ਗਣੇਸ਼ਚਕ੍ਰ

ganēshachakraगणेशचक्र


ਤੰਤ੍ਰਸ਼ਾਸਤ੍ਰ ਅਨੁਸਾਰ ਸਾਰੇ ਦੇਵਤਿਆਂ ਦੇ ਯੰਤ੍ਰ ਚਕ੍ਰ ਜੁਦੇ ਜੁਦੇ ਹੋਇਆ ਕਰਦੇ ਹਨ. ਉਪਾਸਕ ਲੋਕ ਆਪਣੇ ਆਪਣੇ ਦੇਵਤਾ ਦਾ ਚਕ੍ਰ ਆਟੇ ਸੰਧੂਰ ਆਦਿ ਨਾਲ ਬਣਾਕੇ ਪੂਜਦੇ ਹਨ. ਗਣੇਸ਼ਚਕ੍ਰ ਬਾਰਾਂ ਜਾਂ ਅੱਠ ਦਲ ਦੇ ਕਮਲ ਵਿੱਚ ਛੀ ਕੋਣ ਦਾ ਸੰਘਾੜੇ ਦੇ ਆਕਾਰ ਦਾ ਯੰਤ੍ਰ ਬਣਾਉਣ ਤੋਂ ਹੋਇਆ ਕਰਦਾ ਹੈ, ਜਿਸ ਦਾ ਚਿਤ੍ਰ ਇਹ ਹੈ-#(fig.)#ਇਸ ਦਾ ਪੀਠਮੰਤ੍ਰ ਹੈ- "ਗੰ ਸਰ੍‍ਵਸ਼ਕ੍ਤਿ ਕਮਲਾਸਨਾਯ ਨਮਃ"#ਯਾਗ੍ਯਵਲ੍‌ਕ੍ਯ ਸਿਮ੍ਰਿਤੀ ਦੇ ਗਣਪਤਿ ਕਲਪ ਪ੍ਰਕਰਣ ਵਿੱਚ ਲਿਖਿਆ ਹੈ ਕਿ ਭਦ੍ਰਾਸਨ ਹੇਠ ਸ੍ਵਸ੍ਤਿਕ ਚਿੰਨ੍ਹ:- (fig.) ਲਿਖਕੇ ਗਣੇਸ਼ਪੂਜਨ ਆਦਿ ਕਰਮ ਕਰੇ. ਪੁਰਾਣਾਂ ਦਾ ਵਾਕ ਭੀ ਹੈ ਕਿ "ਗਣਪਃ ਸ੍ਵਸ੍ਤਿਕੇ ਪੂਜ੍ਯਃ" ਉੱਪਰ ਲਿਖੇ ਗਣੇਸ਼ਚਕ੍ਰ ਦਾ ਹੀ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੇਣੀ ਭਗਤ ਨੇ ਕੀਤਾ ਹੈ- "ਮਿਲ ਪੂਜਸਿ ਚਕ੍ਰਗਣੇਸੰ." (ਪ੍ਰਭਾ)


तंत्रशासत्र अनुसार सारे देवतिआं दे यंत्र चक्र जुदे जुदे होइआ करदे हन. उपासक लोक आपणे आपणे देवता दा चक्र आटे संधूर आदि नाल बणाके पूजदे हन. गणेशचक्र बारां जां अॱठ दल दे कमल विॱच छी कोण दा संघाड़े दे आकार दा यंत्र बणाउण तों होइआ करदा है, जिस दा चित्र इह है-#(fig.)#इस दा पीठमंत्र है- "गं सर्‍वशक्ति कमलासनाय नमः"#याग्यवल्‌क्य सिम्रिती दे गणपति कलप प्रकरण विॱच लिखिआ है कि भद्रासन हेठ स्वस्तिक चिंन्ह:- (fig.) लिखके गणेशपूजन आदि करम करे. पुराणां दा वाक भी है कि "गणपः स्वस्तिके पूज्यः" उॱपर लिखे गणेशचक्र दा ही जिकर स्री गुरू ग्रंथ साहिब विॱच बेणी भगत ने कीता है- "मिल पूजसि चक्रगणेसं." (प्रभा)