jagāunāजगाउणा
ਕ੍ਰਿ- ਜਾਗ੍ਰਤ ਅਵਸਥਾ ਵਿੱਚ ਲਿਆਉਣਾ। ੨. ਉੱਚੇ ਸੁਰ ਨਾਲ ਪੁਕਾਰਨਾ, ਜਿਸ ਤੋਂ ਲੋਕ ਜਾਗ ਉਠਣ। ੩. ਅਲੱਖ ਆਦਿ ਸ਼ਬਦਾਂ ਦਾ ਉੱਚੀ ਪੁਕਾਰਨਾ. "ਗੋਰਖਨਾਥ ਜਗੈਹੈਂ." (ਕ੍ਰਿਸਨਾਵ) ੪. ਦੇਖੋ, ਜਗਾਵਨ.
क्रि- जाग्रत अवसथा विॱच लिआउणा। २. उॱचे सुर नाल पुकारना, जिस तों लोक जाग उठण। ३. अलॱख आदि शबदां दा उॱची पुकारना. "गोरखनाथ जगैहैं." (क्रिसनाव) ४. देखो, जगावन.
ਦੇਖੋ, ਜਾਗਰਤ। ੨. ਸੰ. ਵਿ- ਜਾਗਦਾ. ਜਾਗਿਆ ਹੋਇਆ....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਸੰ. ਸੰਗ੍ਯਾ- ਦੇਵਤਾ."ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ਦੇਖੋ, ਸੁਰਾ। ੨. ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੩. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸ੍ਵਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਕ੍ਰਿ- ਪ੍ਰਕ੍ਰੋਸ਼ਨ. ਚਿੱਲਾਉਣਾ। ੨. ਸੱਦ ਮਾਰਨੀ. ਚਾਂਗ ਮਾਰਨੀ। ੩. ਫ਼ਰਿਆਦੀ ਹੋਣਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ....
ਵਿ- ਅਲੇਖ। ੨. ਅਲਖ. "ਸਾਚੈ ਸਬਦਿ ਅਲੰਖ." (ਸਵਾ ਮਃ ੩)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਕ੍ਰਿ- ਜਾਗ੍ਰਤ ਅਵਸਥਾ ਵਿੱਚ ਲਿਆਉਣਾ। ੨. ਸਾਵਧਾਨ ਕਰਨਾ। ੩. ਤੰਤ੍ਰਸ਼ਾਸਤ੍ਰ ਅਨੁਸਾਰ ਮੁਰਦੇ ਦੀ ਰੂਹ ਨੂੰ ਮੰਤ੍ਰਸ਼ਕਤਿ ਨਾਲ ਸ਼ਮਸ਼ਾਨ ਵਿੱਚੋਂ ਉਠਾਉਣਾ. "ਹਰਿ ਕਾ ਸਿਮਰਨੁ ਛਾਡਿਕੈ ਰਾਤਿ ਜਗਾਵਨ ਜਾਇ." (ਸ. ਕਬੀਰ)...