chobachīnīचोबचीनी
ਫ਼ਾ. [چوب چیِنی] ਇੱਕ ਦਵਾਈ, ਜੋ ਬੇਲ ਦੀ ਜੜ ਹੈ. ਚੀਨ ਦੇਸ਼ ਦੀ ਚੋਬ (ਲੱਕੜ) ਹੋਣ ਤੋਂ ਇਹ ਸੰਗ੍ਯਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਲਹੂ ਸਾਫ ਕਰਨ ਲਈ ਅਤੇ ਜੋੜਾਂ ਦੇ ਦਰਦ ਦੂਰ ਕਰਨ ਲਈ ਇਸ ਦਾ ਵਿਸ਼ੇਸ ਇਸਤਾਮਾਲ ਹੁੰਦਾ ਹੈ. L. Smilax China.
फ़ा. [چوب چیِنی] इॱक दवाई, जो बेल दी जड़ है. चीन देश दी चोब (लॱकड़) होण तों इह संग्या है. इस दी तासीर गरम तर है. लहू साफ करन लई अते जोड़ां दे दरद दूर करन लई इस दा विशेस इसतामाल हुंदा है. L. Smilax China.
ਦੇਖੋ, ਦਵਾ ੧....
ਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮਾ ਜੰਜੀਰ. "ਬੇਲ ਸੰਗ ਤਿਂਹ ਬੰਧਨ ਕਰ੍ਯੋ." (ਸਲੋਹ) ੩. ਗਵੈਯੇ ਨਟ ਆਦਿ ਦਾ ਉਹ ਪਾਤ੍ਰ. ਜਿਸ ਵਿੱਚ ਲੋਕ ਇਨਾਮ ਦਾ ਧਨ ਪਾਉਂਦੇ ਹਨ. "ਵਾਰਤ ਵਥੁ ਡਾਰਤ ਬਹੁ ਬੇਲ." (ਗੁਪ੍ਰਸੂ) ੪. ਸੰ. ਵੱਲੀ. ਲਤਾ. "ਜੰਗਲ ਮਧੇ ਬੇਲਗੋ." (ਟੋਡੀ ਨਾਮਦੇਵ) "ਉਠਿ ਬੈਲ ਗਏ ਚਰਿ ਬੇਲ." (ਆਸਾ ਮਃ ੪) ਨਵੀਂ ਬਿਜਾਈ ਲਈ ਖੂਹ ਜੋਤਦੇ ਹਨ, ਪਰ ਪਹਿਲੀ ਬੇਲਾਂ ਨੂੰ ਉੱਠਕੇ ਬਲਦ ਚਰਗਏ. ਭਾਵ- ਮੁਕਤਿ ਦੇ ਸਾਧਨਾਂ ਦਾ ਜਤਨ ਕਰਦੇ ਹਨ, ਪਰ ਕਾਮਾਦਿ ਵਿਕਾਰ ਸਾਰੇ ਪੁੰਨਕਰਮਾਂ ਨੂੰ ਮਿਟਾ ਦਿੰਦੇ ਹਨ। ੫. ਸੰਤਾਨਰੂਪ ਫਲ ਦੇਣ ਕਾਰਣ ਇਸਤ੍ਰੀ ਨੂੰ ਭੀ ਬੇਲ ਲਿਖਿਆ ਹੈ. ਦੇਖੋ, ਵੇਲਿ। ੬. ਇੱਕ ਰਾਖਸ, ਜੋ ਸੁਬੇਲ ਦਾ ਭਾਈ ਸੀ. ਇਸ ਦਾ ਦੁਰਗਾ ਨਾਲ ਜੰਗ ਹੋਇਆ. "ਬੇਲ ਸੁਬੇਲ ਦੈਤ ਦ੍ਵੈ ਦੀਰਘ." (ਗੁਪ੍ਰਸੂ) ਦੇਖੋ, ਸੁਬੇਲ। ੭. ਫ਼ਾ. [بیل] ਕੁਦਾਲ. ਜ਼ਮੀਨ ਖੋਦਣ ਦਾ ਸੰਦ। ੮. ਵੇਲਾ (ਬੇੱਲਾ) ਨਦੀ ਆਦਿ ਦੇ ਕਿਨਾਰੇ ਦਾ ਸੰਘਣਾ ਜੰਗਲ. ਝੱਲ....
ਸੰਗ੍ਯਾ- ਚਿੰਨ੍ਹ. ਨਿਸ਼ਾਨ। ੨. ਸੰ. ਸੰਗ੍ਯਾ- ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼, ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ- (ਆਬਾਦੀ) ੪੩੬੦੯੧੯੫੩ ਹੈ. ਚੀਨ ੧੮. ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇਸ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin) ਹੈ. "ਚੀਨ ਮਚੀਨ ਕੇ ਸੀਸ ਨ੍ਯਾਵੈਂ." (ਅਕਾਲ) ਦੇਖੋ, ਚੀਨੀ ਯਾਤ੍ਰੀ। ੩. ਚੀਣਾ ਅੰਨ। ੪. ਤਾਗਾ. ਸੂਤ। ੫. ਝੰਡੀ. ਧੁਜਾ। ੬. ਇੱਕ ਪ੍ਰਕਾਰ ਦਾ ਕਮਾਦ, ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। ੭. ਚੀਨ ਦੇਸ਼ ਦਾ ਨਿਵਾਸੀ। ੮. ਚੀਨ ਦੇਸ਼ ਦਾ ਵਸਤ੍ਰ। ੯. ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਫ਼ਾ. [چوب] ਸੰਗ੍ਯਾ- ਲੱਕੜ। ੨. ਸੋਟੀ. ਲਾਠੀ. ਆਸਾ। ੩. ਖ਼ੇਮੇ (ਤੰਬੂ) ਦਾ ਥੰਭਾ। ੪. ਨਗਾਰਾ ਬਜਾਉਣ ਦਾ ਡੰਡਾ. "ਦੁਹਰੀ ਚੋਬ ਨਗਾਰੇ ਪਰੀ." (ਗੁਪ੍ਰਸੂ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਅ਼. [استِعمال] ਇਸਤਅ਼ਮਾਲ. ਅ਼ਮਲ ਵਿੱਚ ਲਿਆਉਣ ਦਾ ਕਰਮ. ਵਰਤੋਂ....
ਹੁਤੋ. ਹੋਤਾ. ਹੋਣ ਦਾ ਭੂਤਕਾਲ....