ḍhalavāna, ḍhalavānaढलवाण, ढलवान
ਸੰਗ੍ਯਾ- ਢਲਵਾਂ ਅਸਥਾਨ. ਨਿਵਾਣ. ਨਸ਼ੇਬ.
संग्या- ढलवां असथान. निवाण. नशेब.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪਘਰੀਹੋਈ ਧਾਤੁ ਤੋਂ ਸੰਚੇ ਵਿੱਚ ਬਣਿਆ ਹੋਇਆ। ੨. ਝੁਕਵਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਦੇਖੋ, ਨਿਮਾਣ ੩....
ਫ਼ਾ. [نشیب] ਸੰਗ੍ਯਾ- ਨਿਵਾਣ. ਢਲਵਾਣ. ਨੀਵਾਂ ਅਸਥਾਨ....