bhadhrāsana, bhadhrāmudhrāभद्रासन, भद्रामुद्रा
ਸੰਗ੍ਯਾ- ਲੋਕਾਂ ਦੀ ਭਦ੍ਰ (ਕਲ੍ਯਾਣ) ਵਾਸਤੇ ਜਿਸ ਆਸਣ ਪੁਰ ਬੈਠਿਆ ਜਾਵੇ, ਰਾਜਸਿੰਘਾਸਨ. ਵ੍ਹ੍ਹਿਹਤਸੰਹਿਤਾ ਵਿੱਚ ਲਿਖਿਆ ਹੈ ਕਿ ਬੈਲ ਦਾ ਚੰਮ ਵਿਛਾਕੇ ਉਸ ਤੇ ਦੁੱਧ ਵਾਲੇ ਬਿਰਛ ਦੀ ਲੱਕੜ ਦਾ ਪਟੜਾ ਸੋਨੇ ਚਾਂਦੀ ਨਾਲ ਜੜਿਆ ਹੋਇਆ ਰੱਖਣ ਤੋਂ ਭਦ੍ਰਾਸਨ ਬਣਦਾ ਹੈ। ੨. ਯੋਗੀਆਂ ਦਾ ਕਲਪਿਆ ਹੋਇਆ ਇੱਕ ਪ੍ਰਕਾਰ ਦਾ ਆਸਨ. ਗਿੱਟਿਆਂ ਨੂੰ ਸਿਉਣ ਦੇ ਹੇਠ ਰੱਖਕੇ ਬੈਠਣ ਤੋਂ ਭਦ੍ਰਾਸਨ ਹੁੰਦਾ ਹੈ। ੩. ਭਦ੍ਰਾਸਨ ਲਾਕੇ ਬੈਠਣ ਦੀ ਮੁਦ੍ਰਾ.
संग्या- लोकां दी भद्र (कल्याण) वासते जिस आसण पुर बैठिआ जावे, राजसिंघासन. व्ह्हिहतसंहिता विॱच लिखिआ है कि बैल दा चंम विछाके उस ते दुॱधवाले बिरछ दी लॱकड़ दा पटड़ा सोने चांदी नाल जड़िआ होइआ रॱखण तों भद्रासन बणदा है। २. योगीआं दा कलपिआ होइआ इॱक प्रकार दा आसन. गिॱटिआं नूं सिउण दे हेठ रॱखके बैठण तों भद्रासन हुंदा है। ३. भद्रासन लाके बैठण दी मुद्रा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ....
ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਆਸਨ. ਸੰਗ੍ਯਾ- ਸ੍ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਰਾਜਾ ਦੇ ਬੈਠਣ ਦੀ ਗੱਦੀ. ਤਖ਼ਤ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਦੇਖੋ, ਬਿਰਖ ੧....
ਸੰਗ੍ਯਾ- ਪਟ (ਤਖ਼ਤਾ). ਕਾਠ ਦਾ ਚੌਰਸ ਪਾਵੇਦਾਰ ਤਖ਼ਤਾ, ਜਿਸ ਪੁਰ ਸਨਾਨ ਕਰੀਦਾ ਅਤੇ ਵਸਤ੍ਰ ਧੋਈਦੇ ਹਨ....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਲੋਕਾਂ ਦੀ ਭਦ੍ਰ (ਕਲ੍ਯਾਣ) ਵਾਸਤੇ ਜਿਸ ਆਸਣ ਪੁਰ ਬੈਠਿਆ ਜਾਵੇ, ਰਾਜਸਿੰਘਾਸਨ. ਵ੍ਹ੍ਹਿਹਤਸੰਹਿਤਾ ਵਿੱਚ ਲਿਖਿਆ ਹੈ ਕਿ ਬੈਲ ਦਾ ਚੰਮ ਵਿਛਾਕੇ ਉਸ ਤੇ ਦੁੱਧ ਵਾਲੇ ਬਿਰਛ ਦੀ ਲੱਕੜ ਦਾ ਪਟੜਾ ਸੋਨੇ ਚਾਂਦੀ ਨਾਲ ਜੜਿਆ ਹੋਇਆ ਰੱਖਣ ਤੋਂ ਭਦ੍ਰਾਸਨ ਬਣਦਾ ਹੈ। ੨. ਯੋਗੀਆਂ ਦਾ ਕਲਪਿਆ ਹੋਇਆ ਇੱਕ ਪ੍ਰਕਾਰ ਦਾ ਆਸਨ. ਗਿੱਟਿਆਂ ਨੂੰ ਸਿਉਣ ਦੇ ਹੇਠ ਰੱਖਕੇ ਬੈਠਣ ਤੋਂ ਭਦ੍ਰਾਸਨ ਹੁੰਦਾ ਹੈ। ੩. ਭਦ੍ਰਾਸਨ ਲਾਕੇ ਬੈਠਣ ਦੀ ਮੁਦ੍ਰਾ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਮੁੰਦਾ। ੨. ਸੰਗ੍ਯਾ- ਧਾਰਨਾ. ਮਰਯਾਦਾ. "ਗਿਆਨ ਕੀ ਮੁਦ੍ਰਾ ਕਵਨ ਅਉਧੂ?" (ਸਿਧਗੋਸਟਿ) ੩. ਕੰਨ ਵਿੱਚ ਪਹਿਰਿਆ ਯੋਗੀਆਂ ਦਾ ਕੁੰਡਲ. ਦੇਖੋ, ਮੁੰਦ੍ਰਾ ੨। ੪. ਭੇਤ. ਰਾਜ਼। ੫. ਇੱਕ ਅਰਥਾਲੰਕਾਰ. ਪ੍ਰਕਰਣ ਅਨੁਸਾਰ ਕਿਸੇ ਪ੍ਰਸੰਗ ਨੂੰ ਕਹਿਂਦੇ ਹੋਏ ਕਿਸੇ ਪਦ ਦ੍ਵਾਰਾ ਜੇ ਹੋਰ ਅਰਥ ਭੀ ਬੋਧਨ ਕਰੀਏ, ਤਦ "ਮੁਦ੍ਰਾ" ਅਲੰਕਾਰ ਹੁੰਦਾ ਹੈ.#ਮੁਦ੍ਰਾ ਪ੍ਰਸ੍ਤੂਤ ਪਦ ਵਿਖੈ ਔਰੈਂ ਅਰਥ ਪ੍ਰਕਾਸ਼#(ਕਾਵ੍ਯਪ੍ਰਭਾਕਰ)#ਉਦਾਹਰਣ-#ਜਿਸ ਨੇ ਜਾਨੀ ਚਿੱਤ ਮੇ ਹੌਮੈ ਦੁਖਦ ਮਹਾਨ,#ਰਹਿਤਾ ਹੈ ਸੁਖ ਸੇਂ ਸਦਾ ਸੋ "ਨਰ" ਨਿਸ਼ਚੈ ਜਾਨ.#ਇਸ ਦੋਹੇ ਵਿੱਚ ਸਾਧਾਰਣ ਪ੍ਰਕਰਣ ਤੋਂ ਛੁੱਟ, "ਨਰ" ਸ਼ਬਦ ਨਾਲ ਇਹ ਭੀ ਜਣਾਇਆ ਕਿ ਇਹ ਨਰ ਦੋਹਾ ਹੈ. ਜਿਸ ਵਿੱਚ ੧੫. ਗੁਰੁ ਅਤੇ ੧੮. ਲਘੁ ਹੋਣ, ਉਹ ਨਰ ਦੋਹਾ ਹੁੰਦਾ ਹੈ.#(ਅ) ਕਿਸੇ ਵਰਣਨੀਯ ਵਸ੍ਤੁ ਦਾ ਕੇਵਲ ਨਿਯਮ ਅਥਵਾ ਚਿੰਨ੍ਹ ਨਾਲ ਬੋਧ ਕਰਾਉਣਾ ਮੁਦ੍ਰਾ ਦਾ ਦੂਜਾ ਰੂਪ ਹੈ.#ਉਦਾਹਰਣ-#ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ.#(ਮਃ ੧. ਵਾਰ ਮਾਝ)#ਸੂਅਰ ਅਤੇ ਗਾਇ ਸ਼ਬਦ ਦ੍ਵਾਰਾ ਮੁਸਲਮਾਨ ਅਤੇ ਹਿੰਦੂ ਦਾ ਬੋਧ ਕਰਾਇਆ.#ਨੀਲੇ ਘੋੜੇ ਪਰ ਚਢ੍ਯੋ ਸ੍ਵੇਤ ਹਾਥ ਪਰ ਬਾਜ,#ਕਲਗੀ ਲਹਰੈ ਸੀਸ ਪੈ ਕਰੈ ਹਮਾਰੇ ਕਾਜ.#ਚਿੰਨ੍ਹਾਂ ਦ੍ਵਾਰਾ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਬੋਧ ਹੋਇਆ#(ੲ) ਕੇਵਲ ਕ੍ਰਿਯਾ ਦੱਸਕੇ ਕਰਤਾ ਦਾ ਬੋਧ ਕਰਾਉਣਾ "ਮੁਦ੍ਰਾ" ਦਾ ਤੀਜਾ ਰੂਪ ਹੈ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ. (ਜਪੁ)#ਇੱਥੇ ਸੰਸਾਰ ਰਚਨਾ ਪਾਲਨ ਅਤੇ ਲੈ ਕਰਨ ਦੀ ਕ੍ਰਿਯਾ ਦੱਸਕੇ ਰਜ ਸਤ ਤਮ ਦਾ ਬੋਧ ਕਰਾਇਆ।#੬. ਵਾਮਮਾਰਗੀਆਂ ਦੇ ਸੰਕੇਤ ਅਨੁਸਾਰ ਭੁੰਨੇਹੋਏ ਜੌਂ ਅਤੇ ਚਿੜਵੇ, ਜੋ ਸ਼ਰਾਬ ਪੀਣ ਵੇਲੇ ਵਰਤੀਦੇ ਹਨ।¹ ੭. ਯੋਗਮਤ ਅਨੁਸਾਰ ਨਿਸ਼ਸ੍ਤ ਦੀ ਇੱਕ ਰੀਤਿ, ਇਸ ਦਾ ਨਾਮ ਮੁਦ੍ਰਾ ਇਸ ਲਈ ਹੈ ਕਿ ਇਹ ਕਲੇਸ਼ਾਂ ਨੂੰ ਮੁੰਦ ਦਿੰਦੀ ਹੈ। ੮. ਮੋਹਰਛਾਪ। ੯. ਰੁਪਯਾ ਅਸ਼ਰਫੀ ਆਦਿ ਜਿਨ੍ਹਾਂ ਤੇ ਰਾਜ ਦਾ ਚਿੰਨ੍ਹ ਹੈ। ੧੦. ਅਰਕ ਖਿੱਚਣ ਵੇਲੇ ਭਾਂਡੇ ਦੇ ਮੂੰਹ ਤੇ ਲਾਇਆ ਡੱਟਾ, ਜਿਸ ਤੋਂ ਭਾਪ ਨਾ ਨਿਕਲੇ. ਦੇਖੋ, ਮਦਕ ੨....