ਦਮਾ

dhamāदमा


ਫ਼ਾ. [دمہ] ਸੰਗ੍ਯਾ- ਫੂਕਣੀ. ਅੱਗ ਸੁਲਗਾਉਣ ਦੀ ਨਲਕੀ। ੨. ਇੱਕ ਫਿਫੜੇ ਦਾ ਰੋਗ. ਸ੍ਵਾਸ ਰੋਗ. ਦਮਕਸ਼ੀ, ਅ਼. [ضیقاُلنفس] ਜੀਕ਼ੁਲਨਫ਼ਸ. Asthma. ਕਫਪ੍ਰਧਾਨ ਪ੍ਰਾਣਵਾਯੁ, ਅੰਨ ਅਤੇ ਜਲਵਾਹੀ ਸ੍ਰੋਤਾਂ ਵਿੱਚ ਰੁਕਕੇ ਸ੍ਵਾਸ ਦੀ ਨਾਲੀਆਂ ਨੂੰ ਭਰ ਦਿੰਦਾ ਹੈ, ਤਦ ਸਾਹ ਖਿੱਚਕੇ ਦੁੱਖ ਨਾਲ ਆਉਂਦਾ ਹੈ. ਫਿਫੜੇ ਦੀਆਂ ਨਲਕੀਆਂ ਵਿੱਚੋਂ ਸੀਟੀ ਜੇਹੀ ਆਵਾਜ਼ ਨਿਕਲਦੀ ਹੈ. ਮਨ ਵਿੱਚ ਘਬਰਾਹਟ, ਮੱਥਾ ਭਾਰੀ, ਪੇਟ ਦਾ ਫੁੱਲਣਾ, ਖੰਘ ਵੇਲੇ ਕਸ੍ਟ, ਕਦੇ ਕੈ ਆਜਾਣੀ ਆਦਿ, ਇਸ ਦੇ ਲੱਛਣ ਹਨ. ਦਮਾ ਦੁਪਹਿਰ ਪਿੱਛੋਂ ਅੱਧੀ ਰਾਤ ਤਕ ਜਾਦਾ ਦੁੱਖ ਦਿੰਦਾ ਹੈ. ਵੈਦਕ ਗ੍ਰੰਥਾਂ ਵਿੱਚ ਦਮੇ ਦੇ ਪੰਜ ਭੇਦ ਲਿਖੇ ਹਨ-#ਮਹਾ ਸ੍ਵਾਸ, ਊਰਧ ਸ੍ਵਾਸ, ਛਿੰਨ ਸ੍ਵਾਸ, ਤਮਕ ਸ੍ਵਾਸ ਅਤੇ ਕ੍ਸ਼ੁਦ੍ਰ ਸ੍ਵਾਸ.#ਦਮੇ ਦੇ ਕਾਰਣ ਹਨ- ਰੁੱਖੇ ਭਾਰੀ ਅਤੇ ਕਾਬਿਜ ਪਦਾਰਥ ਖਾਣੇ, ਕਫ ਵਧਾਉਣ ਵਾਲੀਆਂ ਚੀਜਾਂ ਵਰਤਣੀਆਂ, ਬੇਹਾ ਖਾਣਾ, ਬਹੁਤ ਠੰਢਾ ਪਾਣੀ ਪੀਣਾ, ਧੂੰਆਂ ਅਤੇ ਧੂੜ ਫੱਕਣੀ, ਬਹੁਤ ਸ਼ਰਾਬ ਪੀਣੀ, ਬਹੁਤ ਮੈਥੁਨ ਕਰਨਾ, ਫਾਕੇ ਕਰਨੇ, ਪਿਆਸ ਰੋਕਣੀ, ਮਲਮੂਤ੍ਰ ਰੋਕਣਾ ਆਦਿਕ. ਇਹ ਰੋਗ ਮਾਤਾ ਪਿਤਾ ਤੋਂ ਭੀ ਸੰਤਾਨ ਨੂੰ ਹੋਇਆ ਕਰਦਾ ਹੈ.#ਦਮੇ ਦੇ ਸਾਧਾਰਣ ਇਲਾਜ ਇਹ ਹਨ-#(੧) ਕਾਲੀਆਂ ਮਿਰਚਾਂ ਗੁੜ ਮਿਲਾਕੇ ਖਵਾਉਣੀਆਂ.#(੨ ਅਦਰਕ ਦਾ ਰਸ ਸ਼ਹਿਦ ਮਿਲਾਕੇ ਚਟਾਉਣਾ.#(੩) ਬਾਂਸੇ (ਅੜੂਸੇ) ਦੇ ਕਾੜੇ ਵਿੱਚ ਸ਼ਹਿਦ ਮਿਲਾਕੇ ਪਿਆਉਣਾ.#(੪) ਬਿੱਲਪਤ੍ਰ ਦਾ ਕਾੜ੍ਹਾ ਸ਼ਹਿਦ ਮਿਲਾਕੇ ਦੇਣਾ.#(੫) ਬਾਰਾਂਸਿੰਗੇ ਦਾ ਕੁਸ਼ਤਾ ਮੁਨੱਕਾ ਦਾਖ ਵਿੱਚ ਦੇਣਾ.#(੬) ਜੌਂ ਦੇ ਕਸੀਰ ਲੈਕੇ ਇੱਕ ਕੁੱਜੇ ਵਿੱਚ ਪਾਕੇ ਅੱਕ ਦੇ ਦੁੱਧ ਨਾਲ ਤਰ ਕਰਕੇ, ਕੁੱਜੇ ਦਾ ਮੂੰਹ ਬੰਦ ਕਰਕੇ ਪਾਥੀਆਂ ਵਿੱਚ ਰੱਖ ਦੇਣੇ. ਠੰਢਾ ਹੋਣ ਤੇ ਜੌਂ ਦੇ ਕਸੀਰਾਂ ਨੂੰ ਪੀਹ ਲੈਣਾ ਦੋ ਚਾਉਲ ਤੋਂ ਦੋ ਰੱਤੀ ਤੀਕ ਸ਼ਹਿਦ ਜਾਂ ਮੁਨੱਕਾ ਦਾਖ ਵਿੱਚ ਖਵਾਉਣੇ.#(੭) ਬਨਫ਼ਸ਼ਾ ਛੀ ਮਾਸ਼ੇ, ਕਾਹਜਬਾਂ (ਗਾਉਜ਼ੁਬਾਨ) ਛੀ ਮਾਸ਼ੇ, ਅੰਜੀਰ ਦੋ ਦਾਣੇ, ਉਨਾਬ ਸੱਤ ਦਾਣੇ, ਲਸੂੜੀਆਂ ਗਿਆਰਾਂ, ਇਨ੍ਹਾਂ ਸਭ ਦਵਾਈਆਂ ਨੂੰ ਰਾਤ ਨੂੰ ਭਿਉਂ ਰੱਖਣਾ, ਸਵੇਰੇ ਉਬਾਲਕੇ ਥੋੜੀ ਖੰਡ ਮਿਲਾਕੇ ਰੋਗੀ ਨੂੰ ਪਿਆਉਣੇ.#(੮) ਧਤੂਰੇ ਦੇ ਪੀਲੇ ਪੱਤੇ ਜਾਂ ਜੜ ਦਾ ਧੂੰਆਂ ਪੀਣਾ ਦਮੇ ਰੋਗ ਦੇ ਹਟਾਉਣ ਲਈ ਸਿੱਧ ਇਲਾਜ ਹੈ.#ਦਮੇ ਦੇ ਰੋਗੀ ਨੂੰ ਚਾਹੀਏ ਕਿ ਭੋਜਨ ਪਿੱਛੋਂ ਦੋ ਘੜੀ ਤੀਕ ਪਾਣੀ ਨਾ ਪੀਵੇ, ਅਤੇ ਪਾਣੀ ਬਹੁਤ ਘੱਟ ਪੀਵੇ. ਨਰਮ ਅਤੇ ਸੁਥਰੀ ਗਿਜਾ ਖਾਵੇ. ਖਟਾਈ, ਚਿਕਨੀ ਅਤੇ ਲੇਸਲੀਆਂ ਚੀਜਾਂ ਤੋਂ ਪਰਹੇਜ ਕਰੇ.


फ़ा. [دمہ] संग्या- फूकणी. अॱग सुलगाउण दी नलकी। २. इॱक फिफड़े दा रोग. स्वास रोग. दमकशी, अ़. [ضیقاُلنفس] जीक़ुलनफ़स. Asthma. कफप्रधान प्राणवायु, अंन अते जलवाही स्रोतां विॱच रुकके स्वास दी नालीआं नूं भर दिंदा है, तद साह खिॱचके दुॱख नाल आउंदा है. फिफड़े दीआं नलकीआं विॱचों सीटी जेही आवाज़ निकलदी है. मन विॱच घबराहट, मॱथा भारी, पेट दा फुॱलणा, खंघ वेले कस्ट, कदे कै आजाणी आदि, इस दे लॱछण हन. दमा दुपहिर पिॱछों अॱधी रात तक जादा दुॱख दिंदा है. वैदक ग्रंथां विॱच दमे दे पंज भेद लिखे हन-#महा स्वास, ऊरध स्वास, छिंन स्वास, तमक स्वास अते क्शुद्र स्वास.#दमे दे कारण हन- रुॱखे भारी अते काबिज पदारथ खाणे, कफ वधाउण वालीआं चीजां वरतणीआं, बेहा खाणा, बहुत ठंढा पाणी पीणा, धूंआं अते धूड़ फॱकणी, बहुत शराब पीणी, बहुत मैथुन करना, फाके करने, पिआस रोकणी, मलमूत्र रोकणा आदिक. इह रोग माता पिता तोंभी संतान नूं होइआ करदा है.#दमे दे साधारण इलाज इह हन-#(१) कालीआं मिरचां गुड़ मिलाके खवाउणीआं.#(२ अदरक दा रस शहिद मिलाके चटाउणा.#(३) बांसे (अड़ूसे) दे काड़े विॱच शहिद मिलाके पिआउणा.#(४) बिॱलपत्र दा काड़्हा शहिद मिलाके देणा.#(५) बारांसिंगे दा कुशता मुनॱका दाख विॱच देणा.#(६) जौं दे कसीर लैके इॱक कुॱजे विॱच पाके अॱक दे दुॱध नाल तर करके, कुॱजे दा मूंह बंद करके पाथीआं विॱच रॱख देणे. ठंढा होण ते जौं दे कसीरां नूं पीह लैणा दो चाउल तों दो रॱती तीक शहिद जां मुनॱका दाख विॱच खवाउणे.#(७) बनफ़शा छी माशे, काहजबां (गाउज़ुबान) छी माशे, अंजीर दो दाणे, उनाब सॱत दाणे, लसूड़ीआं गिआरां, इन्हां सभ दवाईआं नूं रात नूं भिउं रॱखणा, सवेरे उबालके थोड़ी खंड मिलाके रोगी नूं पिआउणे.#(८) धतूरे दे पीले पॱते जां जड़ दा धूंआं पीणा दमे रोग दे हटाउण लई सिॱध इलाज है.#दमे दे रोगी नूं चाहीए कि भोजन पिॱछों दो घड़ी तीक पाणी ना पीवे, अते पाणी बहुत घॱट पीवे. नरम अते सुथरी गिजा खावे. खटाई, चिकनी अते लेसलीआं चीजां तों परहेज करे.