gajalaगॱजल
ਦੇਖੋ, ਝਾੜਸਾਹਿਬ.
देखो, झाड़साहिब.
ਉਹ ਝਾੜ (ਬੂਟਾ) ਜਿਸ ਹੇਠ ਦਸ ਗੁਰੂ ਸਾਹਿਬਾਂ ਵਿੱਚੋਂ ਕੋਈ ਵਿਰਾਜਿਆ ਹੈ. ਇਤਿਹਾਸ ਵਿੱਚ ਕਈ ਝਾੜਸਾਹਿਬ ਹਨ, ਜਿਨ੍ਹਾਂ ਵਿੱਚੋਂ ਕੁਝ ਇਹ ਹਨ- ੧ ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਮਾਛੀਵਾੜੇ ਦਾ ਪਿੰਡ ਚੂਹੜਵਾਲ ਹੈ. ਇਸ ਤੋਂ ਇੱਕ ਮੀਲ ਦੱਖਣ ਨਹਿਰ ਤੋਂ ਪਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਜੰਡਸਾਹਿਬ ਤੋਂ ਮਾਛੀਵਾੜੇ ਨੂੰ ਜਾਂਦੇ ਸਤਿਗੁਰੂ ਵਿਰਾਜੇ ਹਨ. ਦਰਬਾਰ ਨਾਲ ੭੫ ਵਿੱਘੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਅਠਾਰਾਂ ਮੀਲ ਚੜ੍ਹਦੇ ਵੱਲ ਹੈ.#੨. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦੇ ਪਿੰਡ "ਵਾਂ" ਤੋਂ ਛਿਪਦੇ ਵੱਲ ਦੋ ਫਰਲਾਂਗ ਦੇ ਕ਼ਰੀਬ ਸਤਿਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਏ ਤਦੋਂ ਸੰਘਣਾ ਜੰਗਲ ਸੀ, ਜਿਨ੍ਹਾਂ ਕਰੀਰਾਂ ਨਾਲ ਗੁਰੂ ਜੀ ਦਾ ਘੋੜਾ ਬੱਧਾ, ਉਹ ਮੌਜੂਦ ਹਨ. ਗੁਰਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਪੱਕੀ ਆਮਦਨ ਕੋਈ ਨਹੀਂ. ੭. ਹਾੜ੍ਹ ਨੂੰ ਮੇਲਾ ਜੁੜਦਾ ਹੈ. ਰੇਲਵੇ ਸਟੇਸ਼ਨ ਕੈਰੋਂ ਤੋਂ ੪. ਮੀਲ ਦੇ ਕ਼ਰੀਬ ਲਹਿੰਦੇ ਵੱਲ ਹੈ.#੩. ਪਿੰਡ ਗੱਜਲ, ਜਿਲਾ ਲਹੌਰ, ਤਸੀਲ ਕੁਸੂਰ, ਥਾਣਾ ਵਲਟੋਹਾ ਤੋਂ ਪੌਣ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ "ਮਨਿਹਾਲ" ਤੋਂ ਚੱਲਕੇ ਇੱਥੇ ਚਰਨ ਪਾਏ. ਦਰਬਾਰ ਛੋਟਾ ਜਿਹਾ ਪੱਕਾ ਬਣਿਆ ਹੋਇਆ ਹੈ. ਵੀਹ ਵਿੱਘੇ ਜ਼ਮੀਨ ਗੁਰਦ੍ਵਾਰੇ ਨਾਲ ਹੈ. ੨੭ ਵੈਸਾਖ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ "ਰੱਤੋਕੇ ਗੁਰਦ੍ਵਾਰਾ." ਤੋਂ ਅਗਨਿ ਕੋਣ ੩. ਮੀਲ ਦੇ ਕ਼ਰੀਬ ਹੈ....