sukravāraसुक्रवार
ਸੰਗ੍ਯਾ- ਸ਼ੁਕ੍ਰ ਦੇ ਨਾਉਂ ਦਾ ਦਿਨ. ਜੁਮਾ.
संग्या- शुक्र दे नाउं दा दिन. जुमा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਅ਼. [جُمعہ] ਜੁਮਅ਼ਹ. ਏਕਤ੍ਰ ਹੋਣ ਦਾ ਦਿਨ. ਇਸਲਾਮ ਮਤ ਅਨੁਸਾਰ ਸ਼ੁਕ੍ਰਵਾਰ ਪਵਿਤ੍ਰ ਦਿਨ ਹੈ. ਇਹ ਉਹ ਦਿਨ ਹੈ, ਜਿਸ ਵਿੱਚ ਆਦਮ ਨੂੰ ਖ਼ੁਦਾ ਬਹਿਸ਼ਤ ਦੇ ਬਾਗ਼ ਵਿੱਚ ਲੈ ਗਿਆ ਸੀ. ਕ਼ਯਾਮਤ ਦੇ ਦਿਨ ਕ਼ਬਰਾਂ ਵਿੱਚੋਂ ਉਠਕੇ ਆਦਮੀ ਇਸੇ ਦਿਨ ਖ਼ੁਦਾ ਅੱਗੇ ਅਖ਼ੀਰੀ ਫੈਸਲੇ ਲਈ ਪੇਸ਼ ਹੋਣਗੇ.#ਮਿਸ਼ਕਾਤ ਵਿੱਚ ਲਿਖਿਆ ਹੈ ਕਿ ਜੋ ਜੁਮੇ ਦੇ ਦਿਨ ਦੁਪਹਿਰ ਦੀ ਨਮਾਜ਼ ਵੇਲੇ ਇੱਕਮਨ ਹੋਕੇ ਖ਼ੁਤ਼ਬਾ ਸੁਣਦਾ ਹੈ, ਉਸ ਦੇ ਹਫ਼ਤੇ ਦੇ ਪਾਪ ਦੂਰ ਹੋ ਜਾਂਦੇ ਹਨ.#"ਰੋਜ਼ੇ ਜੁਮਅ਼ਹ ਮੋਮਨਾਨੇ ਪਾਕਬਾਜ਼।#ਗਿਰਦ ਮੇ ਆਯੰਦ ਅਜ਼ ਬਹਿਰੇ ਨਮਾਜ਼." (ਜ਼ਿੰਦਗੀ)...