ਬਾਦਫਰੰਗ, ਬਾਦਫਿਰੰਗ

bādhapharanga, bādhaphirangaबादफरंग, बादफिरंग


ਫ਼ਾ. [بادفرنگ] ਸੰ. उपदेश. ਉਪਦੇਸ਼. [آتشک] ਆਤਸ਼ਕ. Syphilis. ਭਾਵਪ੍ਰਕਾਸ਼ ਦੇ ਲੇਖ ਤੋਂ ਪਾਇਆ ਜਾਂਦਾ ਹੈ, ਕਿ ਇਹ ਰੋਗ ਫਿਰੰਗ (ਯੂਰਪ) ਦੇਸ਼ ਤੋਂ ਆਇਆ ਹੈ. ਇਸ ਲਈ ਪੁਰਾਣੇ ਰ੍‍ਗ੍ਰਥ ਚਰਕ ਸ਼ੁਸ੍ਰਤ ਆਦਿਕ ਵਿੱਚ ਇਸ ਦਾ ਜ਼ਿਕਰ ਨਹੀਂ ਹੈ. ਬਾਦਫਿਰੰਗ ਸਪਰਸ਼ਰੋਗ ਹੈ. ਅਰਥਾਤ ਛੂਤ ਤੋਂ ਹੁੰਦਾ ਹੈ. ਜਿਨ੍ਹਾਂ ਦੇਸ਼ਾਂ ਵਿੱਚ ਵਿਭਚਾਰ ਬਹੁਤ ਹੈ. ਉੱਥੇ ਇਹ ਬਹੁਤ ਹੋਇਆ ਕਰਦਾ ਹੈ. ਇਹ ਰੋਗ ਅਨੇਕ ਰੋਗਾਂ ਦਾ ਪਿਤਾ ਕਹਿਣਾ ਚਾਹੀਏ. ਸੌ ਵਿੱਚੋਂ ਪਚਾਨਵੇ ਕੋੜ੍ਹੇ ਇਸ ਦੀ ਕ੍ਰਿਪਾ ਨਾਲ ਹੁੰਦੇ ਹਨ.#ਬਾਦਫਿਰੰਗ ਦੇ ਕਾਰਣ ਹਨ-#ਇਸ ਰੋਗ ਵਾਲੀ ਇਸਤ੍ਰੀ ਜਾਂ ਪੁਰਖ ਦਾ ਸੰਗ ਕਰਨਾ, ਮਾਤਾਪਿਤਾ ਨੂੰ ਇਹ ਰੋਗ ਹੋਣਾ, ਰੋਗੀ ਦਾ ਵਸਤ੍ਰ ਪਹਿਰਨਾ ਅਥਵਾ ਉਸ ਨਾਲ ਜਾਦਾ ਛੁਹਿਣਾ ਅਰ ਖਾਣਾ ਪੀਣਾ, ਆਦਿਕ. ਆਤਸ਼ਕ ਦੇ ਰੋਗੀ ਤੋਂ ਬਹੁਤ ਬਚਕੇ ਰਹਿਣਾ ਚਾਹੀਏ ਕਈ ਰੋਗੀ ਇਸਤ੍ਰੀ ਪੁਰੁਸ, ਬੱਚਿਆਂ ਦਾ ਪਿਆਰ ਨਾਲ ਮੂੰਹ ਚੁੰਮਕੇ ਉਨ੍ਹਾਂ ਨੂੰ ਰੋਗੀ ਕਰ ਦਿੰਦੇ ਹਨ.#ਬਾਦਫਿਰੰਗ ਦੇ ਲੱਛਣ ਹਨ-#ਜਦ ਇਸ ਰੋਗ ਦਾ ਛੂਤ ਨਾਲ ਅਸਰ ਸ਼ਰੀਰ ਵਿੱਚ ਹੁੰਦਾ ਹੈ. ਤਾਂ ਲਿੰਗ ਦੀ ਸੁਪਾਰੀ ਤੇ ਜਾਂ ਭਗ ਵਿੱਚ ਛੋਟੀਆਂ ਫੁਨਸੀਆਂ ਅਥਵਾ ਦਾਗ ਹੋ ਜਾਂਦੇ ਹਨ ਅਰ ਕੁਝ ਸਮੇਂ ਪਿੱਛੋਂ ਜ਼ਖਮ ਹੋਕੇ ਉਨ੍ਹਾਂ ਵਿੱਚੋਂ ਪੀਲਾ ਪਾਣੀ ਜਾਂ ਪੀਪ ਵਹਿਣ ਲਗ ਪੈਂਦੀ ਹੈ. ਭੁੱਖ ਘੱਟ ਲੱਗਦੀ ਹੈ. ਮੱਠਾ ਤਾਪ ਹੁੰਦਾ ਹੈ, ਜੀ ਮਤਲਾਉਂਦਾ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਜੇ ਰੋਗ ਪ੍ਰਬਲ ਹੋ ਜਾਵੇ ਤਾਂ ਕਈ ਅੰਗ ਮਾਰੇ ਜਾਂਦੇ ਹਨ, ਸ਼ਰੀਰ ਤੇ ਚਟਾਕ ਪੈ ਜਾਂਦੇ ਹਨ, ਰੰਗ ਕਾਲਾ ਹੋ ਜਾਂਦਾ ਹੈ, ਮੂੰਹ ਉੱਤੇ ਸੱਪ ਦੀ ਅੱਖ ਜੇਹੇ ਦਾਗ ਹੋ ਜਾਂਦੇ ਹਨ, ਆਤਸ਼ਕ ਦੇ ਰੋਗੀ ਨੂੰ ਜੇ ਮਾਮੂਲੀ ਰੋਗ ਭੀ ਹੋ ਜਾਵੇ ਤਾਂ ਉਹ ਭਿਆਨਕ ਬਣ ਜਾਂਦਾ ਹੈ. ਔਲਾਦਮਾਰ ਹੋ ਜਾਂਦੀ ਹੈ.#ਇਸ ਰੋਗ ਦਾ ਸਿਆਣੇ ਵੈਦ ਹਕੀਮ ਡਾਕਟਰ ਤੋਂ ਤੁਰਤ ਹੀ ਇਲਾਜ ਕਰਾਉਣਾ ਚਾਹੀਏ. ਸ਼ਰਮ ਨਾਲ ਲੁਕੋ ਰੱਖਣ ਤੋਂ ਅਤੇ ਅਨਾੜੀ ਦੀ ਦਵਾ ਵਰਤਣ ਤੋਂ ਭਾਰੀ ਨੁਕਸਾਨ ਹੁੰਦਾ ਹੈ.#ਬਾਦਫਿਰੰਗ ਦੇ ਸਾਧਾਰਣ ਇਲਾਜ ਇਹ ਹਨ- ਉਸ਼ਬਾ, ਚੋਬਚੀਨੀ, ਬ੍ਰਹਮਦੰਡੀ, ਮੁੰਡੀਬੂਟੀ, ਚਰਾਇਤਾ, ਨਿੰਮ ਅਤੇ ਤੁੰਮੇ ਦੀ ਜੜ ਦਾ ਸੇਵਨ ਕਰਨਾ.#ਨਿੰਮ ਦੇ ਪੱਤਿਆਂ ਦਾ ਚੂਰਨ ਅੱਠ ਤੋਲੇ, ਹਰੜ ਦੀ ਛਿੱਲ ਦਾ ਚੂਰਨ ਇੱਕ ਤੋਲਾ, ਆਉਲੇ ਦਾ ਚੂਰਨ ਇੱਕ ਤੋਲਾ, ਹਲਦੀ ਦਾ ਚੂਰਨ ੬. ਮਾਸੇ, ਇਹ ਸਭ ਮਿਲਾਕੇ ੪. ਮਾਸ਼ੇ ਨਿੱਤ ਪਾਣੀ ਨਾਲ ਫੱਕਣਾ.#ਮੁਰਦਾਸੰਗ, ਸੇਲਖੜੀ, ਭੁੰਨਿਆਂ ਹੋਇਆ ਸੁਹਾਗਾ ਇੱਕ ਇੱਕ ਤੋਲਾ, ਤੁੱਥ ਛੀ ਮਾਸ਼ੇ, ਚੰਗੀ ਤਰਾਂ ਧੋਤਾ ਹੋਇਆ ਸਾਫ ਗੋਕਾ ਘੀ ਛੀ ਤੋਲੇ, ਸਖ਼ ਨੂੰ ਮਿਲਾਕੇ ਮਰਹਮ ਬਣਾਕੇ, ਜਖਮਾਂ ਉੱਤੇ ਲਾਉਣੀ.


फ़ा. [بادفرنگ] सं. उपदेश. उपदेश. [آتشک] आतशक. Syphilis. भावप्रकाश दे लेख तों पाइआ जांदा है, कि इह रोग फिरंग (यूरप) देश तों आइआ है. इस लई पुराणे र्‍ग्रथ चरक शुस्रत आदिक विॱच इस दा ज़िकर नहीं है. बादफिरंग सपरशरोग है. अरथात छूत तों हुंदा है. जिन्हां देशां विॱच विभचार बहुत है. उॱथे इह बहुत होइआ करदा है. इह रोग अनेक रोगां दा पिता कहिणा चाहीए. सौ विॱचों पचानवे कोड़्हे इस दी क्रिपा नाल हुंदे हन.#बादफिरंग दे कारण हन-#इस रोग वाली इसत्री जां पुरख दा संग करना, मातापिता नूं इह रोग होणा, रोगी दा वसत्र पहिरना अथवा उस नाल जादा छुहिणा अर खाणा पीणा, आदिक. आतशक दे रोगी तों बहुत बचके रहिणा चाहीए कई रोगी इसत्री पुरुस, बॱचिआं दा पिआर नाल मूंह चुंमके उन्हां नूं रोगी कर दिंदे हन.#बादफिरंग दे लॱछण हन-#जद इस रोग दा छूत नाल असर शरीर विॱच हुंदा है. तां लिंग दी सुपारी ते जां भग विॱच छोटीआं फुनसीआं अथवा दाग हो जांदे हन अर कुझ समें पिॱछों ज़खम होकेउन्हां विॱचों पीला पाणी जां पीप वहिण लग पैंदी है. भुॱख घॱट लॱगदी है. मॱठा ताप हुंदा है, जी मतलाउंदा है, जोड़ां विॱच दरद हुंदा है, जे रोग प्रबल हो जावे तां कई अंग मारे जांदे हन, शरीर ते चटाक पै जांदे हन, रंग काला हो जांदा है, मूंह उॱते सॱप दी अॱख जेहे दाग हो जांदे हन, आतशक दे रोगी नूं जे मामूली रोग भी हो जावे तां उह भिआनक बण जांदा है. औलादमार हो जांदी है.#इस रोग दा सिआणे वैद हकीम डाकटर तों तुरत ही इलाज कराउणा चाहीए. शरम नाल लुको रॱखण तों अते अनाड़ी दी दवा वरतण तों भारी नुकसान हुंदा है.#बादफिरंग दे साधारण इलाज इह हन- उशबा, चोबचीनी, ब्रहमदंडी, मुंडीबूटी, चराइता, निंम अते तुंमे दी जड़ दा सेवन करना.#निंम दे पॱतिआं दा चूरन अॱठ तोले, हरड़ दी छिॱल दा चूरन इॱक तोला, आउले दा चूरन इॱक तोला, हलदी दा चूरन ६. मासे, इह सभ मिलाके ४. माशे निॱत पाणी नाल फॱकणा.#मुरदासंग, सेलखड़ी, भुंनिआं होइआ सुहागा इॱक इॱक तोला, तुॱथ छी माशे, चंगी तरां धोता होइआ साफ गोका घी छी तोले, सख़ नूं मिलाके मरहम बणाके, जखमां उॱते लाउणी.