matdhā, matdhīमॱठा, मॱठी
ਸੰਗ੍ਯਾ- ਮੋਣ ਪਾਕੇ ਮੈਦੇ ਦੀ ਵਡੀ ਅਤੇ ਛੋਟੀ ਟਿੱਕੀ, ਜੋ ਘੀ ਵਿੱਚ ਤਲੀ ਹੋਈ ਹੋਵੇ। ੨. ਦੇਖੋ, ਮਠਸਾਨ। ੩. ਵਿ- ਸੁਸਤ੍ਰ, ਜੋ ਚਾਲਾਕ ਨਹੀਂ.
संग्या- मोण पाके मैदे दी वडी अते छोटी टिॱकी, जो घी विॱच तली होई होवे। २. देखो, मठसान। ३. वि- सुसत्र, जो चालाक नहीं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸੁੱਕੇ ਆਟੇ ਵਿੱਚ ਘੀ ਦਾ ਮੇਲ. ਮੋਣ ਵਾਲੀ ਪੂਰੀ ਰੋਟੀ ਆਦਿ ਬਹੁਤ ਖ਼ਸਤਾ ਹੁੰਦੀ ਹੈ। ੨. ਸੰ. ਸੁੱਕਾ ਫਲ। ੩. ਨਾਕੂ. ਮਗਰਮੱਛ। ੪. ਮੱਖੀ। ੫. ਬਾਂਸ ਦਾ ਬਣਿਆ ਟੋਕਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰਗ੍ਯਾ- ਲਾਖ ਮੋਮ ਆਦਿ ਦੀ ਗੋਲ ਟਿਕੀਆ। ੨. ਮੋਟੀ ਅਤੇ ਛੋਟੀ ਰੋਟੀ....
ਸੰਗ੍ਯਾ- ਹਥੇਲੀ. ਦੇਖੋ, ਤਲ ੫. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਪਾਤਲੀ. ਦੇਖੋ, ਤਲ ੪. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੩. ਦੇਖੋ, ਤਲਿ ੨....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਮੱਠਾ ਸ਼ਾਣ. ਸ਼ਸਤ੍ਰ. ਤੇਜ ਕਰਨ ਦਾ ਯੰਤ੍ਰ (ਸ਼ਾਣ) ਦੋ ਪ੍ਰਕਾਰ ਦਾ ਹੁੰਦਾ ਹੈ. ਇੱਕ ਖੁਰਦਰਾ (ਖਰਸ਼ਾਣ) ਦੂਸਰਾ ਕੋਮਲ. ਕੋਮਲ ਸ਼ਾਣ ਦਾ ਨਾਮ ਹੀ ਮਠਸਾਨ ਹੈ. ਇਸ ਪੁਰ ਧਾਰ ਤਿੱਖੀ ਹੋਣ ਤੋਂ ਛੁੱਟ ਚਮਕ ਬਹੁਤ ਹੋ ਜਾਂਦੀ ਹੈ. ਇਸ ਨੂੰ ਮੱਚੀ ਸਾਨ ਭੀ ਆਖਦੇ ਹਨ. ਕੁਰੰਡ ਪੱਥਰ, ਲਾਖ ਮੋਮਾ ਆਦਿਕ ਦੇ ਮੇਲ ਤੋਂ ਮਠਸਾਨ ਤਿਆਰ ਕਰੀਦਾ ਹੈ. "ਮਠਸ਼ਾਨ ਚਢੇ ਅਤਿ ਸ੍ਰੋਣ ਤਿਸਾਏ." (ਪਾਰਸਾਵ) "ਬਾਨ ਕਮਾਨ ਧਰੇ ਮਠਸਾਨ." (ਚਰਿਤ੍ਰ ੧੧੦)...
ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...