ (ਜਿਸ ਵਿੱਚ ਸ਼ਿਵ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ) ਭ੍ਰਿਗੁ ਨੇ ਕਰਾਇਆ ਸੀ. ਜਦ ਸ਼ਿਵ ਨੇ ਆਕੇ ਆਪਣੇ ਗਣਾਂ ਤੋਂ ਯਗ੍ਯ ਭ੍ਰਸ੍ਟ ਕਰਾਇਆ, ਤਦ ਭ੍ਰਿਗੁ ਦੀ ਭੀ ਦਾੜ੍ਹੀ ਪੁੱਟੀ ਗਈ ਸੀ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਸਾਰੇ ਰਿਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤੇਹਾਂ ਦੇਵਤਿਆਂ ਵਿੱਚੋਂ ਕੇੜ੍ਹਾ ਪੂਜ੍ਯ ਹੈ. ਭ੍ਰਿਗੁ ਨੇ ਆਖਿਆ ਕਿ ਮੈ ਪਰੀਖ੍ਯਾ ਕਰਕੇ ਇਸ ਦਾ ਫੈਸਲਾ ਕਰਾਂਗਾ. ਸਭ ਤੋਂ ਪਹਿਲਾਂ ਭ੍ਰਿਗੁ ਸ਼ਿਵ ਪਾਸ ਪਹੁੰਚਿਆ, ਅੱਗੇ ਉਹ ਪਾਰਵਤੀ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਸ਼ਿਵ ਲਿੰਗਰੂਪ ਬਣਜਾਵੇ. ਫੇਰ ਬ੍ਰਹਮਾ ਪਾਸ ਗਿਆ, ਉੱਥੇ ਭੀ ਭ੍ਰਿਗੁ ਦਾ ਮਾਨ ਨਹੀਂ ਹੋਇਆ, ਇਸ ਲਈ ਬ੍ਰਹਮਾ ਨੂੰ ਭੀ ਪੂਜ੍ਯ ਪਦਵੀ ਤੋਂ ਖਾਰਿਜ ਕੀਤਾ. ਅੰਤ ਜਦ ਵਿਸਨੁ ਪਾਸ ਗਿਆ ਤਾਂ ਉਹ ਸੁੱਤਾ ਪਿਆ ਸੀ. ਭ੍ਰਿਗੁ ਨੇ ਛਾਤੀ ਵਿੱਚ ਲੱਤ ਮਾਰਕੇ ਜਗਾਇਆ. ਵਿਸਨੁ ਨੇ ਕ੍ਰੋਧ ਕਰਨ ਦੀ ਥਾਂ ਭ੍ਰਿਗੁ ਦਾ ਪੈਰ ਪ੍ਰੇਮਭਾਵ ਨਾਲ ਮਲਿਆ ਅਰ ਆਖਿਆ ਕਿ ਆਪ ਦੇ ਚਰਣ ਨੂੰ ਮੇਰੇ ਕਠੋਰ ਸ਼ਰੀਰ ਨਾਲ ਲੱਗਕੇ ਸੱਟ ਵੱਜੀ ਹੋਣੀ ਹੈ. ਭ੍ਰਿਗੁ ਨੇ ਮੁੜਕੇ ਰਿਖੀਸਭਾ ਵਿੱਚ ਫੈਸਲਾ ਸੁਣਾਇਆ ਕਿ ਵਿਸਨੁ ਪੂਜ੍ਯ ਦੇਵ ਹੈ. "ਜਾਪ ਕਿਯੋ ਸਭ ਹੀ ਹਰਿ ਕੋ ਜਬ ਯੌਂ ਭ੍ਰਿਗੁ ਆਯਕੈ ਬਾਤ ਸੁਨਾਈ." (ਕ੍ਰਿਸਨਾਵ) ੨. ਸ਼ਿਵ। ੩. ਸ਼ੁਕ੍ਰਗ੍ਰਹ। ੪. ਪਹਾੜ ਦੀ ਉੱਚੀ ਤਿੱਖੀ ਢਲਵਾਣ। ੫. ਸ਼ੁਕ੍ਰਵਾਰ. ਜੁਮਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਸੱਸਾ ਅੱਖਰ. ਸਕਾਰ.


महाभारत विॱच लिखिआ है कि इॱक वार ब्रहमा, रुद्र दा यग्य करवा रिहा सी, उॱथे इकॱठीआं होईआं देवतिआं दीआं इसत्रीआं अते कन्या नूं देखके ब्रहमा दा वीरय पात हो गिआ, जिस नूं सूरज ने इकॱठा करके अगनि विॱच हवन कीता. उस तों तिंन बालक पैदा होए. सुंदर बालकां नूं देखके शिव अगनि अते ब्रहमा दा जी ललचाइआ अर हरेक ने आपणे बणाउणे चाहे. होर देवतिआं ने विॱच पैके झगड़ा निबेड़िआ अते तेहां नूं इॱक इॱक वंड दिॱता. शिव दे हिॱसे भ्रिग, अगनि नूं अंगिरा अते ब्रहमा नूं कवि (शुक्र) मिलिआ.#भ्रिगु दा जिकर रिगवेद विॱच भी कई थां आइआ है. मनुसिम्रिति दा करता इहीविद्वान है. भारगव वंश, जिस विॱच परशुराम प्रतापी होइआ है उह इसे भ्रिगु तों चॱलिआ है. दक्श्‍ प्रजापति दा यग्य (जिस विॱच शिव दा हिॱसा नहीं कॱढिआ गिआ सी) भ्रिगु ने कराइआ सी. जद शिव ने आके आपणे गणां तों यग्य भ्रस्ट कराइआ, तद भ्रिगु दी भी दाड़्ही पुॱटी गई सी.#पदमपुराण विॱच कथा है कि इॱक वार सारे रिखीआं ने सभा करके निरणा करना चाहिआ कि तेहां देवतिआं विॱचों केड़्हा पूज्य है. भ्रिगु ने आखिआ कि मै परीख्या करके इस दा फैसला करांगा. सभ तों पहिलां भ्रिगु शिव पास पहुंचिआ, अॱगे उह पारवती नाल विलास कर रिहा सी, इस पुर रिखी ने श्राप दिॱता कि शिव लिंगरूप बणजावे. फेर ब्रहमा पास गिआ, उॱथे भी भ्रिगु दा मान नहीं होइआ, इस लई ब्रहमा नूं भी पूज्य पदवी तों खारिज कीता. अंत जद विसनु पास गिआ तां उह सुॱता पिआ सी. भ्रिगु ने छाती विॱच लॱत मारके जगाइआ. विसनु ने क्रोध करन दी थां भ्रिगु दा पैर प्रेमभाव नाल मलिआ अर आखिआ कि आप दे चरण नूं मेरे कठोर शरीर नाल लॱगके सॱट वॱजी होणी है. भ्रिगु ने मुड़के रिखीसभा विॱच फैसला सुणाइआ कि विसनु पूज्य देव है. "जाप कियो सभ ही हरि को जब यौं भ्रिगु आयकै बात सुनाई." (क्रिसनाव) २. शिव। ३. शुक्रग्रह। ४. पहाड़ दीउॱची तिॱखी ढलवाण। ५. शुक्रवार. जुमा। ६. तंत्रशासत्र अनुसार सॱसा अॱखर. सकार.