ਝਾੜਸਾਹਿਬ

jhārhasāhibaझाड़साहिब


ਉਹ ਝਾੜ (ਬੂਟਾ) ਜਿਸ ਹੇਠ ਦਸ ਗੁਰੂ ਸਾਹਿਬਾਂ ਵਿੱਚੋਂ ਕੋਈ ਵਿਰਾਜਿਆ ਹੈ. ਇਤਿਹਾਸ ਵਿੱਚ ਕਈ ਝਾੜਸਾਹਿਬ ਹਨ, ਜਿਨ੍ਹਾਂ ਵਿੱਚੋਂ ਕੁਝ ਇਹ ਹਨ- ੧ ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਮਾਛੀਵਾੜੇ ਦਾ ਪਿੰਡ ਚੂਹੜਵਾਲ ਹੈ. ਇਸ ਤੋਂ ਇੱਕ ਮੀਲ ਦੱਖਣ ਨਹਿਰ ਤੋਂ ਪਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਜੰਡਸਾਹਿਬ ਤੋਂ ਮਾਛੀਵਾੜੇ ਨੂੰ ਜਾਂਦੇ ਸਤਿਗੁਰੂ ਵਿਰਾਜੇ ਹਨ. ਦਰਬਾਰ ਨਾਲ ੭੫ ਵਿੱਘੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਅਠਾਰਾਂ ਮੀਲ ਚੜ੍ਹਦੇ ਵੱਲ ਹੈ.#੨. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦੇ ਪਿੰਡ "ਵਾਂ" ਤੋਂ ਛਿਪਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸਤਿਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਏ ਤਦੋਂ ਸੰਘਣਾ ਜੰਗਲ ਸੀ, ਜਿਨ੍ਹਾਂ ਕਰੀਰਾਂ ਨਾਲ ਗੁਰੂ ਜੀ ਦਾ ਘੋੜਾ ਬੱਧਾ, ਉਹ ਮੌਜੂਦ ਹਨ. ਗੁਰਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਪੱਕੀ ਆਮਦਨ ਕੋਈ ਨਹੀਂ. ੭. ਹਾੜ੍ਹ ਨੂੰ ਮੇਲਾ ਜੁੜਦਾ ਹੈ. ਰੇਲਵੇ ਸਟੇਸ਼ਨ ਕੈਰੋਂ ਤੋਂ ੪. ਮੀਲ ਦੇ ਕ਼ਰੀਬ ਲਹਿੰਦੇ ਵੱਲ ਹੈ.#੩. ਪਿੰਡ ਗੱਜਲ, ਜਿਲਾ ਲਹੌਰ, ਤਸੀਲ ਕੁਸੂਰ, ਥਾਣਾ ਵਲਟੋਹਾ ਤੋਂ ਪੌਣ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ "ਮਨਿਹਾਲ" ਤੋਂ ਚੱਲਕੇ ਇੱਥੇ ਚਰਨ ਪਾਏ. ਦਰਬਾਰ ਛੋਟਾ ਜਿਹਾ ਪੱਕਾ ਬਣਿਆ ਹੋਇਆ ਹੈ. ਵੀਹ ਵਿੱਘੇ ਜ਼ਮੀਨ ਗੁਰਦ੍ਵਾਰੇ ਨਾਲ ਹੈ. ੨੭ ਵੈਸਾਖ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ "ਰੱਤੋਕੇ ਗੁਰਦ੍ਵਾਰਾ." ਤੋਂ ਅਗਨਿ ਕੋਣ ੩. ਮੀਲ ਦੇ ਕ਼ਰੀਬ ਹੈ.


उह झाड़ (बूटा) जिस हेठ दस गुरू साहिबां विॱचों कोई विराजिआ है. इतिहास विॱच कईझाड़साहिब हन, जिन्हां विॱचों कुझ इह हन- १ जिला लुदिआना, तसील समराला, थाणा माछीवाड़े दा पिंड चूहड़वाल है. इस तों इॱक मील दॱखण नहिर तों पार गुरू गोबिंद सिंघ जी दा गुरद्वारा है. जंडसाहिब तों माछीवाड़े नूं जांदे सतिगुरू विराजे हन. दरबार नाल ७५ विॱघे ज़मीन महाराजा रणजीत सिंघ जी दे समें तों है. रेलवे सटेशन दोराहे तों अठारां मील चड़्हदे वॱल है.#२. जिला अम्रितसर, तसील तरनतारन दे पिंड "वां" तों छिपदे वॱल दो फरलांग दे क़रीब सतिगुरू अरजन देव जी दा गुरद्वारा है. जदों गुरू जी इॱथे आए तदों संघणा जंगल सी, जिन्हां करीरां नाल गुरू जी दा घोड़ा बॱधा, उह मौजूद हन. गुरद्वारा बहुत सुंदर बणिआ होइआ है. गुरू ग्रंथसाहिब जी दा प्रकाश हुंदा है. पॱकी आमदन कोई नहीं. ७. हाड़्ह नूं मेला जुड़दा है. रेलवे सटेशन कैरों तों ४. मील दे क़रीब लहिंदे वॱल है.#३. पिंड गॱजल, जिला लहौर, तसील कुसूर, थाणा वलटोहा तों पौण मील दे क़रीब श्री गुरू हरिगोबिंद साहिब जी दा गुरद्वारा है. गुरू जी ने "मनिहाल" तों चॱलके इॱथे चरन पाए. दरबार छोटा जिहा पॱका बणिआ होइआ है. वीह विॱघे ज़मीन गुरद्वारे नाल है. २७ वैसाख नूं मेला लगदा है. रेलवे सटेशन "रॱतोके गुरद्वारा." तों अगनिकोण ३. मील दे क़रीब है.