ਰਮਣ

ramanaरमण


ਸੰ. ਸੰਗ੍ਯਾ- ਪਤਿ. ਭਰਤਾ। ੨. ਕਾਮਦੇਵ। ੩. ਭੋਗ ਵਿਲਾਸ। ੪. ਖੇਲ ਕ੍ਰੀੜਾ। ੫. ਜਾਣਾ. ਫਿਰਨਾ. ਵਿਚਰਨਾ। ੬. ਗਧਾ। ੭. ਅੰਡਕੋਸ਼. ਫੋਤੇ। ੮. ਰਮਣ ਇੱਕ ਵਰਣਿਕ ਛੰਦ ਭੀ ਹੈ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਇੱਕ ਸਗਣ.#ਉਦਾਹਰਣ-#ਸਤ ਕੋ। ਰਰਿਯੇ। ਜਤ ਕੋ। ਧਰਿਯੇ ॥#੯. ਵਿ- ਮਨੋਹਰ. ਸੁੰਦਰ। ੧੦. ਸੰ. ਰਵਣ. ਉੱਚਾਰਣ. ਕਥਨ. "ਰਾਮ ਰਮਣ ਤਰਣ ਭੈਸਾਗਰ." (ਗਉ ਮਃ ੫) "ਰਮਣ ਕਉ ਰਾਮ ਕੇ ਗੁਣਬਾਦ." (ਸਾਰ ਮਃ ੫) ਗੁਣਾਨੁਵਾਦ.


सं. संग्या- पति. भरता। २. कामदेव। ३. भोग विलास। ४. खेल क्रीड़ा। ५. जाणा. फिरना. विचरना। ६. गधा। ७. अंडकोश. फोते। ८. रमण इॱक वरणिक छंद भी है, जिस दा लॱछण है- चार चरण, प्रति चरण इॱक सगण.#उदाहरण-#सत को। ररिये। जत को। धरिये ॥#९. वि- मनोहर. सुंदर। १०. सं. रवण. उॱचारण. कथन. "राम रमण तरण भैसागर." (गउ मः ५) "रमण कउ राम के गुणबाद." (सार मः ५) गुणानुवाद.