katdhoraकठोर
ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ.
सं. वि- करड़ा. सख़त. कवीआं ने इह पदारथ कठोर गिणे हन- सूम दा मन, हॱड, हीरा, कॱछू दी पिॱठ, काठ, धातु, पॱथर, योधा दी छाती। २. दया रहित. बेरहम.
ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)...
ਫ਼ਾ. [سخت] ਵਿ- ਕਰੜਾ. ਕਠੋਰ। ੨. ਕਮੀਨਾ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ....
ਅ਼. [شوُم] ਸ਼ੂਮ. ਵਿ- ਮਨਹੂਸ। ੨. ਕ੍ਰਿਪਣ. ਕੰਜੂਸ. "ਸੂਮਹਿ ਧਨੁ ਰਾਖਨ ਕਉ ਦੀਆ." (ਆਸਾ ਕਬੀਰ) ਦੇਖੋ, ਕ੍ਰਿਪਣ। ੩. ਸੰ. ਸੰਗ੍ਯਾ- ਸੂਮ. ਜਲ। ੪. ਦੁੱਧ। ੫. ਆਕਾਸ਼....
ਸੰ हड्ड ਹੱਡ. ਸੰਗ੍ਯਾ- ਹਾਡ. ਅਸ੍ਥਿ. "ਜੀਉ ਪਿੰਡ ਚੰਮੁ ਤੇਰਾ ਹਡੇ." (ਵਾਰ ਗਉ ੧. ਮਃ ੪) ੨. ਦੇਖੋ, ਹਾਡਾ....
ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ....
ਦੇਖੋ, ਕੱਛਪ....
ਦੇਖੋ, ਪਿਠ....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਦੇਖੋ, ਪਥਰ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਸੰ. दय्. ਧਾ- ਦਯਾ ਕਰਨਾ, ਦਾਨ ਦੇਣਾ, ਪਾਲਨ ਕਰਨਾ। ੨. ਸੰਗ੍ਯਾ- ਕਰੁਣਾ. ਰਹ਼ਮ. "ਦਯਾ ਧਾਰੀ ਹਰਿ ਨਾਥ" (ਟੋਡੀ ਮਃ ੫) ੩. ਦੈਵ. ਵਿਧਾਤਾ. ਦੈਯਾ. "ਦਯਾ ਕੀ ਸਹੁਁ." (ਚਰਿਤ੍ਰ ੨)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ....